ਦੇਸ਼ ਦੇ 10 ਸੂਬਿਆਂ ’ਚ ‘ਬਰਡ ਫਲੂ’ ਦਾ ਕਹਿਰ, ਰਾਜਸਥਾਨ ’ਚ 443 ਹੋਰ ਪੰਛੀਆਂ ਦੀ ਮੌਤ

Thursday, Jan 14, 2021 - 11:21 AM (IST)

ਦੇਸ਼ ਦੇ 10 ਸੂਬਿਆਂ ’ਚ ‘ਬਰਡ ਫਲੂ’ ਦਾ ਕਹਿਰ, ਰਾਜਸਥਾਨ ’ਚ 443 ਹੋਰ ਪੰਛੀਆਂ ਦੀ ਮੌਤ

ਨਵੀਂ ਦਿੱਲੀ— ਦੇਸ਼ ’ਚ ਜਿੱਥੇ ਇਕ ਪਾਸੇ ਕੋਰੋਨਾ ਲਾਗ ਦਾ ਕਹਿਰ ਹੈ, ਉੱਥੇ ਹੀ ਦੂਜੇ ਪਾਸੇ ਬਰਡ ਫਲੂ ਦਾ ਵੀ ਖ਼ੌਫ ਹੈ। ਦਿੱਲੀ, ਮਹਾਰਾਸ਼ਟਰ, ਉੱਤਰਾਖੰਡ, ਉੱਤਰ ਪ੍ਰਦੇਸ਼, ਕੇਰਲ, ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਗੁਜਰਾਤ ਨੂੰ ਮਿਲਾ ਕੇ ਹੁਣ ਤੱਕ 10 ਸੂਬਿਆਂ ’ਚ ਬਰਫ ਫਲੂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਦਰਮਿਆਨ ਬੀਤੇ ਕੱਲ੍ਹ ਯਾਨੀ ਕਿ ਬੁੱਧਵਾਰ ਨੂੰ 443 ਹੋਰ ਪੰਛੀਆਂ ਦੀ ਮੌਤ ਹੋ ਗਈ। ਸੂਬੇ ਦੇ 33 ਜ਼ਿਲਿ੍ਹਆਂ ਵਿਚੋਂ 16 ਜ਼ਿਲ੍ਹੇ ਬਰਡ ਫਲੂ ਤੋਂ ਪ੍ਰਭਾਵਿਤ ਹਨ। ਪਸ਼ੂ ਪਾਲਣ ਮਹਿਕਮੇ ਮੁਤਾਬਕ ਬੁੱਧਵਾਰ ਨੂੰ 296 ਕਾਂ ਅਤੇ 34 ਕਬੂਤਰ, 16 ਮੋਰ ਅਤੇ 97 ਹੋਰ ਪੰਛੀਆਂ ਦੀ ਮੌਤ ਹੋ ਗਈ। ਸੂਬੇ ਵਿਚ 25 ਦਸੰਬਰ ਤੋਂ ਹੁਣ ਤੱਕ 4,390 ਪੰਛੀਆਂ ਦੀ ਮੌਤ ਹੋ ਚੁੱਕੀ ਹੈ।

PunjabKesari

ਪਸ਼ੂ ਪਾਲਣ ਮਹਿਕਮੇ ਦੇ ਅਧਿਕਾਰੀਆਂ ਮੁਤਾਬਕ ਸੂਬੇ ਦੇ ਪੋਲਟਰੀ ਫਾਰਮ ਬਰਡ ਫਲੂ ਤੋਂ ਹੁਣ ਤੱਕ ਸੁਰੱਖਿਅਤ ਹਨ। ਪਿਛਲੇ ਕੁਝ ਦਿਨਾਂ ’ਚ ਮਹਿਕਮੇ ਨੇ ਕੋਟਾ, ਬੂੰਦੀ ਅਤੇ ਝਾਲਾਵਾੜ ਪੋਲਟਰੀ ਫਾਰਮ ਦੇ ਨਮੂਨਿਆਂ ਦੀ ਜਾਂਚ ਲਈ ਭੇਜਿਆ ਸੀ ਅਤੇ ਰਿਪੋਰਟ ’ਚ ਨਮੂਨਿਆਂ ਵਿਚ ਫਲੂ ਨਹੀਂ ਪਾਇਆ ਗਿਆ। ਉਦੈਪੁਰ ਜ਼ਿਲ੍ਹਾ ਵੀ ਸੁਰੱਖਿਆ ਹੈ, ਕਿਉਂਕਿ ਉੱਥੇ ਅਜੇ ਤੱਕ ਮਿ੍ਰਤਕ ਪੰਛੀ ਨਹੀਂ ਮਿਲੇ ਹਨ। ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਇਸ ਤੋਂ ਪਹਿਲਾਂ ਹੀ ਬਰਡ ਫਲੂ ਦੇ ਜਾਂਚ ਨਿਯਮਾਂ ਨੂੰ ਲੈ ਕੇ ਸੂਬਿਆਂ ਨੂੰ ਸਲਾਹ-ਮਸ਼ਵਰਾ ਜਾਰੀ ਕੀਤਾ ਹੈ ਅਤੇ ਉਨ੍ਹਾਂ ਨੂੰ ਪੰਛੀਆਂ ਨੂੰ ਮਾਰਨ ਲਈ ਪੀ. ਪੀ. ਈ. ਕਿਟ ਅਤੇ ਹੋਰ ਜ਼ਰੂਰੀ ਉਪਕਰਨਾਂ ਦਾ ਉੱਚਿਤ ਸਟਾਕ ਬਣਾ ਕੇ ਰੱਖਣ ਨੂੰ ਵੀ ਕਿਹਾ ਹੈ। ਦੁਕਾਨਾਂ ਅਤੇ ਰੈਸਟੋਰੈਂਟਾਂ ਦੇ ਪੋਲਟਰੀ ਜਾਂ ‘ਚਿਕਨ’ ਵੇਚਣ ਵਾਲਿਆਂ ’ਤੇ ਤੁਰੰਤ ਰੋਕ ਲਾ ਦਿੱਤੀ।


author

Tanu

Content Editor

Related News