ਵਿਆਹ ਲਈ ਦਬਾਅ ਪਾਉਣ ''ਤੇ ਦਰਿੰਦੇ ਪ੍ਰੇਮੀ ਨੇ ਭਾਜਪਾ ਆਗੂ ਨੂੰ ਜਿੰਦਾ ਸਾੜਿਆ

Friday, May 29, 2020 - 12:39 AM (IST)

ਵਿਆਹ ਲਈ ਦਬਾਅ ਪਾਉਣ ''ਤੇ ਦਰਿੰਦੇ ਪ੍ਰੇਮੀ ਨੇ ਭਾਜਪਾ ਆਗੂ ਨੂੰ ਜਿੰਦਾ ਸਾੜਿਆ

ਬੈਕੁੰਠਪੁਰ (ਯੂ.ਐਨ.ਆਈ.) : ਛੱਤੀਸਗੜ੍ਹ ਦੇ ਕੋਰੀਆ ਜ਼ਿਲ੍ਹੇ ਵਿਚ ਪ੍ਰੇਮੀ ਦੁਆਰਾ ਪੰਦਰਵਾੜੇ ਪਹਿਲਾਂ ਬਾਲੀ ਗਈ ਚਿਰਮਿਰੀ ਭਾਜਪਾ ਮਹਿਲਾ ਮੋਰਚਾ ਦੀ ਮੰਡਲ ਪ੍ਰਧਾਨ ਸਵਿਤਾ ਰਾਏ ਦੀ ਵੀਰਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਦੇ ਅਨੁਸਾਰ ਭਾਜਪਾ ਆਗੂ ਨੂੰ ਮੋਮਬੱਤੀ ਨਾਲ ਸਾੜੀ ਦੱਸ ਕੇ ਉਨ੍ਹਾਂ ਦੀ ਭੈਣ ਨੇ ਲੱਗਭੱਗ 15 ਦਿਨ ਪਿਹਲਾਂ ਜ਼ਿਲ੍ਹਾ ਹਸਪਤਾਲ ਬੈਕੁੰਠਪੁਰ ਵਿਚ ਦਾਖਲ ਕਰਵਾਇਆ ਸੀ, ਜਿੱਥੇ ਮਨੇਂਦਰਗੜ੍ਹ ਵਿਧਾਇਕ ਡਾ. ਵਿਨੈ ਜੈਸਵਾਲ ਨੇ ਪਹੁੰਚ ਕੇ ਪੀੜਤਾ ਨੂੰ ਬਿਹਤਰ ਇਲਾਜ ਲਈ ਰਾਏਪੁਰ ਦੇ ਡੀ. ਕੇ. ਹਸਪਤਾਲ ਵਿਚ ਦਾਖਲ ਕਰਵਾਇਆ ਸੀ। ਇਸ ਦੌਰਾਨ ਪੀੜਤਾ ਦੀ ਭੈਣ ਨੇ ਵਿਧਾਇਕ ਨੂੰ ਫੋਨ 'ਤੇ ਦੱਸਿਆ ਸੀ ਕਿ ਦਬਾਅ ਵਿਚ ਇਹ ਬਿਆਨ ਦਿਵਾਇਆ ਗਿਆ ਸੀ ਕਿ ਅਰਚਨਾ ਮੋਮਬੱਤੀ ਨਾਲ ਸੜੀ ਹੈ।
ਵਿਧਾਇਕ ਨੇ ਇਸ ਦੀ ਜਾਣਕਾਰੀ ਕੋਰੀਆ ਦੇ ਪੁਲਸ ਪ੍ਰਧਾਨ ਚੰਦਰ ਮੋਹਨ ਸਿੰਘ ਨੂੰ ਦਿੱਤੀ ਸੀ, ਜਿਸ ਤੋਂ ਬਾਅਦ ਕੋਰੀਆ ਪੁਲਸ ਕਪਤਾਨ ਨੇ ਇੱਕ ਪੁਲਸ ਟੀਮ ਰਾਏਪੁਰ ਦੇ ਡੀ.ਕੇ.  ਹਸਪਤਾਲ ਵਿਚ ਭਾਜਪਾ ਆਗੂ ਅਰਚਨਾ ਦਾ ਬਿਆਨ ਲੈਣ ਲਈ ਭੇਜੀ, ਜਿੱਥੇ ਕਾਰਜਕਾਰੀ ਮੈਜਿਸਟਰੇਟ ਦੇ ਸਾਹਮਣੇ ਅਰਚਨਾ ਨੇ ਬਿਆਨ ਦਿੱਤਾ ਕਿ ਸੁਰੇਸ਼ ਮੋਹੰਤੀ ਨੇ ਉਸ ਨੂੰ ਸਾੜਿਆ ਹੈ।  ਇਸ ਤੋਂ ਬਾਅਦ ਪੁਲਸ ਨੇ ਦੋਸ਼ੀ ਸੁਰੇਸ਼ ਮੋਹੰਤੀ ਨੂੰ ਗ੍ਰਿਫਤਾਰ ਕਰ ਲਿਆ ਸੀ।
ਪੁਲਸ ਸੂਤਰਾਂ ਦੇ ਅਨੁਸਾਰ ਦੋਸ਼ੀ ਦਾ ਭਾਜਪਾ ਆਗੂ ਨਾਲ ਕਾਫ਼ੀ ਸਮੇਂ ਤੋਂ ਪ੍ਰੇਮ ਸਬੰਧ ਚੱਲ ਰਿਹਾ ਸੀ। ਦੋਸ਼ੀ ਨੇ ਮਹਿਲਾ ਦਾ ਸਰੀਰਕ ਸ਼ੋਸ਼ਣ ਵੀ ਕੀਤਾ ਸੀ। ਉਸ ਨੇ ਵਿਆਹ ਦੇ ਦਬਾਅ ਦੀ ਵਜ੍ਹਾ ਨਾਲ ਭਾਜਪਾ ਆਗੂ ਨੂੰ ਸਾੜ ਦਿੱਤਾ। ਲੱਗਭੱਗ 70 ਫੀਸਦੀ ਸੜ ਜਾਣ ਤੋਂ ਬਾਅਦ ਇਲਾਜ ਦੌਰਾਨ ਵੀਰਵਾਰ ਨੂੰ ਭਾਜਪਾ ਆਗੂ ਦੀ ਮੌਤ ਹੋ ਗਈ।


author

Inder Prajapati

Content Editor

Related News