ਹਰਿਆਣਾ ''ਚ BJP ਦੀ ਜਿੱਤ ਦੀ ਹੈਟ੍ਰਿਕ ਪੱਕੀ: PM ਮੋਦੀ
Saturday, Sep 14, 2024 - 05:22 PM (IST)
ਕੁਰੂਕਸ਼ੇਤਰ- ਹਰਿਆਣਾ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਇਸ ਦਰਮਿਆਨ ਕੁਰੂਕਸ਼ੇਤਰ ਵਿਚ ਚੋਣ ਸਭਾ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਰਿਆਣਾ ਵਿਚ ਇਕ ਵਾਰ ਫਿਰ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਹਰਿਆਣਾ 'ਚ ਇਕ ਵਾਰ ਫਿਰ ਭਾਜਪਾ ਦੀ ਹੈਟ੍ਰਿਕ ਤੈਅ ਹੈ। ਅੱਜ ਇਸ ਪਾਵਨ ਧਰਤੀ 'ਤੇ ਆ ਕੇ ਕਾਫੀ ਖੁਸ਼ੀ ਹੋ ਰਹੀ ਹੈ। ਮੈਂ ਇੱਥੇ ਤੀਜੀ ਵਾਰ ਭਾਜਪਾ ਸਰਕਾਰ ਬਣਾਉਣ ਦੀ ਬੇਨਤੀ ਕਰਨ ਆਇਆ ਹਾਂ।
ਇਹ ਵੀ ਪੜ੍ਹੋ- ਕਾਲ ਬਣ ਕੇ ਆਈ ਮੌਤ! ਤਿੰਨ ਜਿਗਰੀ ਯਾਰਾਂ ਦੀ ਸੜਕ ਹਾਦਸੇ 'ਚ ਮੌਤ
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਵਿਕਸਿਤ ਭਾਰਤ ਬਣਾਉਣ ਲਈ ਹਰਿਆਣਾ ਦਾ ਵਿਕਸਿਤ ਹੋਣਾ ਵੀ ਬਹੁਤ ਜ਼ਰੂਰੀ ਹੈ। ਹਰਿਆਣਾ ਦੇ ਮੁੱਖ ਮੰਤਰੀ 24 ਘੰਟੇ ਕੰਮ ਕਰਨ ਲਈ ਸਮਰਪਿਤ ਰਹਿੰਦੇ ਹਨ। ਕੁਰੂਕਸ਼ੇਤਰ ਵਿਚ ਆਉਣਾ, ਭਾਰਤ ਦੀ ਸੰਸਕ੍ਰਿਤੀ ਦੇ ਤੀਰਥ ਦਾ ਦਰਸ਼ਨ ਕਰਨਾ ਮਨ ਨੂੰ ਭਰ ਦਿੰਦਾ ਹੈ। ਇੱਥੇ ਗੀਤਾ ਦਾ ਗਿਆਨ ਹੈ, ਇੱਥੇ ਸਰਸਵਤੀ ਸੱਭਿਅਤਾ ਦੇ ਨਿਸ਼ਾਨ ਹਨ।
ਇਹ ਵੀ ਪੜ੍ਹੋ- ਛੁੱਟੀਆਂ; ਅਗਲੇ 3 ਦਿਨ ਬੰਦ ਰਹਿਣਗੇ ਸਕੂਲ-ਕਾਲਜ-ਦਫ਼ਤਰ ਅਤੇ ਬੈਂਕ
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਕਿਹਾ ਸੀ ਕਿ ਇਸ ਵਾਰ ਭਾਜਪਾ ਸਰਕਾਰ ਦੇ ਪਹਿਲੇ 100 ਦਿਨ ਵੱਡੇ ਫੈਸਲੇ ਹੋਣਗੇ। ਗਰੀਬ, ਕਿਸਾਨ, ਔਰਤਾਂ ਅਤੇ ਨੌਜਵਾਨਾਂ ਦੇ ਮਜ਼ਬੂਤ ਬਣਾਉਣ ਵਾਲੇ ਹੋਣਗੇ। ਅਜੇ 100 ਦਿਨ ਪੂਰੇ ਵੀ ਨਹੀਂ ਹੋਏ ਹਨ ਪਰ ਸਾਡੀ ਸਰਕਾਰ ਨੇ ਕਰੀਬ 15 ਲੱਖ ਕਰੋੜ ਰੁਪਏ ਦੇ ਨਵੇਂ ਕੰਮ ਸ਼ੁਰੂ ਕਰਵਾ ਦਿੱਤੇ ਹਨ। ਕੇਂਦਰ ਸਰਕਾਰ ਦੇ ਕੰਮਾਂ ਨੂੰ ਗਿਣਵਾਉਂਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਗਰੀਬਾਂ ਲਈ 3 ਕਰੋੜ ਪੱਕੇ ਘਰਾਂ ਨੂੰ ਵੀ ਮਨਜ਼ੂਰ ਕੀਤਾ ਹੈ। ਅਸੀਂ ਦੇਸ਼ ਵਿਚ ਤਿੰਨ ਕਰੋੜ ਲਖਪਤੀ ਦੀਦੀ ਬਣਾਉਣ ਦਾ ਕੰਮ ਕਰ ਰਹੇ ਹਾਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8