ਜਨਮ ਦਿਨ ਵਿਸ਼ੇਸ਼ : ਪੜ੍ਹੋ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ 5 ਪ੍ਰੇਰਨਾਦਾਇਕ ਵਿਚਾਰ

Monday, Nov 14, 2022 - 03:07 PM (IST)

ਜਨਮ ਦਿਨ ਵਿਸ਼ੇਸ਼ : ਪੜ੍ਹੋ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ 5 ਪ੍ਰੇਰਨਾਦਾਇਕ ਵਿਚਾਰ

ਨਵੀਂ ਦਿੱਲੀ- ਪੰਡਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ 'ਤੇ ਹਰ ਸਾਲ ਬਾਲ ਦਿਵਸ ਮਨਾਇਆ ਜਾਂਦਾ ਹੈ। ਜਵਾਹਰ ਲਾਲ ਨਹਿਰੂ ਦਾ ਜਨਮ 14 ਨਵੰਬਰ 1889 ਨੂੰ ਹੋਇਆ ਸੀ। ਪੰਡਤ ਨਹਿਰੂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸਨ। ਨਹਿਰੂ ਨੂੰ ਬੱਚਿਆਂ ਨਾਲ ਬਹੁਤ ਪਿਆਰ ਸੀ। ਨਹਿਰੂ ਹਮੇਸ਼ਾ ਬੱਚਿਆਂ ਨੂੰ ਪਿਆਰ ਅਤੇ ਮਹੱਤਵ ਦੇਣ ਦੀ ਗੱਲ ਕਰਦੇ ਸਨ। ਕਸ਼ਮੀਰ ਪੰਡਤ ਭਾਈਚਾਰੇ ਨਾਲ ਉਨ੍ਹਾਂ ਦੇ ਮੂਲ ਕਾਰਨ ਉਨ੍ਹਾਂ ਨੂੰ ਪੰਡਤ ਨਹਿਰੂ ਬੁਲਾਇਆ ਜਾਂਦਾ ਸੀ, ਜਦੋਂ ਕਿ ਬੱਚੇ ਉਨ੍ਹਾਂ ਨੂੰ ਚਾਚਾ ਨਹਿਰੂ ਦੇ ਰੂਪ 'ਚ ਜਾਣਦੇ ਹਨ। ਪੰਡਤ ਨਹਿਰੂ ਨੂੰ 'ਆਧੁਨਿਕ ਭਾਰਤ ਦਾ ਨਿਰਮਾਤਾ' ਕਿਹਾ ਜਾਂਦਾ ਹੈ। ਨਹਿਰੂ ਨੇ ਆਪਣੀ ਦੂਰਦ੍ਰਿਸ਼ਟੀ ਅਤੇ ਸਮਝ ਨਾਲ 5 ਸਾਲਾ ਯੋਜਨਾਵਾਂ ਦਾ ਸ਼ੁੱਭ ਆਰੰਭ ਕੀਤਾ ਸੀ। ਨਹਿਰੂ ਦੇ ਵਿਚਾਰ ਅੱਜ ਵੀ ਲੱਖਾਂ ਲੋਕਾਂ ਨੂੰ ਪ੍ਰੇਰਨਾ ਦਿੰਦੇ ਹਨ। ਅੱਜ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਮੌਕੇ ਅਸੀਂ ਤੁਹਾਨੂੰ ਉਨ੍ਹਾਂ ਦੇ ਵਿਚਾਰਾਂ ਬਾਰੇ ਦੱਸਣ ਜਾ ਰਹੇ ਹਾਂ।

ਇਹ ਸਨ ਪੰਡਤ ਜਵਾਹਰ ਲਾਲ ਨਹਿਰੂ ਦੇ ਵਿਚਾਰ

1- ਈਮਾਨਦਾਰ ਅਤੇ ਕਾਰਜਕੁਸ਼ਲਤਾ ਵੱਡੇ ਟੀਚੇ ਲਈ ਕੰਮ ਕਰਦੇ ਹਨ, ਭਾਵੇਂ ਹੀ ਉਨ੍ਹਾਂ ਨੂੰ ਤੁਰੰਤ ਪਛਾਣ ਨਾ ਮਿਲੇ, ਅੰਤ 'ਚ ਉਸ ਦਾ ਫਲ ਮਿਲਦਾ ਹੈ। 
2- ਸਮਾਂ ਸਾਲਾਂ ਦੇ ਬੀਤਣ ਨਾਲ ਨਹੀਂ ਸਗੋਂ ਕੋਈ ਕੀ ਕਰਦਾ ਹੈ, ਕੀ ਮਹਿਸੂਸ ਕਰਦਾ ਹੈ ਅਤੇ ਕੀ ਹਾਸਲ ਕਰਦਾ ਹੈ, ਨਾਲ ਮਾਪਿਆ ਜਾਂਦਾ ਹੈ।
3- ਦੂਜੇ ਸਾਡੇ ਬਾਰੇ ਕੀ ਸੋਚਦੇ ਹਨ, ਉਸ ਨਾਲੋਂ ਕਿਤੇ ਵੱਧ ਇਹ ਮਾਇਨੇ ਰੱਖਦਾ ਹੈ ਕਿ ਕਿ ਅਸੀਂ ਅਸਲ 'ਚ ਹਾਂ ਕੀ।
4- ਜੀਵਨ 'ਚ ਸ਼ਾਇਦ ਡਰ ਜਿੰਨਾ ਬੁਰਾ ਅਤੇ ਖਤਰਨਾਕ ਕੁਝ ਵੀ ਨਹੀਂ ਹੈ।
5- ਜ਼ਿਆਦਾ ਸਾਵਧਾਨ ਰਹਿਣ ਦੀ ਨੀਤੀ ਸਾਰੇ ਖਤਰਿਆਂ 'ਚ ਸਭ ਤੋਂ ਵੱਡੀ ਹੈ।


author

Rakesh

Content Editor

Related News