ਓਮ ਪ੍ਰਕਾਸ਼ ਧਨਖੜ ਹਰਿਆਣਾ ਭਾਜਪਾ ਪ੍ਰਧਾਨ ਨਿਯੁਕਤ

Sunday, Jul 19, 2020 - 06:02 PM (IST)

ਓਮ ਪ੍ਰਕਾਸ਼ ਧਨਖੜ ਹਰਿਆਣਾ ਭਾਜਪਾ ਪ੍ਰਧਾਨ ਨਿਯੁਕਤ

ਹਰਿਆਣਾ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਹਰਿਆਣਾ ਦੇ ਸਾਬਕਾ ਕੈਬਨਿਟ ਮੰਤਰੀ ਓਮ ਪ੍ਰਕਾਸ਼ ਧਨਖੜ ਨੂੰ ਪ੍ਰਦੇਸ਼ ਪ੍ਰਧਾਨ ਅਹੁਦੇ 'ਤੇ ਨਿਯੁਕਤ ਕੀਤਾ ਹੈ। ਇਸ ਦੇ ਨਾਲ ਇਸ 'ਤੇ ਅਹੁਦੇ ਨਿਯੁਕਤੀ ਨੂੰ ਲੈ ਕੇ ਕਈ ਮਹੀਨੇ ਤੋਂ ਚੱਲ ਰਹੀਆਂ ਚਰਚਾਵਾਂ ਅਤੇ ਅਟਕਲਾਂ ਖਤਮ ਹੋ ਗਈਆਂ ਹਨ। ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਪ੍ਰਦੇਸ਼ ਪ੍ਰਧਾਨ ਅਹੁਦੇ ਲਈ ਸ਼੍ਰੀ ਧਨਖੜ ਦੇ ਨਾਂ 'ਤੇ ਅੰਤਿਮ ਮੋਹਰ ਲੱਗਾ ਦਿੱਤੀ ਹੈ, ਜੋ ਸੁਭਾਸ਼ ਬਰਾਲਾ ਦਾ ਸਥਾਨ ਲੈਣਗੇ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਦਫ਼ਤਰ ਇੰਚਾਰਜ ਅਰੁਣ ਸਿੰਘ ਨੇ ਸ਼੍ਰੀ ਧਨਖੜ ਦੀ ਨਿਯੁਕਤੀ ਨੂੰ ਲੈ ਕੇ ਐਤਵਾਰ ਨੂੰ ਪੱਤਰ ਜਾਰੀ ਕੀਤਾ। ਬਰਾਲਾ ਤੋਂ ਬਾਅਦ ਧਨਖੜ ਦੂਜੇ ਜਾਟ ਨੇਤਾ ਦਰਕਾਰ ਸੀ, ਜੋ ਜਾਟਾਂ ਸਮੇਤ 36 ਬਿਰਾਦਰੀਆਂ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਰੱਖਦਾ ਹੋਵੇ। ਧਨਖੜ ਸੂਬੇ ਦੀ ਪਿਛਲੀ ਭਾਜਪਾ ਸਰਕਾਰ 'ਚ ਖੇਤੀਬਾੜੀ ਮੰਤਰੀ ਸਨ ਅਤੇ ਖੁਦ ਵੀ ਇਕ ਕਿਸਾਨ ਹੋਣ ਕਾਰਨ ਉਨ੍ਹਾਂ ਦੀ ਜਨਤਾ ਦਰਮਿਆਨ ਸਤਿਹੀ ਪੱਧਰ 'ਤੇ ਡੂੰਘੀ ਪੈਠ ਹੈ। ਧਨਖੜ ਰਾਸ਼ਟਰੀ ਸੋਇਮ ਸੇਵਕ ਸੰਘ ਅਤੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ 'ਚ ਸਰਗਰਮ ਭੂਮਿਕਾਵਾਂ 'ਚ ਰਹਿਣ ਤੋਂ ਇਲਾਵਾ ਸਾਲ 2011 ਤੋਂ 2015 ਤੱਕ 2 ਵਾਰ ਭਾਜਪਾ ਕਿਸਾਨ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਵੀ ਰਹਿ ਚੁਕੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਜ਼ਦੀਕੀ ਕਾਰਨ ਉਨ੍ਹਾਂ ਦੇ ਡਰੀਮ ਪ੍ਰੋਜੈਕਟ 'ਸਟੈਚੂ ਆਫ ਯੂਨਿਟੀ' ਲਈ ਸ਼੍ਰੀ ਧਨਖੜ ਨੂੰ ਰਾਸ਼ਟਰੀ ਕਨਵੀਨਰ ਬਣਾਇਆ ਗਿਆ ਸੀ। ਧਨਖੜ ਦਾ ਜਨਮ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਧਾਕਲਾ ਪਿੰਡ 'ਚ ਹੋਇਆ ਹੈ। ਸਾਲ 1978 'ਚ ਰਾਸ਼ਟਰੀ ਸੋਇਮ ਸੇਵਕ ਸੰਘ ਤੋਂ ਇਕ ਸੋਇਮ ਸੇਵਕ ਦੇ ਤੌਰ 'ਤੇ ਜੁੜੇ। 1980 ਤੋਂ 1996 ਤੱਕ ਅਖਿਲ ਭਾਰਤੀ ਵਿਦਿਰਆਰਥੀ ਕੌਂਸਲ ਲਈ ਕੰਮ ਕੀਤਾ। ਬਾਅਦ 'ਚ ਉਹ ਸਵੇਦਸ਼ੀ ਜਾਗਰਨ ਮੰਚ ਨਾਲ ਵੀ ਜੁੜੇ ਰਹੇ। ਸਾਲ 1996 'ਚ ਉਹ ਭਾਜਪਾ ਨਾਲ ਜੁੜੇ ਅਤੇ ਉਨ੍ਹਾਂ ਨੂੰ ਰਾਸ਼ਟਰੀ ਸਕੱਤਰ ਦੀ ਜ਼ਿੰਮੇਵਾਰੀ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਦੇ ਹਿਮਾਚਲ ਪ੍ਰਦੇਸ਼ ਮਾਮਲਿਆਂ ਦਾ ਇੰਚਾਰਜ ਬਣਾਇਆ ਗਿਆ, ਜਿੱਥੇ ਕਮਲ ਖਿਲਾਉਣ 'ਚ ਉਨ੍ਹਾਂ ਦੀ ਭੂਮਿਕਾ ਰਹੀ। ਸਾਲ 2014 'ਚ ਰੋਹਤਕ ਸੰਸਦੀ ਖੇਤਰ ਤੋਂ ਲੋਕ ਸਭਾ ਦੀ ਚੋਣ ਲੜੀ ਪਰ ਇੱਥੇ ਰਾਜ ਦੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਦੇ ਬੇਟੇ ਦੀਪੇਂਦਰ ਹੁੱਡਾ ਤੋਂ ਚੋਣ ਹਾਰ ਗਏ ਪਰ ਇਸੇ ਸਾਲ ਬਾਦਲੀ ਵਿਧਾਨ ਸਭਾ ਸੀਟ ਤੋਂ ਚੋਣਾਂ ਜਿੱਤ ਕੇ ਉਹ ਵਿਧਾਨ ਸਭਾ ਪਹੁੰਚੇ ਅਤੇ ਇੱਥੇ ਕੈਬਨਿਟ ਮੰਤਰੀ ਬਣੇ। ਸਾਲ 2019 ਦੀ ਵਿਧਾਨ ਸਭਾ ਚੋਣਾਂ 'ਚ ਬਾਦਲੀ ਸੀਟ ਤੋਂ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।


author

DIsha

Content Editor

Related News