ਬਿਸ਼ਪ ਫਰੈਂਕੋ ਮੁਲੱਕਲ ਨੇ ਨਨ ਰੇਪ ਮਾਮਲੇ ''ਚ ਦੋਸ਼ ਮੁਕਤ ਕਰਨ ਲਈ ਪਟੀਸ਼ਨ ਦਾਇਰ ਕੀਤੀ

Saturday, Jan 25, 2020 - 05:07 PM (IST)

ਬਿਸ਼ਪ ਫਰੈਂਕੋ ਮੁਲੱਕਲ ਨੇ ਨਨ ਰੇਪ ਮਾਮਲੇ ''ਚ ਦੋਸ਼ ਮੁਕਤ ਕਰਨ ਲਈ ਪਟੀਸ਼ਨ ਦਾਇਰ ਕੀਤੀ

ਕੇਰਲ— ਰੋਮਨ ਕੈਥੋਲਿਕ ਚਰਚ ਦੇ ਜਲੰਧਰ ਦੇ ਸਾਬਕਾ ਪ੍ਰਮੁੱਖ ਬਿਸ਼ਪ ਫਰੈਂਕੋ ਮੁਲੱਕਲ ਨੇ ਨਨ ਰੇਪ ਮਾਮਲੇ ਤੋਂ ਦੋਸ਼ ਮੁਕਤ ਕਰਨ ਲਈ ਸ਼ਨੀਵਾਰ ਨੂੰ ਹੇਠਲੀ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ। ਮੁਲੱਕਲ ਨੇ ਐਡੀਸ਼ਨਲ ਜ਼ਿਲਾ ਅਤੇ ਸੈਸ਼ਨ ਕੋਰਟ ਨੰਬਰ ਇਕ 'ਚ ਦਾਇਰ ਪਟੀਸ਼ਨ 'ਚ ਦਾਅਵਾ ਕੀਤਾ ਕਿ ਪਹਿਲੀ ਨਜ਼ਰ 'ਚ ਉਨ੍ਹਾਂ ਵਿਰੁੱਧ ਕੋਈ ਮਾਮਲਾ ਨਹੀਂ ਬਣਦਾ। ਹੇਠਲੀ ਕੋਰਟ ਨੇ ਮਾਮਲਾ 4 ਫਰਵਰੀ ਤੱਕ ਮੁਲਵੀ ਕਰਨ ਦੇ ਨਾਲ ਇਸਤਗਾਸਾ ਪੱਖ ਨੂੰ ਨਨ ਨਾਲ ਰੇਪ ਅਤੇ ਯੌਨ ਸ਼ੋਸ਼ਣ ਕਰਨ ਦੇ ਦੋਸ਼ੀ ਬਿਸ਼ਪ ਦੀ ਪਟੀਸ਼ਨ 'ਤੇ ਜਵਾਬ ਦਾਇਰ ਕਰਨ ਲਈ ਕਿਹਾ ਹੈ।

ਦੱਸਣਯੋਗ ਹੈ ਕਿ ਬਿਸ਼ਪ ਨੇ ਦੋਸ਼ ਮੁਕਤ ਕਰਨ ਦੀ ਪਟੀਸ਼ਨ ਉਸ ਸਮੇਂ ਦਰਜ ਕੀਤੀ, ਜਦੋਂ ਮੰਨਿਆ ਜਾ ਰਿਹਾ ਸੀ ਕਿ ਕੋਰਟ ਸ਼ਨੀਵਾਰ ਨੂੰ ਦੋਸ਼ਾਂ 'ਤੇ ਸ਼ੁਰੂਆਤੀ ਸੁਣਵਾਈ ਕਰੇਗਾ। ਹਾਲਾਂਕਿ ਮੁਲੱਕਲ ਕੋਰਟ 'ਚ ਹਾਜ਼ਰ ਨਹੀਂ ਸੀ। ਬਿਸ਼ਪ ਵਿਰੁਅਧ ਦਰਜ ਮਾਮਲਾ ਨਨ ਦੀ ਸ਼ਿਕਾਇਤ 'ਤੇ ਆਧਾਰਤ ਹੈ। ਜੂਨ 2018 'ਚ ਕੀਤੀ ਗਈ ਸ਼ਿਕਾਇਤ 'ਚ ਨਨ ਨੇ ਦੋਸ਼ ਲਗਾਇਆ ਕਿ ਬਿਸ਼ਪ ਨੇ 2014 ਤੋਂ 2016 ਦਰਮਿਆਨ ਉਸ ਦਾ ਯੌਨ ਸ਼ੋਸ਼ਣ ਕੀਤਾ। ਬਿਸ਼ਪ ਨੂੰ ਵਿਸ਼ੇਸ਼ ਜਾਂਚ ਦਲ ਨੇ ਗ੍ਰਿਫਤਾਰ ਕੀਤਾ ਸੀ ਅਤੇ ਉਨ੍ਹਾਂ 'ਤੇ ਗੈਰ-ਕਾਨੂੰਨੀ ਤਰੀਕੇ ਨਾਲ ਬੰਧਕ ਬਣਾਉਣ, ਰੇਪ, ਗੈਰ-ਕੁਦਰਤੀ ਯੌਨ ਸੰਬੰਧ ਬਣਾਉਣ ਅਤੇ ਧਮਕਾਉਣ ਦੀਆਂ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਹੈ।


author

DIsha

Content Editor

Related News