ਭਾਜਪਾ ਅਜਿਹਾ ਕਾਨੂੰਨ ਲਿਆਈ ਹੈ, ਜਿਸ ''ਚ ਕਰਮੀਆਂ ਨੂੰ ਨੌਕਰੀਆਂ ਤੋਂ ਕੱਢਣਾ ਸੌਖਾ ਹੋਇਆ : ਪ੍ਰਿਯੰਕਾ ਗਾਂਧੀ

Thursday, Sep 24, 2020 - 12:42 PM (IST)

ਭਾਜਪਾ ਅਜਿਹਾ ਕਾਨੂੰਨ ਲਿਆਈ ਹੈ, ਜਿਸ ''ਚ ਕਰਮੀਆਂ ਨੂੰ ਨੌਕਰੀਆਂ ਤੋਂ ਕੱਢਣਾ ਸੌਖਾ ਹੋਇਆ : ਪ੍ਰਿਯੰਕਾ ਗਾਂਧੀ

ਲਖਨਊ- ਕਾਂਗਰਸ ਦੀ ਜਨਰਲ ਸਕੱਤਰ ਅਤੇ ਉੱਤਰ ਪ੍ਰਦੇਸ਼ ਦੀ ਇੰਚਾਰਜ ਪ੍ਰਿਯੰਕਾ ਗਾਂਧੀ ਨੇ ਸੰਸਦ 'ਚ ਮਨਜ਼ੂਰ ਕੀਤੇ ਗਏ ਤਿੰਨ ਮਜ਼ਬੂਰ ਬਿੱਲਾਂ 'ਤੇ ਤੰਜ਼ ਕੱਸਦੇ ਹੋਏ ਇਸ ਨੂੰ ਨੌਕਰੀ 'ਤੇ ਹਮਲਾ ਕਰਾਰ ਦਿੱਤਾ। ਪ੍ਰਿਯੰਕਾ ਨੇ ਵੀਰਵਾਰ ਨੂੰ ਟਵੀਟ ਕਰ ਕੇ ਕਿਹਾ,''ਇਸ ਕਠਿਨ ਸਮੇਂ ਦੀ ਮੰਗ ਹੈ ਕਿ ਕਿਸੇ ਦੀ ਨੌਕਰੀ ਨਾ ਜਾਵੇ। ਸਾਰਿਆਂ ਦੀ ਰੋਜ਼ੀ-ਰੋਟੀ ਸੁਰੱਖਿਅਤ ਰਹੇ। ਭਾਜਪਾ ਸਰਕਾਰ ਦੀ ਪਹਿਲ ਦੇਖੋ। ਭਾਜਪਾ ਸਰਕਾਰ ਹੁਣ ਅਜਿਹਾ ਕਾਨੂੰਨ ਲਿਆਈ ਹੈ, ਜਿਸ 'ਚ ਕਰਮਚਾਰੀਆਂ ਨੂੰ ਨੌਕਰੀਆਂ ਤੋਂ ਕੱਢਣਾ ਸੌਖਾ ਹੋ ਗਿਆ ਹੈ।'' ਉਨ੍ਹਾਂ ਨੇ ਲਿਖਿਆ,''ਵਾਹ ਰੇ ਸਰਕਾਰ ਆਸਾਨ ਕਰ ਦਿੱਤਾ ਅੱਤਿਆਚਾਰ।'' 

PunjabKesariਦੱਸਣਯੋਗ ਹੈ ਕਿ ਰਾਜ ਸਭਾ ਨੇ ਮਜ਼ਦੂਰਾਂ ਦੇ ਕਲਿਆਣ ਅਤੇ ਉਨ੍ਹਾਂ ਦੇ ਅਧਿਕਾਰਾਂ ਨੂੰ ਮਜ਼ਬੂਤ ਕਰਨ ਵਾਲੇ ਸਮਾਜਿਕ ਸੁਰੱਖਿਆ ਕੋਡ, 2020, ਉਦਯੋਗਿਕ ਸੰਬੰਧ ਕੋਡ, 2020 ਅਤੇ ਕਿੱਤਾਮੁਖੀ ਸੁਰੱਖਿਆ, ਸਿਹਤ ਅਤੇ ਵਰਕਿੰਗ ਕੋਡ, ਬਿੱਲ 2020 ਬੁੱਧਵਾਰ ਨੂੰ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ। ਇਸ ਦੇ ਨਾਲ ਇਨ੍ਹਾਂ ਤਿੰਨਾਂ ਬਿੱਲਾਂ 'ਤੇ ਸੰਸਦ ਦੀ ਮੋਹਰ ਲੱਗ ਗਈ। ਲੋਕ ਸਭਾ ਇਨ੍ਹਾਂ ਨੂੰ ਪਹਿਲਾਂ ਹੀ ਪਾਸ ਕਰ ਚੁਕੀ ਹੈ।


author

DIsha

Content Editor

Related News