ਪੁਲਵਾਮਾ 'ਚ ਭਾਜਪਾ ਨੇਤਾ ਦੇ ਘਰ 'ਚ ਅੱਤਵਾਦੀ ਹਮਲਾ

Monday, Jul 23, 2018 - 04:06 PM (IST)

ਪੁਲਵਾਮਾ 'ਚ ਭਾਜਪਾ ਨੇਤਾ ਦੇ ਘਰ 'ਚ ਅੱਤਵਾਦੀ ਹਮਲਾ

ਸ਼੍ਰੀਨਗਰ— ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਐਤਵਾਰ ਦੇਰ ਰਾਤ ਅੱਤਵਾਦੀਆਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਦੇ ਘਰ 'ਚ ਹਮਲਾ ਕਰ ਦਿੱਤਾ, ਜਦਕਿ ਇਸ ਘਟਨਾ 'ਚ ਕਿਸੇ ਵੀ ਤਰ੍ਹਾਂ ਦਾ ਜਾਨਮਾਲ ਨੁਕਸਾਨ ਨਹੀਂ ਹੋਇਆ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੁਲਵਾਮਾ ਜ਼ਿਲਾ ਦੇ ਪ੍ਰਿਚੁ ਇਲਾਕੇ 'ਚ 3 ਅੱਤਵਾਦੀਆਂ ਦੇ ਸਮੂਹ ਨੇ ਭਾਜਪਾ ਨੇਤਾ ਗੁਲਜਾਰ ਅਹਿਮਦ ਨੇਂਗਰੁ ਦੇ ਘਰ 'ਚ ਗੋਲੀਬਾਰੀ ਕਰਕੇ ਹਮਲਾ ਕਰ ਦਿੱਤਾ। ਇਸ ਦੌਰਾਨ ਭਾਜਪਾ ਨੇਤਾ ਦੇ ਬਾਡੀਗਾਰਡਸ ਨੇ ਜਵਾਬੀ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਅੱਤਵਾਦੀ ਮੌਕੇ 'ਤੇ ਫਰਾਰ ਹੋ ਗਏ। ਨੇਂਗਰੂ ਪੁਲਵਾਮਾ ਤੋਂ ਭਾਜਪਾ ਦੇ ਜਨਰਲ ਸਕੱਤਰ ਹੈ।
ਜਾਣਕਾਰੀ ਮੁਤਾਬਕ ਇਸ ਘਟਨਾ ਦੇ ਤੁਰੰਤ ਬਾਅਦ ਹੀ ਸੁਰੱਖਿਆ ਬਲਾਂ ਨੂੰ ਘਟਨਾ ਸਥਾਨ ਵੱਲ ਰਵਾਲਾ ਕਰ ਦਿੱਤਾ ਗਿਆ, ਜਿਨ੍ਹਾਂ ਨੇ ਪੂਰੇ ਇਲਾਕੇ ਨੂੰ ਘੇਰ ਕੇ ਹਮਲਾਵਰਾਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਇਆ 'ਤੇ ਹਮਲਾਵਰਾਂ ਦਾ ਕੋਈ ਸਬੂਤ ਨਹੀਂ ਲੱਗਾ।


Related News