ਭਾਜਪਾ ਨੂੰ ਆਪਣੇ ਦਮ ’ਤੇ 2026 ’ਚ ਰਾਜ ਸਭਾ ’ਚ ਬਹੁਮਤ ਮਿਲ ਸਕਦਾ ਹੈ ਪਰ...

Thursday, Sep 12, 2024 - 12:46 PM (IST)

ਭਾਜਪਾ ਨੂੰ ਆਪਣੇ ਦਮ ’ਤੇ 2026 ’ਚ ਰਾਜ ਸਭਾ ’ਚ ਬਹੁਮਤ ਮਿਲ ਸਕਦਾ ਹੈ ਪਰ...

ਨਵੀਂ ਦਿੱਲੀ- ਭਾਜਪਾ ਦੀ ਅਗਵਾਈ ਵਾਲੇ ਐੱਨ. ਡੀ. ਏ. ਨੂੰ ਬੇਸ਼ੱਕ ਰਾਜ ਸਭਾ ’ਚ ਬਹੁਮਤ ਮਿਲ ਗਿਆ ਹੋਵੇ ਪਰ ਭਾਜਪਾ ਲਈ ਆਪਣੇ ਦਮ ’ਤੇ ਰਾਜ ਸਭਾ ’ਚ ਬਹੁਮਤ ਹਾਸਲ ਕਰਨਾ ਅਜੇ ਵੀ ਸੌਖਾ ਕੰਮ ਨਹੀਂ। ਇਕ ਵਿਸਥਾਰਪੂਰਵਕ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਨੂੰ ਆਪਣੇ ਦਮ ’ਤੇ ਬਹੁਮਤ ਹਾਸਲ ਕਰਨ ਲਈ ਘੱਟੋ-ਘੱਟ 2 ਸਾਲ ਭਾਵ 2026 ਤੱਕ ਉਡੀਕ ਕਰਨੀ ਹੋਵੇਗੀ।

ਇਸ ਸਮੇਂ ਰਾਜ ਸਭਾ ’ਚ ਭਾਜਪਾ ਦੇ 96 ਮੈਂਬਰ ਹਨ। ਜੰਮੂ-ਕਸ਼ਮੀਰ ਦੀਆਂ ਚੋਣਾਂ ਤੋਂ ਬਾਅਦ ਇਸ ਦੀ ਤਾਕਤ ’ਚ 2 ਸੀਟਾਂ ਦਾ ਵਾਧਾ ਹੋ ਸਕਦਾ ਹੈ ਕਿਉਂਕਿ ਸੂਬਾ ਰਾਜ ਸਭਾ ਲਈ 4 ਮੈਂਬਰ ਚੁਣੇਗਾ। ਆਪਣੀ ਗਿਣਤੀ ਵਧਾਉਣ ਭਾਵ 122 ਸੀਟਾਂ ਨਾਲ ਬਹੁਮਤ ਹਾਸਲ ਕਰਨ ਲਈ ਭਾਜਪਾ ਨੂੰ 2024 ਤੋਂ 26 ਦਰਮਿਆਨ ਹਰਿਆਣਾ, ਮਹਾਰਾਸ਼ਟਰ, ਝਾਰਖੰਡ, ਬਿਹਾਰ ਅਤੇ ਦਿੱਲੀ ਸਮੇਤ ਸਾਰੀਆਂ ਵਿਧਾਨ ਸਭਾ ਚੋਣਾਂ ਜਿੱਤਣੀਆਂ ਹੋਣਗੀਆਂ। ਤਾਮਿਲਨਾਡੂ ਦੀਆਂ 6 ਸੀਟਾਂ ਲਈ ਚੋਣਾਂ 2025 ’ਚ ਹੋਣਗੀਆਂ ਪਰ ਭਾਜਪਾ ਨੂੰ ਇਕ ਵੀ ਸੀਟ ਨਹੀਂ ਮਿਲੇਗੀ।

ਆਂਧਰਾ ਪ੍ਰਦੇਸ਼ ਦੀਆਂ ਜ਼ਿਮਨੀ ਚੋਣਾਂ ਤੋਂ ਬਾਅਦ ਭਾਜਪਾ ਦੀ ਇਕ ਸੀਟ ਵੱਧ ਸਕਦੀ ਹੈ। ਇੱਥੇ ਰਾਜ ਸਭਾ ਦੇ 2 ਮੈਂਬਰਾਂ ਨੇ ਵਾਈ. ਐੱਸ. ਆਰ. ਕਾਂਗਰਸ ਪਾਰਟੀ ਛੱਡ ਦਿੱਤੀ ਹੈ। ਇਸ ਸਮੇਂ ਰਾਜ ਸਭਾ ’ਚ 245 ’ਚੋਂ 237 ਮੈਂਬਰ ਹਨ। ਇਨ੍ਹਾਂ ’ਚੋਂ 4 ਸੀਟਾਂ ਖਾਲੀ ਹਨ। 4 ਮੈਂਬਰ ਜੰਮੂ-ਕਸ਼ਮੀਰ ਤੋਂ ਲਏ ਜਾਣੇ ਹਨ। ਮੋਦੀ ਸਰਕਾਰ ਵਿਧਾਨ ਸਭਾ ਚੋਣਾਂ ਦੇ ਮੌਜੂਦਾ ਦੌਰ ਤੋਂ ਬਾਅਦ 4 ਮੈਂਬਰਾਂ ਨੂੰ ਨਾਮਜ਼ਦ ਕਰਨ ਦਾ ਫੈਸਲਾ ਲੈ ਸਕਦੀ ਹੈ। ਜਦੋਂ 2026 ’ਚ ਰਾਜ ਸਭਾ ਦੀਆਂ 72 ਸੀਟਾਂ ਲਈ ਚੋਣਾਂ ਹੋਣਗੀਆਂ ਤਾਂ ਭਾਜਪਾ ਦੀ ਗਿਣਤੀ ਹੋਰ ਵਧ ਜਾਵੇਗੀ। ਭਾਜਪਾ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਵਧੇਰੇ ਸੂਬਿਆਂ ’ਚ ਸੱਤਾ ਵਿਚ ਹਨ।

ਭਾਜਪਾ ਛੋਟੀਆਂ ਤੇ ਖੇਤਰੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਸਬੰਧਤ ਪਾਰਟੀ ਛੱਡ ਕੇ ਭਾਜਪਾ ਦੀ ਟਿਕਟ ’ਤੇ ਮੁੜ ਜਿਤਵਾਉਣ ’ਚ ਸਫਲ ਰਹੀ ਹੈ। ਅਜਿਹਾ ਓਡੀਸ਼ਾ ’ਚ ਬੀਜਦ ਨਾਲ ਹੋਇਆ, ਜਿੱਥੇ 2 ਸੰਸਦ ਮੈਂਬਰ ਪਾਰਟੀ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ ਸਨ।


author

Tanu

Content Editor

Related News