ਭਾਜਪਾ ਵਲੋਂ ਰਾਜ ਸਭਾ ਉਮੀਦਵਾਰਾਂ ਦੀ ਸੂਚੀ ਜਾਰੀ, JP ਨੱਢਾ ਗੁਜਰਾਤ ਤੋਂ ਬਣਾਇਆ ਉਮੀਦਵਾਰ

Wednesday, Feb 14, 2024 - 02:47 PM (IST)

ਭਾਜਪਾ ਵਲੋਂ ਰਾਜ ਸਭਾ ਉਮੀਦਵਾਰਾਂ ਦੀ ਸੂਚੀ ਜਾਰੀ, JP ਨੱਢਾ ਗੁਜਰਾਤ ਤੋਂ ਬਣਾਇਆ ਉਮੀਦਵਾਰ

ਨਵੀਂ ਦਿੱਲੀ (ਭਾਸ਼ਾ)- ਭਾਜਪਾ ਨੇ ਬੁੱਧਵਾਰ ਨੂੰ ਆਪਣੇ ਪ੍ਰਧਾਨ ਜੇ.ਪੀ. ਨੱਢਾ ਨੂੰ ਗੁਜਰਾਤ ਤੋਂ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚੌਹਾਨ ਨੂੰ ਉਨ੍ਹਾਂ ਦੇ ਗ੍ਰਹਿ ਰਾਜ ਤੋਂ ਰਾਜ ਸਭਾ ਚੋਣਾਂ ਲਈ ਮੈਦਾਨ 'ਚ ਉਤਾਰਿਆ। ਕਾਂਗਰਸ ਛੱਡਣ ਦੇ ਇਕ ਦਿਨ ਬਾਅਦ ਚੌਹਾਨ ਮੰਗਲਵਾਰ ਨੂੰ ਭਾਜਪਾ 'ਚ ਸ਼ਾਮਲ ਹੋ ਗਏ। ਰਾਜ ਸਭਾ ਚੋਣਾਂ ਲਈ ਭਾਜਪਾ ਦੇ ਉਮੀਦਵਾਰਾਂ ਦੀ ਨਵੀਂ ਸੂਚੀ 'ਚ 7 ਉਮੀਦਵਾਰ ਹਨ, ਜਿਨ੍ਹਾਂ 'ਚੋਂ ਚਾਰ ਗੁਜਰਾਤ ਤੋਂ ਅਤੇ ਤਿੰਨ ਮਹਾਰਾਸ਼ਟਰ ਤੋਂ ਹਨ।

PunjabKesari

ਨੱਢਾ ਮੌਜੂਦਾ ਸਮੇਂ ਹਿਮਾਚਲ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਹਨ ਪਰ ਭਾਜਪਾ ਕੋਲ ਕਾਂਗਰਸ ਸ਼ਾਸਿਤ ਰਾਜ ਤੋਂ ਇਕ ਮਾਤਰ ਸੀਟ ਜਿੱਤਣ ਲਈ ਪੂਰੀ ਗਿਣਤੀ ਨਹੀਂ ਹੈ। ਕੇਂਦਰੀ ਮੰਤਰੀ ਅਤੇ ਮੌਜੂਦਾ ਸਮੇਂ ਰਾਜ ਸਭਾ ਮੈਂਬਰ ਮਨਸੁਖ ਮੰਡਾਵੀਆ ਅਤੇ ਪਰਸ਼ੋਤਮ ਰੂਪਾਲਾ, ਦੋਵੇਂ ਗੁਜਰਾਤ ਤੋਂ ਅਤੇ ਮਹਾਰਾਸ਼ਟਰ ਤੋਂ ਨਾਰਾਇਣ ਰਾਣੇ ਨੂੰ ਇਸ ਸੰਭਾਵਨਾ ਵਿਚਾਲੇ ਮੁੜ ਨਾਮਜ਼ਦ ਨਹੀਂ ਕੀਤਾ ਗਿਆ ਹੈ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਲੜ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News