ਭਾਜਪਾ ਨੂੰ ਜਿੱਤ ਦਿਵਾਉਣ ਵਾਲੇ 7 ਫੈਕਟਰ

Sunday, Feb 09, 2025 - 02:41 PM (IST)

ਭਾਜਪਾ ਨੂੰ ਜਿੱਤ ਦਿਵਾਉਣ ਵਾਲੇ 7 ਫੈਕਟਰ

ਨਵੀਂ ਦਿੱਲੀ- ਦਿੱਲੀ ਵਿਚ ਭਾਜਪਾ ਦੇ ਖਾਤੇ 48 ਸੀਟਾਂ ਆਈਆਂ ਹਨ ਅਤੇ ਆਮ ਆਦਮੀ ਪਾਰਟੀ (ਆਪ) ਨੂੰ 22 ਸੀਟਾਂ ਮਿਲੀਆਂ। 10 ਸਾਲਾਂ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਆਮ ਆਦਮੀ ਪਾਰਟੀ ਨੂੰ ਸਿਰਫ 22 ਸੀਟਾਂ ਹੀ ਮਿਲੀਆਂ। ਇਸ ਦੇ ਨਾਲ ਹੀ ਭਾਜਪਾ ਦਿੱਲੀ ਵਿਚ ਵੱਡੇ ਬਹੁਮਤ ਨਾਲ ਵਾਪਸ ਆਈ ਹੈ। ਭਾਜਪਾ ਨੇ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਵਿਚੋਂ 48 ਸੀਟਾਂ ਲੈ ਕੇ ਬਹੁਮਤ ਦਾ ਅੰਕੜਾ ਪਾਰ ਕੀਤਾ ਹੈ, ਉੱਥੇ ਹੀ ਕਾਂਗਰਸ ਇਕ ਵੀ ਸੀਟ ਹਾਸਲ ਕਰਨ ਵਿਚ ਨਾਕਾਮ ਰਹੀ।

ਭਾਜਪਾ ਨੂੰ ਜਿੱਤ ਦਿਵਾਉਣ ਵਾਲੇ 7 ਫੈਕਟਰ-

ਮੋਦੀ ਦੀ ਗਾਰੰਟੀ: ਦਿੱਲੀ ਚੋਣਾਂ ਵਿਚ ਪ੍ਰਧਾਨ ਮੰਤਰੀ ਨੇ ਸਾਰੀਆਂ ਲਾਭਕਾਰੀ ਯੋਜਨਾਵਾਂ ਦੇ ਜਾਰੀ ਰਹਿਣ ਦੀ ਗਾਰੰਟੀ ਦਿੱਤੀ। ‘ਆਪ’ਦਾ ਜਾਏਗੀ, ਭਾਜਪਾ ਆਏਗੀ’ ਭਾਜਪਾ ਦੇ ਇਸ ਨਾਅਰੇ ਨੇ ਜਨਤਾ ਨੂੰ ਸਿੱਧੇ ਕੁਨੈਕਟ ਕੀਤਾ ਅਤੇ ‘ਆਪ’ ਨੂੰ ਘੇਰਿਆ।

ਡਬਲ ਇੰਜਣ ਸਰਕਾਰ: ਲੋਕਾਂ ਨੇ ਭਾਜਪਾ ਦੇ ਡਬਲ ਇੰਜਣ ਵਾਲੇ ਫਾਰਮੂਲੇ ’ਤੇ ਭਰੋਸਾ ਕੀਤਾ।

ਅਰਵਿੰਦ ਕੇਜਰੀਵਾਲ ਦੇ ਅਕਸ ਨੂੰ ਪਹੁੰਚਿਆ ਨੁਕਸਾਨ : ਭਾਜਪਾ ਨੇ ਸ਼ਰਾਬ ਘਪਲਾ, ਆਲੀਸ਼ਾਨ ਬੰਗਲਾ ਅਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ ਨੂੰ ਉਠਾ ਕੇ ਕੇਜਰੀਵਾਲ ਦੇ ਅਕਸ ਨੂੰ ਨੁਕਸਾਨ ਪਹੁੰਚਿਆ।

ਚੋਣ ਮੈਨੀਫੈਸਟੋ ਦੀ ਥਾਂ ਸੰਕਲਪ ਪੱਤਰ : ਭਾਜਪਾ ਨੇ ਚੋਣ ਮੈਨੀਫੈਸਟੋ ਨੂੰ ਸੰਕਲਪ ਪੱਤਰ ਦਾ ਨਾਂ ਦਿੱਤਾ ਅਤੇ ਸਾਰੇ ਵਾਅਦੇ ਪੂਰੇ ਕਰਨ ਦੀ ਗਾਰੰਟੀ ਦਿੱਤੀ।

