ਹਰ ਜਗ੍ਹਾ ਪ੍ਰਮਾਣਿਤ ਹੋਵੇਗਾ ਜਨਮ ਸਰਟੀਫ਼ਿਕੇਟ, ਸਕੂਲ ਤੋਂ ਲੈ ਕੇ ਸਰਕਾਰੀ ਨੌਕਰੀ ਤਕ ਆਵੇਗਾ ਕੰਮ

Thursday, Jul 27, 2023 - 06:31 PM (IST)

ਹਰ ਜਗ੍ਹਾ ਪ੍ਰਮਾਣਿਤ ਹੋਵੇਗਾ ਜਨਮ ਸਰਟੀਫ਼ਿਕੇਟ, ਸਕੂਲ ਤੋਂ ਲੈ ਕੇ ਸਰਕਾਰੀ ਨੌਕਰੀ ਤਕ ਆਵੇਗਾ ਕੰਮ

ਨਵੀਂ ਦਿੱਲੀ- ਤੁਹਾਡਾ ਜਨਮ ਸਰਟੀਫਿਕੇਟ ਹੁਣ ਇਕ ਬੇਹੱਦ ਅਹਿਮ ਦਸਤਾਵੇਜ਼ ਸਾਬਿਤ ਹੋਣ ਵਾਲਾ ਹੈ। ਦੂਜੇ ਸ਼ਬਦਾਂ 'ਚ ਕਹੀਏ ਤਾਂ ਜਨਮ ਸਰਟੀਫਿਕੇਟ ਇਕ ਸਿੰਗਲ ਦਸਤਾਵੇਜ਼ ਵਜੋਂ ਕੰਮ ਕਰੇਗਾ। ਤੁਹਾਨੂੰ ਕਿਸੇ ਵਿਦਿਅਕ ਅਦਾਰੇ 'ਚ ਐਡਮੀਸ਼ਨ ਲੇਣੀ ਹੋਵੇ, ਡਰਾਈਵਿੰਗ ਲਾਈਸੰਸ ਬਣਵਾਉਣਾ ਹੋਵੇ, ਪਾਸਪੋਰਟ ਬਣਵਾਉਣਾ ਹੋਵੇ, ਵੋਟਿੰਗ ਸੂਚੀ 'ਚ ਨਾਂ ਦਰਜ ਕਰਵਾਉਣਾ ਹੋਵੇ, ਆਧਾਰ ਕਾਰਡ ਬਣਵਾਉਣਾ ਹੋਵੇ, ਵਿਆਹ ਦੀ ਰਜਿਸਟ੍ਰੇਸ਼ਨ ਕਰਵਾਉਣੀ ਹੋਵੇ ਜਾਂ ਫਿਰ ਸਰਕਾਰੀ ਨੌਕਰੀ 'ਚ ਨਿਯੁਕਤੀ ਪਾਉਣੀ ਹੋਵੇ, ਹਰ ਥਾਂ ਇਹ ਸਰਟੀਫਿਕੇਟ ਯੋਗ ਹੋਵੇਗਾ।

ਇਹ ਵੀ ਪੜ੍ਹੋ– AIIMS ਦੇ ਡਾਕਟਰਾਂ ਦਾ ਕਮਾਲ! ਛਾਤੀ ਤੇ ਢਿੱਡ ਤੋਂ ਜੁੜੀਆਂ ਭੈਣਾਂ ਨੂੰ ਕੀਤਾ ਵੱਖ, 9 ਘੰਟੇ ਚੱਲੀ ਸਰਜਰੀ

ਇਕ ਸਿੰਗਲ ਦਸਤਾਵੇਜ਼ ਦੇ ਰੂਪ ਵਿਚ ਜਨਮ ਸਰਟੀਫਿਕੇਟ ਦੀ ਵਰਤੋਂ ਦੀ ਮਨਜ਼ੂਰੀ ਦੇਣ ਦੇ ਉਦੇਸ਼ ਨਾਲ ਬੁੱਧਵਾਰ ਨੂੰ ਲੋਕ ਸਭਾ 'ਚ ਇਸ ਸੰਬੰਧ 'ਚ ਬਿੱਲ ਪੇਸ਼ ਕਤਾ ਗਿਆ। ਜਨਮ ਅਤੇ ਮੌਤ ਪੰਜੀਕਰਨ (ਸੋਧ) ਬਿੱਲ, 2023 ਰਜਿਸਟਰਡ ਜਨਮ ਅਤੇ ਮੌਤਾਂ ਦਾ ਰਾਸ਼ਟਰੀ ਅਤੇ ਰਾਜ ਪੱਧਰੀ ਡਾਟਾਬੇਸ ਬਣਾਉਣ ਵਿਚ ਮਦਦ ਕਰੇਗਾ। ਇਸ ਨਾਲ ਡਾਟਾਬੇਸ ਨੂੰ ਅਪਡੇਟ ਕਰਨ ਵਿਚ ਵੀ ਮਦਦ ਮਿਲੇਗੀ। ਨਤੀਜੇ ਵਜੋਂ, ਜਨਤਕ ਸੇਵਾਵਾਂ, ਸਮਾਜਿਕ ਲਾਭਾਂ ਅਤੇ ਡਿਜੀਟਲ ਰਜਿਸਟ੍ਰੇਸ਼ਨ ਦੀ ਸਪਲਾਈ ਵਿਚ ਪਾਰਦਰਸ਼ਤਾ ਆਵੇਗੀ। 

ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵੱਲੋਂ ਬਿੱਲ ਪੇਸ਼ ਕਰਦੇ ਹੋਏ, ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ ਐਕਟ, 1969 (1969 ਦਾ 18) ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ ਨੂੰ ਨਿਯਮਤ ਕਰਨ ਅਤੇ ਇਸ ਨਾਲ ਜੁੜੇ ਮਾਮਲਿਆਂ ਲਈ ਲਾਗੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਤੋਂ ਇਹ ਐਕਟ ਹੋਂਦ ਵਿਚ ਆਇਆ ਹੈ ਅੱਜ ਤਕ ਇਸ ਵਿਚ ਕੋਈ ਸੋਧ ਨਹੀਂ ਕੀਤੀ ਗਈ। ਬਦਲਦੇ ਸਮੇਂ ਦੇ ਨਾਲ-ਨਾਲ ਸਮਾਜਿਕ ਬਦਲਾਅ ਵੀ ਆਏ ਹਨ ਅਤੇ ਤਕਨਾਲੋਜੀ ਵਿਚ ਵੀ ਬਹੁਤ ਤਰੱਕੀ ਹੋਈ ਹੈ। ਇਸ ਲਈ ਆਮ ਲੋਕਾਂ ਦੀ ਸਹੂਲਤ ਲਈ ਇਸ ਐਕਟ ਵਿੱਚ ਸੋਧ ਦੀ ਲੋੜ ਜ਼ੋਰਦਾਰ ਢੰਗ ਨਾਲ ਮਹਿਸੂਸ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ– 4 ਸਾਲ ਦੀ ਮਾਸੂਮ ਨਾਲ ਕੀਤਾ ਸੀ ਜਬਰ-ਜ਼ਿਨਾਹ, ਦੋਸ਼ੀ ਨੂੰ 3 ਮਹੀਨਿਆਂ 'ਚ ਸੁਣਾਈ ਫਾਂਸੀ ਦੀ ਸਜ਼ਾ

ਉਨ੍ਹਾਂ ਕਿਹਾ ਕਿ ਇਹ ਸੋਧ ਬਿੱਲ ਸੂਬਾ ਸਰਕਾਰਾਂ, ਆਮ ਲੋਕਾਂ ਅਤੇ ਹੋਰ ਹਿੱਸੇਦਾਰਾਂ ਨਾਲ ਵਿਚਾਰ-ਵਟਾਂਦਰੇ ਦੇ ਆਧਾਰ 'ਤੇ ਲਿਆਂਦਾ ਗਿਆ ਹੈ। ਰਾਏ ਨੇ ਕਿਹਾ ਕਿ ਜਨਮ ਸਰਟੀਫਿਕੇਟ ਮੌਤ ਦੀ ਜਲਦੀ ਰਜਿਸਟਰੇਸ਼ਨ ਅਤੇ ਆਫ਼ਤ ਜਾਂ ਮਹਾਂਮਾਰੀ ਦੀ ਸਥਿਤੀ ਵਿਚ ਸਰਟੀਫਿਕੇਟ ਜਾਰੀ ਕਰਨ ਵਿਚ ਵੀ ਮਹੱਤਵਪੂਰਨ ਹੋਵੇਗਾ। ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਬਿੱਲ ਨੂੰ ਪੇਸ਼ ਕਰਨ ਦਾ ਵਿਰੋਧ ਕਰਦਿਆਂ ਦਾਅਵਾ ਕੀਤਾ ਕਿ ਸਦਨ ਵਿਚ ਅਜਿਹਾ ਕਰਨ ਦੀ ਵਿਧਾਨਕ ਸਮਰੱਥਾ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਇਹ ਉਪਾਅ ਨਿੱਜਤਾ ਦੇ ਅਧਿਕਾਰ ਅਤੇ ਸ਼ਕਤੀਆਂ ਨੂੰ ਵੱਖ ਕਰਨ ਦੇ ਅਧਿਕਾਰ ਦੀ ਉਲੰਘਣਾ ਕਰਦਾ ਹੈ। ਬਾਅਦ ਵਿਚ ਬਿੱਲ ਨੂੰ ਆਵਾਜ਼ੀ ਵੋਟ ਰਾਹੀਂ ਪੇਸ਼ ਕੀਤਾ ਗਿਆ। ਬਿੱਲ ਨੂੰ ਬਾਅਦ ਵਿਚ ਬਹਿਸ ਅਤੇ ਪਾਸ ਕਰਨ ਲਈ ਲਿਆ ਜਾਵੇਗਾ।

ਇਹ ਵੀ ਪੜ੍ਹੋ– ਯਮੁਨਾ ਵਿਚਕਾਰ ਜ਼ੋਰਦਾਰ ਧਮਾਕੇ ਨਾਲ ਫਟੀ ਗੈਸ ਪਾਈਪ ਲਾਈਨ, ਯੂ. ਪੀ. ਤੇ ਪਾਣੀਪਤ ਦੀ ਸਪਲਾਈ ’ਚ ਪਿਆ ਵਿਘਨ


author

Rakesh

Content Editor

Related News