ਰਿਫਰੈਂਡਮ 2020 ਦਾ ਸਮਰਥਨ ਦੇਸ਼ ਦੀ ਅਖੰਡਦਾ ਨੂੰ ਚੁਣੌਤੀ - ਤਰੁਣ ਚੁੱਘ

Saturday, Jun 23, 2018 - 02:44 PM (IST)

ਨਵੀਂ ਦਿੱਲੀ— ਭਾਜਪਾ ਨੇਤਾ ਤਰੁਣ ਚੁੱਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਧਰਮਵੀਰ ਗਾਂਧੀ ਦੇ 'ਰਿਫਰੈਂਡਮ 2020' ਬਾਰੇ ਦਿੱਤੇ ਬਿਆਨ ਦੀ ਨਿਖੇਧੀ ਕੀਤੀ ਹੈ | ਉਨ੍ਹਾਂ ਨੇ ਆਪਣੇ ਇੰਟਰਵਿਊ 'ਚ ਕਿਹਾ ਕਿ 'ਰਿਫਰੈਂਡਮ 2020' ਖਾਲੀਸਤਾਨ ਦੀ ਮੰਗ ਕਰਨਾ ਅਤੇ ਇਸ ਦਾ ਸਮਰਥਨ ਕਰਨਾ ਦੇਸ਼ ਦੀ ਅਖੰਡਤਾ, ਪ੍ਰਭੂਸੱਤਾ ਅਤੇ ਏਕਤਾ ਨੂੰ ਚੈਲੰਜ ਕਰਨਾ ਹੋਵੇਗਾ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਵੱਖ-ਵੱਖ ਮੁੱਦਿਆਂ 'ਤੇ ਵੀ ਗੱਲ ਕੀਤੀ | ਹਾਲ ਹੀ 'ਚ ਹੋਏ 'ਆਪ' ਵਿਧਾਇਕ 'ਤੇ ਹਮਲੇ ਦੀ ਵੀ ਉਨ੍ਹਾਂ ਨੇ ਨਿਖੇਧੀ ਕੀਤੀ ਹੈ ਅਤੇ ਖੁੱਲੇਆਮ ਹੋ ਰਹੀ ਨਜ਼ਾਇਜ ਮਾਈਨਿੰਗ ਬਾਰੇ ਵੀ ਬੋਲੇ | ਇਸ ਤੋਂ ਇਲਾਵਾ ਵੱਧ ਰਹੇ ਅਪਰਾਧਾਂ 'ਤੇ ਨਕੇਲ ਪਾਉਣ ਬਾਰੇ ਕਿਹਾ | ਉਨ੍ਹਾਂ ਨੇ ਸੰਦੋਆ ਨਾਲ ਹੋਈ ਕੁੱਟਮਾਰ ਸਬੰਧੀ ਮੁਲਜ਼ਮਾਂ ਖਿਲਾਫ ਛੇਤੀ ਕਾਰਵਾਈ ਅਤੇ ਉਨ੍ਹਾਂ ਪਿੱਛੇ ਜਿਸ ਦਾ ਵੀ ਹੱਥ ਹੈ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ | 
ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਹਮਲਾ ਕਰਨ ਵਾਲੇ ਵਿਅਕਤੀਆਂ 'ਚੋਂ ਤਿੰਨ ਨੂੰ ਗਿ੍ਫਤਾਰ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ | ਪੁਲਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |


Related News