ਭਾਜਪਾ ਦਾ ਜ਼ਮੀਨੀ ਪੱਧਰ ’ਤੇ ਪ੍ਰਬੰਧਨ : ਭਾਜਪਾ ਨੇ ਜ਼ਮੀਨੀ ਪੱਧਰ ’ਤੇ ਜ਼ਿਆਦਾ ਕੰਮ ਕੀਤਾ ਅਤੇ ਬੂਥ ਪੱਧਰ ਤੱਕ ਯੋਜਨਾਬੰਦੀ ਕੀਤੀ।

ਯਮੁਨਾ ਸਫਾਈ ਨੂੰ ਵੱਡਾ ਮੁੱਦਾ ਬਣਾਇਆ : ਭਾਜਪਾ ਨੇ ਇਸ ਵਾਰ ਦੀਆਂ ਚੋਣਾਂ ਵਿਚ ਪਾਣੀ ਦੀ ਕਮੀ, ਗੰਦਾ ਪਾਣੀ ਅਤੇ ਯਮੁਨਾ ਦੀ ਸਫਾਈ ਨੂੰ ਮੁੱਦਾ ਬਣਾਇਆ।

ਬਸਪਾ ਤੇ ਮਾਕਪਾ ਨੂੰ ਪਈਆਂ ਨੋਟਾ ਤੋਂ ਵੀ ਘੱਟ ਵੋਟਾਂ

ਰਾਸ਼ਟਰੀ ਰਾਜਧਾਨੀ ਦੇ ਵੋਟਰਾਂ ਨੇ 2 ਰਾਸ਼ਟਰੀ ਪਾਰਟੀਆਂ ਬਹੁਜਨ ਸਮਾਜ ਪਾਰਟੀ (ਬਸਪਾ) ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਮੁਕਾਬਲੇ ‘ਉਪਰੋਕਤ ਵਿਚੋਂ ਕੋਈ ਨਹੀਂ’ (ਨੋਟਾ) ਦੇ ਬਦਲ ਨੂੰ ਤਰਜੀਹ ਦਿੱਤੀ। ਚੋਣ ਕਮਿਸ਼ਨ ਵੱਲੋਂ ਦੁਪਹਿਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਿਆ ਕਿ ਨੋਟਾ ਦੇ ਬਦਲ ਨੂੰ 0.57 ਫੀਸਦੀ ਵੋਟਰਾਂ ਨੇ ਤਰਜੀਹ ਦਿੱਤੀ, ਜਦੋਂ ਕਿ ਬਹੁਜਨ ਸਮਾਜ ਪਾਰਟੀ ਨੂੰ 0.55 ਫੀਸਦੀ ਅਤੇ ਮਾਕਪਾ ਨੂੰ 0.01 ਫੀਸਦੀ ਵੋਟਾਂ ਮਿਲੀਆਂ।

ਕਾਂਗਰਸ ਦਾ ਲਗਾਤਾਰ ਤੀਜੀ ਵਾਰ ਨਹੀਂ ਖੁੱਲ੍ਹਿਆ ਖਾਤਾ, 67 ਸੀਟਾਂ ’ਤੇ ਜ਼ਮਾਨਤ ਜ਼ਬਤ

ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੀ ਅਗਵਾਈ ਹੇਠ 15 ਸਾਲ ਸਰਕਾਰ ਚਲਾਉਣ ਤੋਂ ਬਾਅਦ ਸੱਤਾ ਤੋਂ ਬੇਦਖਲ ਹੋਈ ਕਾਂਗਰਸ ਇਸ ਵਿਧਾਨ ਸਭਾ ਚੋਣਾਂ ਵਿਚ 70 ਵਿਚੋਂ ਸਿਰਫ਼ 3 ਸੀਟਾਂ ’ਤੇ ਆਪਣੀ ਜ਼ਮਾਨਤ ਬਚਾ ਸਕੀ ਅਤੇ ਲਗਾਤਾਰ ਤੀਜੀ ਵਾਰ ਚੋਣਾਂ ਵਿਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ। ਇਹ ਬਿਲਕੁਲ ਸੱਚ ਹੈ ਕਿ ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਨੇ ਰਾਸ਼ਟਰੀ ਰਾਜਧਾਨੀ ਵਿਚ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਇਸ ਵਾਰ ਆਪਣੀ ਵੋਟ ਹਿੱਸੇਦਾਰੀ ਦੋ ਫੀਸਦੀ ਤੋਂ ਵੱਧ ਵਧਾ ਦਿੱਤੀ ਹੈ। ਇਸਨੇ ਲੱਗਭਗ 6.4 ਫੀਸਦੀ ਵੋਟਾਂ ਪ੍ਰਾਪਤ ਕੀਤੀਆਂ, ਜਦੋਂ ਕਿ 2020 ਦੀਆਂ ਵਿਧਾਨ ਸਭਾ ਚੋਣਾਂ ਵਿਚ 4.26 ਫੀਸਦੀ ਵੋਟਾਂ ਪ੍ਰਾਪਤ ਹੋਈਆਂ ਸਨ।


 


author

Tanu

Content Editor

Related News