ਭਾਜਪਾ ਆਗੂ RP ਸਿੰਘ ਨੇ ਕੀਤਾ ਟਵੀਟ, ਪੰਜਾਬ ’ਚ ਧਰਮ ਪਰਿਵਰਤਨ ਦੇ ਮੁੱਦੇ ਨੂੰ ਲੈ ਕੇ ਕਹੀ ਇਹ ਗੱਲ
Friday, Sep 09, 2022 - 10:22 PM (IST)
ਨੈਸ਼ਨਲ ਡੈਸਕ : ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ. ਪੀ. ਸਿੰਘ ਨੇ ਪੰਜਾਬ ’ਚ ਧਰਮ ਪਰਿਵਰਤਨ ਦੇ ਉੱਠ ਰਹੇ ਮੁੱਦੇ ਨੂੰ ਲੈ ਕੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਈਸਾਈ ਭਾਈਚਾਰੇ ਦੇ ਬਿਸ਼ਪ ਨੂੰ ਲੱਗਦਾ ਹੈ ਕਿ ਪਾਸਟਰ ਬਲਜਿੰਦਰ ਜਾਂ ਅੰਕੁਰ ਨਰੂਲਾ ਜੋ ਕਰ ਰਹੇ ਹਨ, ਉਹ ਈਸਾਈਅਤ ਨਹੀਂ ਹੈ ਤਾਂ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰੋ। ਭਾਜਪਾ ਆਗੂ ਨੇ ਕਿਹਾ ਕਿ ਮੇਰਾ ਸਪੱਸ਼ਟ ਮੰਨਣਾ ਹੈ ਕਿ ਇਹ ਸਭ ਰਲੇ ਹੋਏ ਹਨ ਅਤੇ ਇਨ੍ਹਾਂ ਦਾ ਨਿਸ਼ਾਨਾ ਪੰਜਾਬ ਨੂੰ ਈਸਾਈ ਬਹੁਲਤਾ ਵਾਲਾ ਸੂਬਾ ਬਣਾਉਣਾ ਹੈ।
पंजाब में #Christianity के दांत खाने के और है दिखाने के और है। अगर बिशप को लगता है कि जो प्रॉफेट बलजिंदर या अंकुर नरूला कर रहें है वह ईसाइयत नही है तो उनके खिलाफ मुकदमा दर्ज करे।मेरा स्पष्ट मानना है कि अंदर खाते यह सब मिले हुए है और टारगेट पंजाब को क्रिस्टन बाहुल्य राज्य बनना है। pic.twitter.com/cJaMo960or
— RP Singh National Spokesperson BJP (@rpsinghkhalsa) September 8, 2022
ਉਨ੍ਹਾਂ ਇਸ ਟਵੀਟ ਦੇ ਨਾਲ ਈਸਾਈ ਭਾਈਚਾਰੇ ਦੇ ਬਿਸ਼ਪ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ’ਚ ਉਹ ਕਹਿ ਰਹੇ ਹਨ ਕਿ ਜੋ ਲੋਕ ਜਾਦੂ ਟੂਣੇ ਨਾਲ ਠੀਕ ਕਰਨ ਦਾ ਦਾਅਵਾ ਕਰਦੇ ਹਨ, ਉਹ ਸਭ ਸਕ੍ਰਿਪਟਿਡ ਹੁੰਦਾ ਹੈ। ਕਿਸੇ ’ਤੇ ਹੱਥ ਰੱਖਣ ਨਾਲ ਲੋਕ ਠੀਕ ਨਹੀਂ ਹੋ ਸਕਦੇ। ਉਹ ਲੋਕ ਪਹਿਲਾਂ ਤੋਂ ਪਲਾਂਟ ਕੀਤੇ ਹੁੰਦੇ ਹਨ। ਅਸੀਂ ਉਨ੍ਹਾਂ ਦੇ ਗੱਲਾਂ ਦੇ ਕਦੀ ਹੱਕ ’ਚ ਨਹੀਂ ਹੋਏ। ਅਸੀਂ ਉਸ ਦੇ ਖ਼ਿਲਾਫ਼ ਹੀ ਹਾਂ। ਇਨ੍ਹਾਂ ਚੀਜ਼ਾਂ ਦਾ ਖੰਡਨ ਕਰਦੇ ਹਾਂ। ਧਰਮ ਪਰਿਵਰਤਨ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਉਹ ਠੀਕ ਨਹੀਂ ਹੈ। ਕਿਸੇ ਨੂੰ ਲਾਲਚ ਦੇ ਕੇ ਕਿ ਇਸ ਤਰ੍ਹਾਂ ਹੋ ਜਾਵੇਗਾ, ਉਹ ਗ਼ਲਤ ਹੈ।