ਜ਼ਿਮਨੀ ਚੋਣਾਂ : ਭਾਜਪਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ

Saturday, Oct 19, 2024 - 08:38 PM (IST)

ਜ਼ਿਮਨੀ ਚੋਣਾਂ : ਭਾਜਪਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ

ਨੈਸ਼ਨਲ ਡੈਸਕ- ਭਾਜਪਾ ਨੇ 9 ਸੂਬਿਆਂ ਦੀਆਂ 25 ਲੋਕ ਸਭਾ-ਵਿਧਾਨ ਸਭਾ ਸੀਟਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿਚ 24 ਵਿਧਾਨ ਸਭਾ ਅਤੇ ਕੇਰਲ ਦੀ ਵਾਇਨਾਡ ਸੀਟ ਸ਼ਾਮਲ ਹੈ। ਇਸ ਦੌਰਾਨ ਭਾਜਪਾ ਨੇ ਕਾਂਗਰਸ ਦੀ ਦਿੱਗਜ ਉਮੀਦਵਾਰ ਪ੍ਰਿਯੰਕਾ ਗਾਂਧੀ ਦੇ ਖਿਲਾਫ ਨਵਿਆ ਹਰੀਦਾਸ ਨੂੰ ਮੈਦਾਨ 'ਚ ਉਤਾਰਿਆ ਹੈ। 

ਜ਼ਿਕਰਯੋਗ ਹੈ ਕਿ 14 ਸੂਬਿਆਂ ਦੀਆਂ 48 ਵਿਧਾਨ ਸਭਾ ਅਤੇ 2 ਲੋਕ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਹੋਣੀਆਂ ਹਨ। ਮਹਾਰਾਸ਼ਟਰ ਦੀ ਨੰਦੇੜ ਲੋਕ ਸਭਾ ਸੀਟ ਅਤੇ ਉਤਰਾਖੰਡ ਦੀ ਕੇਦਾਰਨਾਥ ਵਿਧਾਨ ਸਭਾ ਸੀਟ 'ਤੇ 20 ਨਵੰਬਰ ਨੂੰ ਵੋਟਿੰਗ ਹੋਵੇਗੀ ਜਦੋਂਕਿ ਬਾਕੀ ਸਾਰੀਆਂ ਸੀਟਾਂ 'ਤੇ 13 ਨਵੰਬਰ ਨੂੰ ਵੋਟਾਂ ਪੈਣਗੀਆਂ। ਇਨ੍ਹਾਂ ਦੇ ਨਤੀਜੇ 23 ਨਵੰਬਰ ਨੂੰ ਆਉਣਗੇ।

PunjabKesari

PunjabKesari

PunjabKesari

 


author

Rakesh

Content Editor

Related News