ਹੁਸ਼ਿਆਰਪੁਰ ਕਾਂਡ ''ਤੇ BJP ਦਾ ਵਾਰ, ਹਾਥਰਸ ਜਾਣ ਵਾਲੇ ਹੁਣ ਚੁੱਪ ਕਿਉਂ
Saturday, Oct 24, 2020 - 06:41 PM (IST)
ਨਵੀਂ ਦਿੱਲੀ - ਯੂ.ਪੀ. ਦੇ ਹਾਥਰਸ 'ਚ ਹੋਈ ਗੈਂਗਰੇਪ ਦੀ ਘਟਨਾ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਹਮਲਾਵਰ ਰਵੱਈਆ ਦਿਖਾਉਂਏ ਸੀ। ਰਾਹੁਲ ਗਾਂਧੀ ਅਤੇ ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਹਾਥਰਸ ਜਾ ਕੇ ਪੀੜਿਤਾ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕੀਤੀ ਸੀ। ਹੁਣ ਬਿਹਾਰ ਦੀ ਰਹਿਣ ਵਾਲੀ ਦਲਿਤ ਨਾਲ ਪੰਜਾਬ 'ਚ ਰੇਪ ਦੀ ਘਟਨਾ ਵਾਪਰੀ ਹੈ। ਇਸ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਨੇ ਰਾਹੁਲ ਗਾਂਧੀ 'ਤੇ ਹਮਲਾ ਬੋਲਿਆ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਟਵੀਟ ਫ੍ਰੈਂਡਲੀ ਨੇਤਾ ਰਾਹੁਲ ਗਾਂਧੀ ਨੇ ਇਸ ਘਟਨਾ 'ਤੇ ਇੱਕ ਸ਼ਬਦ ਨਹੀਂ ਬੋਲਿਆ। ਉਨ੍ਹਾਂ ਨੇ ਰਾਹੁਲ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਕੋਈ ਟਵੀਟ ਨਹੀਂ, ਕੋਈ ਨਾਰਾਜ਼ਗੀ ਨਹੀਂ ਅਤੇ ਕੋਈ ਪਿਕਨਿਕ ਨਹੀਂ। ਵਿੱਤ ਮੰਤਰੀ ਨੇ ਕਿਹਾ ਕਿ ਕਾਂਗਰਸ ਨੂੰ ਜਵਾਬ ਦੇਣ ਲਈ ਸਾਹਮਣੇ ਆਉਣਾ ਚਾਹੀਦਾ ਹੈ ਸੀ।
ਵਿੱਤ ਮੰਤਰੀ ਨੇ ਬਿਹਾਰ 'ਚ ਕਾਂਗਰਸ ਨਾਲ ਗਠਜੋੜ ਕਰ ਚੋਣ ਲੜ ਰਹੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਨੇਤਾ ਤੇਜਸਵੀ ਯਾਦਵ 'ਤੇ ਵੀ ਹਮਲਾ ਬੋਲਿਆ। ਉਨ੍ਹਾਂ ਨੇ ਤੇਜਸਵੀ ਨੂੰ ਸਵਾਲ ਕੀਤਾ ਕਿ ਕੀ ਤੁਸੀਂ ਉਸ ਪਰਿਵਾਰ ਦੇ ਪ੍ਰਤੀ ਜਵਾਬਦੇਹ ਨਹੀਂ ਹੋ, ਜੋ ਬਿਹਾਰ ਤੋਂ ਪੰਜਾਬ ਗਿਆ ਸੀ। ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਬੀਜੇਪੀ ਉਨ੍ਹਾਂ ਸਾਰੇ ਲੋਕਾਂ ਦੇ ਨਾਲ ਖੜ੍ਹੀ ਹੈ, ਜੋ ਪੰਜਾਬ 'ਚ ਇਸ ਪਰਿਵਾਰ ਨੂੰ ਨਿਆਂ ਦਿਵਾਉਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਵਿਜੇ ਸਾਂਪਲਾ ਉੱਥੇ ਗਏ ਸੀ। ਬੀਜੇਪੀ ਇਹ ਯਕੀਨੀ ਕਰੇਗੀ ਕਿ ਸਮਾਂ ਰਹਿੰਦੇ ਨਿਆਂ ਹੋਵੇ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਵੀ ਰਾਹੁਲ ਗਾਂਧੀ ਅਤੇ ਤੇਜਸਵੀ ਯਾਦਵ 'ਤੇ ਹਮਲਾ ਬੋਲਿਆ ਸੀ। ਜਾਵਡੇਕਰ ਨੇ ਰਾਹੁਲ ਗਾਂਧੀ ਦੀ ਚੁੱਪੀ 'ਤੇ ਸਵਾਲ ਚੁੱਕਦੇ ਹੋਏ ਦੋਸ਼ ਲਗਾਇਆ ਕਿ ਜਿਹੜੇ ਲੋਕ ਹਾਥਰਸ ਦੀ ਘਟਨਾ ਨੂੰ ਲੈ ਕੇ ਗੱਲ ਕਰ ਰਹੇ ਸਨ, ਉਹ ਟਾਂਡਾ ਦੀ ਘਟਨਾ 'ਤੇ ਪੂਰੀ ਤਰ੍ਹਾਂ ਚੁੱਪ ਹਨ। ਉਨ੍ਹਾਂ ਨੇ ਤੇਜਸਵੀ ਯਾਦਵ 'ਤੇ ਵੀ ਨਿਸ਼ਾਨਾ ਵਿੰਨ੍ਹਿਆ ਸੀ।