ਜਿੱਤ ਦਾ ਮੰਤਰ; ਦ੍ਰੌਪਦੀ ਮੁਰਮੂ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਉਣਾ BJP ਦਾ ਮਾਸਟਰ ਸਟ੍ਰੋਕ

Thursday, Jun 23, 2022 - 05:38 PM (IST)

ਜਿੱਤ ਦਾ ਮੰਤਰ; ਦ੍ਰੌਪਦੀ ਮੁਰਮੂ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਉਣਾ BJP ਦਾ ਮਾਸਟਰ ਸਟ੍ਰੋਕ

ਨੈਸ਼ਨਲ ਡੈਸਕ- ਕੇਂਦਰ ਸਰਕਾਰ ਨੇ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਦੀ ਉਮੀਦਵਾਰ ਦ੍ਰੋਪਦੀ ਮੁਰਮੂ ਦੇ ਨਾਂ ਦਾ ਐਲਾਨ ਕੀਤਾ ਹੈ। ਇਕ ਤਰ੍ਹਾਂ ਨਾਲ ਕਿਹਾ ਜਾਵੇ ਤਾਂ ਅਜਿਹਾ ਕਰ ਕੇ ਭਾਜਪਾ ਨੇ ਮਾਸਟਰ ਸਟ੍ਰੋਕ ਖੇਡਿਆ ਹੈ। ਦੱਸ ਦੇਈਏ ਕਿ ਦ੍ਰੌਪਦੀ ਝਾਰਖੰਡ ਦੀ ਸਾਬਕਾ ਰਾਜਪਾਲ ਹੈ। ਆਦਿਵਾਸੀ (ਅਨੁਸੂਚਿਤ ਜਾਤੀ) ਚਿਹਰੇ ਨੂੰ ਅੱਗੇ ਵਧਾਉਣਾ ਪਾਰਟੀ ਲਈ ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਗੁਜਰਾਤ ਅਤੇ ਓਡੀਸ਼ਾ ਵਰਗੇ ਆਦਿਵਾਸੀ ਬਹੁਲ ਸੂਬਿਆਂ ’ਚ ਜਿੱਤ ਦਾ ਮੰਤਰ ਸਾਬਤ ਹੋਵੇਗਾ।

ਇਹ ਵੀ ਪੜ੍ਹੋ- ਦ੍ਰੌਪਦੀ ਮੁਰਮੂ ਹੋਵੇਗੀ ਰਾਸ਼ਟਰਪਤੀ ਚੋਣ 'ਚ NDA ਦੀ ਉਮੀਦਵਾਰ, ਭਾਜਪਾ ਪ੍ਰਧਾਨ ਜੇ.ਪੀ. ਨੱਡਾ ਨੇ ਕੀਤਾ ਐਲਾਨ

ਆਦਿਵਾਸੀ ਭਾਈਚਾਰੇ ਦਾ ਮਿਲਿਆ ਸਾਥ ਦਾ ਭਾਜਪਾ ਦੀ ਰਾਹ ਹੋਵੇਗੀ ਆਸਾਨ
ਦਰਅਸਲ ਸਾਲ 2022 ਅਤੇ 2023 ’ਚ ਜਿਨ੍ਹਾਂ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਉੱਥੇ ਆਦਿਵਾਸੀ ਆਬਾਦੀ ਦਾ ਅੰਕੜਾ ਵੇਖੀਏ ਤਾਂ ਮਣੀਪੁਰ ’ਚ 41 ਫ਼ੀਸਦੀ, ਛੱਤੀਸਗੜ੍ਹ ’ਚ 34 ਫ਼ੀਸਦੀ, ਤ੍ਰਿਪੁਰਾ ’ਚ 32 ਫ਼ੀਸਦੀ, ਝਾਰਖੰਡ ’ਚ 26 ਫ਼ੀਸਦੀ, ਮੱਧ ਪ੍ਰਦੇਸ਼ ’ਚ 23 ਫ਼ੀਸਦੀ ਅਤੇ ਗੁਜਰਾਤ ’ਚ 15 ਫ਼ੀਸਦੀ ਹੈ। ਇਨ੍ਹਾਂ ਸੂਬਿਆਂ ’ਚ ਵੋਟਾਂ ਨੂੰ ਆਦਿਵਾਸੀ ਭਾਈਚਾਰੇ ਦਾ ਸਾਥ ਮਿਲਿਆ ਤਾਂ ਭਾਜਪਾ ਲਈ ਸੱਤਾ ਦੀ ਰਾਹ ਆਸਾਨ ਹੋ ਜਾਵੇਗੀ।

ਇਹ ਵੀ ਪੜ੍ਹੋ- ਰਾਸ਼ਟਰਪਤੀ ਚੋਣਾਂ : ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਕੇਂਦਰ ਨੇ ਮੁਹੱਈਆ ਕਰਵਾਈ 'ਜ਼ੈੱਡ ਪਲੱਸ' ਸੁਰੱਖਿਆ

ਲੋਕ ਸਭਾ ਚੋਣਾਂ ’ਚ ਵੀ ਬਦਲ ਸਕਦੀ ਹੈ ਤਸਵੀਰ-
ਆਦਿਵਾਸੀ ਭਾਈਚਾਰੇ ਦਾ ਸਾਥ ਮਿਲਣ ਨਾਲ ਲੋਕ ਸਭਾ ਚੋਣਾਂ ਦੀ ਤਸਵੀਰ ਵੀ ਕਾਫੀ ਬਦਲ ਸਕਦੀ ਹੈ। ਸਾਲ 2014 ਦੀ ਗੱਲ ਕਰੀਏ ਤਾਂ ਲੋਕ ਸਭਾ ਚੋਣਾਂ ’ਚ ਆਦਿਵਾਸੀ ਭਾਈਚਾਰਾ ਭਾਜਪਾ ਨਾਲ ਸੀ। ਉਦੋਂ ਆਦਿਵਾਸੀ ਭਾਈਚਾਰੇ ਲਈ ਰਿਜ਼ਰਵ 47 ’ਚੋਂ 27 ਸੀਟਾਂ ਮਿਲੀਆਂ ਸਨ, ਜੋ ਸਾਲ 2019 ’ਚ ਵਧ ਕੇ 31 ਹੋ ਗਈ। ਹੁਣ ਭਾਜਪਾ ਦੀ ਨਜ਼ਰ ਲੋਕ ਸਭਾ ਦੀ ਅਨੁਸੂਚਿਤ ਜਾਤੀ ਲਈ ਰਿਜ਼ਰਵ ਸੀਟਾਂ ’ਤੇ ਹੈ, ਜਿੱਥੇ ਉਹ ਦੂਜੇ ਨੰਬਰ ’ਤੇ ਸੀ ਜਾਂ ਬਹੁਤ ਘੱਟ ਫ਼ਰਕ ਤੋਂ ਹਾਰੀ ਸੀ।

ਪੀ. ਐੱਮ. ਮੋਦੀ ਦਾ ਵਾਅਦਾ-
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਨਵੰਬਰ ’ਚ ਭੋਪਾਲ ਤੋਂ ਜਨਜਾਤੀ ਗੌਰਵ ਦਿਵਸ ਦੀ ਸ਼ੁਰੂਆਤ ਕੀਤੀ, ਨਾਲ ਹੀ ‘ਰਾਸ਼ਨ ਤੁਹਾਡੇ ਦੁਆਰ’ ਯੋਜਨਾ ਦਾ ਸ਼ੁੱਭ ਆਰੰਭ ਕੀਤਾ। 
 


author

Tanu

Content Editor

Related News