ਭਾਜਪਾ ਦਾ ਸੱਤਾ ਵਾਲਾ ਭੂਤ ਲਾਹੁਣਾ ਹੈ : ਸੰਜੇ ਸਿੰਘ
Sunday, Jul 21, 2024 - 12:33 AM (IST)
ਨਵੀਂ ਦਿੱਲੀ- ਰਾਜ ਸਭਾ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਭਾਜਪਾ ’ਤੇ ਜੋ ਸੱਤਾ ਦਾ ਭੂਤ ਸਵਾਰ ਹੈ, ਜਨਤਾ ਨੂੰ ਝਾੜੂ ਨਾਲ ਉਸ ਭੂਤ ਨੂੰ ਲਾਹੁਣਾ ਹੈ ਕਿਉਂਕਿ ਘਰ, ਮੁਹੱਲਾ, ਪਿੰਡ ਅਤੇ ਪੂਰੇ ਹਰਿਆਣਾ ਵਿਚ ਸਫਾਈ ਕਰਨ ਲਈ ਝਾੜੂ ਚਾਹੀਦਾ ਹੈ, ਇਸ ਤੋਂ ਇਲਾਵਾ ਕਿਸੇ ਦੇ ਦਿਮਾਗ ’ਤੇ ਭੂਤ ਸਵਾਰ ਹੋ ਜਾਵੇ ਤਾਂ ਉਸਦੇ ਲਈ ਝਾੜੂ ਚਾਹੀਦਾ ਹੁੰਦਾ ਹੈ।
ਸੰਜੇ ਸਿੰਘ ਨੇ ਕਿਹਾ ਕਿ ਇਹ ਲੜਾਈ ਪੀ. ਐੱਮ. ਮੋਦੀ ਅਤੇ ਨਾਇਬ ਸੈਣੀ ਦੀ ਡਬਲ ਇੰਜਣ ਸਰਕਾਰ ਦੇ ਜੁਮਲੇ ਨਹੀਂ ਹਨ, ਸਗੋਂ ਸੱਚ ਅਤੇ ਝੂਠ ਵਿਚਕਾਰ ਹੈ। ਇਹ ਅਰਵਿੰਦ ਕੇਜਰੀਵਾਲ ਦੀ ਗਾਰੰਟੀ ਹੈ ਅਤੇ ਅਰਵਿੰਦ ਕੇਜਰੀਵਾਲ ਇਕ ਅਜਿਹਾ ਵਿਅਕਤੀ ਹੈ ਜੋ ਆਪਣੇ ਵਾਅਦਿਆਂ ਤੋਂ ਵੱਧ ਕੇ ਪੂਰਾ ਕਰਦਾ ਹੈ, ਦਿੱਲੀ ਇਸ ਦੀ ਇਕ ਉਦਾਹਰਣ ਹੈ।
ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਨਰਿੰਦਰ ਮੋਦੀ ਨੂੰ ਤਾਂ 73 ਸਾਲਾਂ ਵਿਚ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਾ ਹੈ ਅਤੇ ਹਰਿਆਣਾ ਦੇ ਨੌਜਵਾਨਾਂ ਨੂੰ ਕਹਿੰਦੇ ਹਨ ਕਿ ਜਵਾਨੀ ਵਿਚ ਰਿਟਾਇਰ ਹੋ ਜਾਓ। ਤੁਹਾਡਾ ਬੱਚਾ ਜੋ ਬੱਲਾ ਫੜਨਾ ਨਹੀਂ ਜਾਣਦਾ, ਉਹ ਬੀ. ਸੀ. ਸੀ. ਆਈ. ਦਾ ਸੈਕ੍ਰੇਟਰੀ ਬਣੇਗਾ ਅਤੇ ਹਰਿਆਣਾ ਦਾ ਜਵਾਨ ਬੇਰੋਜ਼ਗਾਰੀ ਦੀ ਮਾਰ ਝੱਲੇਗਾ।