ਬਰਡ ਫਲੂ ਦਾ ਖ਼ਤਰਾ : ਓਡੀਸ਼ਾ ਸਰਕਾਰ ਨੇ 11,700 ਮੁਰਗੀਆਂ ਨੂੰ ਮਾਰਿਆ, ਸਿਹਤ ਵਿਭਾਗ ਨੇ ਜਾਰੀ ਕੀਤਾ ਅਲਰਟ
Monday, Aug 26, 2024 - 09:48 PM (IST)
ਭੁਵਨੇਸ਼ਵਰ (ਭਾਸ਼ਾ) : ਓਡੀਸ਼ਾ ਸਰਕਾਰ ਨੇ ਬਰਡ ਫਲੂ ਦੇ ਐੱਚ5ਐੱਨ1 ਵਾਇਰਸ ਦਾ ਪਤਾ ਲੱਗਣ ਤੋਂ ਬਾਅਦ ਪੁਰੀ ਜ਼ਿਲ੍ਹੇ ਦੇ ਪਿਪਿਲੀ ਵਿਚ 11,700 ਮੁਰਗੀਆਂ ਨੂੰ ਮਾਰ ਦਿੱਤਾ ਗਿਆ ਹੈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਪਿਪਿਲੀ ਦੇ ਇਕ ਸਥਾਨਕ ਪੋਲਟਰੀ ਫਾਰਮ ਵਿਚ ਮੁਰਗੀਆਂ ਦੀ ਸਮੂਹਿਕ ਮੌਤ ਤੋਂ ਬਾਅਦ ਕੱਟਣ ਦੀ ਕਾਰਵਾਈ ਸ਼ਨੀਵਾਰ ਨੂੰ ਸ਼ੁਰੂ ਹੋਈ ਅਤੇ ਸੋਮਵਾਰ ਸ਼ਾਮ ਨੂੰ ਸਮਾਪਤ ਹੋਈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਘਰਾਂ ਅਤੇ ਨੇੜਲੇ ਪਿੰਡਾਂ ਵਿਚ ਵਾਧੂ ਮੁਰਗੇ ਮਾਰਨ ਦਾ ਕੰਮ ਕੀਤਾ ਜਾਵੇਗਾ।
ਰੋਗ ਕੰਟਰੋਲ ਵਿਭਾਗ ਦੇ ਵਧੀਕ ਡਾਇਰੈਕਟਰ ਜਗਨਨਾਥ ਨੰਦਾ ਨੇ ਦੱਸਿਆ ਕਿ 13 ਰੈਪਿਡ ਐਕਸ਼ਨ ਟੀਮਾਂ ਮੁਰਗੀਆਂ ਨੂੰ ਕੱਟ ਰਹੀਆਂ ਹਨ ਜਦਕਿ ਕੁਝ ਪੋਲਟਰੀ ਸੈਂਟਰਾਂ ਦੇ ਮਾਲਕ ਵੀ ਆਪਣੇ ਪੱਧਰ 'ਤੇ ਮੁਰਗੀਆਂ ਨੂੰ ਕੱਟ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਹੋਰ ਕਿਤੇ ਵੀ ਮੁਰਗੀਆਂ ਦੀ ਅਸਾਧਾਰਨ ਮੌਤਾਂ ਦੀ ਕੋਈ ਰਿਪੋਰਟ ਨਹੀਂ ਹੈ। ਬਰਡ ਫਲੂ ਦੇ ਮੱਦੇਨਜ਼ਰ ਸੂਬੇ ਦੇ ਸਿਹਤ ਵਿਭਾਗ ਨੇ ਚੌਕਸੀ ਵਧਾ ਦਿੱਤੀ ਹੈ ਅਤੇ ਅਲਰਟ ਜਾਰੀ ਕੀਤਾ ਹੈ।
ਸਿਹਤ ਸੇਵਾਵਾਂ ਦੇ ਨਿਰਦੇਸ਼ਕ ਵਿਜੇ ਮਹਾਪਾਤਰਾ ਨੇ ਦੱਸਿਆ ਕਿ ਬਰਡ ਫਲੂ ਓਡੀਸ਼ਾ ਲਈ ਨਵਾਂ ਨਹੀਂ ਹੈ ਪਰ ਵਿਭਾਗ ਸਥਿਤੀ ਨਾਲ ਨਜਿੱਠਣ ਲਈ ਹਿੱਸੇਦਾਰਾਂ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਲੋੜੀਂਦੀਆਂ ਦਵਾਈਆਂ ਉਪਲਬਧ ਹਨ ਅਤੇ ਪੋਲਟਰੀ ਵਰਕਰਾਂ ਨੂੰ ਸਫ਼ਾਈ ਬਣਾਈ ਰੱਖਣ ਅਤੇ ਮਾਸਕ ਪਹਿਨਣ ਦੀ ਅਪੀਲ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8