ਤਾਂ ਇਸ ਜਗ੍ਹਾ ਤ੍ਰਿਵੇਂਦਰ ਸਰਕਾਰ ਨੇ ਕੀਤੀ ਸਰਕਾਰੀ ਧਨ ਦੀ ਵਰਤੋਂ

Tuesday, Feb 06, 2018 - 12:59 PM (IST)

ਤਾਂ ਇਸ ਜਗ੍ਹਾ ਤ੍ਰਿਵੇਂਦਰ ਸਰਕਾਰ ਨੇ ਕੀਤੀ ਸਰਕਾਰੀ ਧਨ ਦੀ ਵਰਤੋਂ

ਦੇਹਰਾਦੂਨ— ਉਤਰਾਖੰਡ 'ਚ ਤ੍ਰਿਵੇਂਦਰ ਸਿੰਘ ਰਾਵਤ ਸਰਕਾਰ ਨੂੰ ਮੌਜੂਦਗੀ 'ਚ ਆਏ 9 ਮਹੀਨੇ ਦਾ ਹੀ ਸਮਾਂ ਹੋਇਆ ਹੈ ਪਰ ਭਾਜਪਾ ਨੇ ਆਪਣੇ ਕਾਰਜਕਾਲ ਦੌਰਾਨ ਮਹਿਮਾਨਾਂ ਦੇ ਖਾਣ-ਪੀਣ 'ਚ 68 ਲੱਖ ਰੁਪਏ ਸਰਕਾਰੀ ਰਾਸ਼ੀ 'ਚੋਂ ਖਰਚ ਕੀਤੇ ਹਨ। ਜ਼ਿਕਰਯੋਗ ਹੈ ਕਿ ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਆਰ.ਟੀ.ਆਈ. (ਸੂਚਨਾ ਦਾ ਅਧਿਕਾਰ) ਵਰਕਰ ਹੇਮੰਤ ਸਿੰਘ ਗੌਨੀਆਂ ਨੇ ਸਰਕਾਰੀ ਧਨ ਦੀ ਜਾਣਕਾਰੀ ਮੰਗੀ। ਇਸ 'ਤੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ 18 ਮਾਰਚ ਨੂੰ ਸਹੁੰ ਚੁੱਕ ਸਮਾਰੋਹ ਤੋਂ ਬਾਅਦ ਮਹਿਮਾਨਾਂ ਨੂੰ ਖਾਣ-ਪੀਣ 'ਚ ਇਸ ਰਾਸ਼ੀ ਦਾ ਇਸਤੇਮਾਲ ਕੀਤਾ ਗਿਆ।PunjabKesariਪਿਛਲੇ ਸਾਲ 18 ਮਾਰਚ ਨੂੰ ਰਾਵਤ ਨੇ ਸੂਬੇ ਦੇ 11ਵੇਂ ਮੁੱਖ ਮੰਤਰੀ ਦੇ ਤੌਰ 'ਤੇ ਸਹੁੰ ਚੁੱਕੀ ਸੀ। 70 ਮੈਂਬਰਾਂ ਵਾਲੀ ਉਤਰਾਖੰਡ ਵਿਧਾਨ ਸਭਾ 'ਚ ਭਾਜਪਾ ਨੇ 57 ਸੀਟਾਂ ਜਿੱਤੀਆਂ ਹਨ। ਤ੍ਰਿਵੇਂਦਰ ਰਾਵਤ ਨਾਲ 9 ਮੰਤਰੀਆਂ ਨੇ ਵੀ ਸਹੁੰ ਚੁਕੀ ਸੀ। ਤ੍ਰਿਵੇਂਦਰ ਸਿੰਘ ਰਾਵਤ ਸੰਘ ਦੇ ਨਾਲ-ਨਾਲ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਕਰੀਬੀ ਮੰਨੇ ਜਾਂਦੇ ਹਨ। ਉਹ 2013 'ਚ ਭਾਜਪਾ ਦੇ ਰਾਸ਼ਟਰੀ ਸਕੱਤਰ ਨਿਯੁਕਤ ਹੋਏ। 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਜਦੋਂ ਅਮਿਤ ਸ਼ਾਹ ਨੂੰ ਯੂ.ਪੀ. ਦਾ ਇੰਚਾਰਜ ਬਣਾਇਆ ਗਿਆ, ਉਦੋਂ ਰਾਵਤ ਨੇ ਸਹਿ-ਇੰਚਾਰਜ ਦੀ ਜ਼ਿੰਮੇਵਾਰੀ ਨਿਭਾਈ। ਝਾਰਖੰਡ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਉਨ੍ਹਾਂ ਨੂੰ ਰਾਜ ਦਾ ਇੰਚਾਰਜ ਬਣਾ ਕੇ ਭੇਜਿਆ ਸੀ, ਜਿੱਥੇ ਪਾਰਟੀ ਨੇ ਜਿੱਤ ਹਾਸਲ ਕੀਤੀ। ਰਾਵਤ ਨੇ ਡੋਈਵਾਲਾ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੇ ਹੀਰਾ ਸਿੰਘ ਬਿਸ਼ਟ ਨੂੰ 24 ਹਜ਼ਾਰ ਤੋਂ ਵਧ ਵੋਟਾਂ ਨਾਲ ਹਰਾਇਆ ਸੀ। 2002 ਦੇ ਬਾਅਦ ਤੋਂ ਇਸ ਵਿਧਾਨ ਸਭਾ ਸੀਟ ਤੋਂ ਇਹ ਉਨ੍ਹਾਂ ਦੀ ਤੀਜੀ ਜਿੱਤ ਹੈ।


Related News