ਰਾਜਸਥਾਨ 'ਚ 'ਬਿਪਰਜੋਏ' ਨੇ ਮਚਾਈ ਤਬਾਹੀ, 7 ਲੋਕਾਂ ਦੀ ਗਈ ਜਾਨ, ਹਜ਼ਾਰਾਂ ਲੋਕਾਂ ਨੂੰ ਛੱਡਣੇ ਪਏ ਘਰ

Tuesday, Jun 20, 2023 - 04:25 AM (IST)

ਜੈਪੁਰ (ਭਾਸ਼ਾ): ਅਰਬ ਸਾਗਰ ਵਿਚ ਉੱਠੇ ਚੱਕਰਵਾਤ 'ਬਿਪਰਜੋਏ' ਦੇ ਅਸਰ ਨਾਲ ਰਾਜਸਥਾਨ ਦੇ ਕੁੱਝ ਹਿੱਸਿਆਂ ਵਿਚ ਪਿਛਲੇ 2 ਦਿਨਾਂ ਵਿਚ ਬਹੁਤ ਜ਼ਿਆਦਾ ਬਾਰਿਸ਼ ਹੋਣ ਕਾਰਨ ਹਾਦਸਿਆਂ ਵਿਚ 7 ਲੋਕਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਦੱਸਿਆ ਕਿ ਮੁੱਖ ਮਤਰੀ ਅਸ਼ੋਕ ਗਹਿਲੋਤ ਨੇ ਮੰਗਲਵਾਰ ਤੇ ਬੁੱਧਵਾਰ ਨੂੰ ਹੋਣ ਵਾਲਾ ਬੂੰਦੀ, ਕੋਟਾ, ਝਾਲਾਵਾੜ ਤੇ ਦੌਸਾ ਦਾ ਆਪਣਾ ਦੌਰਾ ਰੱਦ ਕਰ ਦਿੱਤਾ ਹੈ ਤੇ ਚੱਕਰਵਾਤ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਤੇ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕਰਨਗੇ। 

ਇਹ ਖ਼ਬਰ ਵੀ ਪੜ੍ਹੋ - ਕੈਲੀਫੋਰਨੀਆ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਪੁਲਸ ਅਫ਼ਸਰ ਦੀ ਹੋਈ ਦਰਦਨਾਕ ਮੌਤ

ਆਫ਼ਤ ਪ੍ਰਬੰਧਨ ਤੇ ਰਾਹਤ ਵਿਭਾਗ ਦੇ ਸਕੱਤਰ ਪੀ.ਸੀ. ਕਿਸ਼ਨ ਨੇ ਕਿਹਾ ਕਿ ਪਿਛਲੇ 2 ਦਿਨਾਂ ਵਿਚ ਬਾਰਿਸ਼ ਕਾਰਨ ਵਾਪਰੇ ਹਾਦਸਿਆਂ ਵਿਚ 7 ਲੋਕਾਂ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ 7 ਵਿਚੋਂ 4 ਮੌਤਾਂ ਰਾਜਸਮੰਦ ਵਿਚ ਹੋਈਆਂ ਸਨ। ਅਧਿਕਾਰੀ ਨੇ ਕਿਹਾ ਕਿ ਜਾਲੋਰ, ਸਿਰੋਹੀ, ਪਾਲੀ ਤੇ ਬਾੜਮੇਰ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਤ ਹਨ ਤੇ ਹੜ੍ਹ ਜਿਹੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ। NDRF ਦੇ ਜਵਾਨਾਂ ਨੇ ਪਿਛਲੇ 2 ਦਿਨਾਂ ਵਿਚ ਇਨ੍ਹਾਂ ਜ਼ਿਲ੍ਹਿਆਂ ਦੀਆਂ ਵੱਖ-ਵੱਖ ਥਾਵਾਂ ਤੋਂ 133 ਲੋਕਾਂ, SDRF ਦੇ ਜਵਾਨਾਂ ਨੇ 123 ਲੋਕਾਂ ਤੇ ਫ਼ੌਜ ਦੇ ਜਵਾਨਾਂ ਨੇ 9 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਪਰੌਂਠਿਆਂ ਦੀ ਥਾਂ ਲੈਣ ਲੱਗੀ ਬਰਿਆਨੀ ; ਹਰ ਮਿੰਟ 200 ਲੋਕ ਕਰਦੇ ਹਨ ਆਰਡਰ

ਕਿਸ਼ਨ ਨੇ ਕਿਹਾ, "ਤਕਰੀਬਨ 15 ਹਜ਼ਾਰ ਲੋਕਾਂ ਨੂੰ ਹੇਠਲੇ ਇਲਾਕਿਆਂ ਤੋਂ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।" ਉਨ੍ਹਾਂ ਕਿਹਾ ਕਿ ਮੁੱਢਲੇ ਵੇਰਵਿਆਂ ਮੁਤਾਬਕ ਤਕਰੀਬਨ 8700 ਕੱਚੇ ਘਰ ਤੇ 2 ਹਜ਼ਾਰ ਟਰਾਂਸਫਾਰਮਰ ਨੁਕਸਾਨੇ ਗਏ ਤੇ ਬਿਜਲੀ ਦੇ 8500 ਖੰਭੇ ਡਿੱਗ ਗਏ। ਮੌਸਮ ਵਿਭਾਗ ਮੁਤਾਬਕ ਐਤਵਾਰ ਤੋਂ ਸੋਮਵਾਰ ਸਵੇਰ ਤਕ ਸਿਰੋਹੀ ਦੇ ਸ਼ਿਵਗੰਜ ਵਿਚ 35 ਸੈਂਟੀਮੀਟਰ, ਟੋਂਕ ਦੇ ਨਗਰਫੋਰਟ ਵਿਚ 31 ਸੈਂਟੀਮੀਟਰ, ਰਾਜਸਮੰਦ ਦੇ ਦੇਵਗੜ੍ਹ ਵਿਚ 27, ਕੁੰਭਲਗੜ੍ਹ ਵਿਚ 25, ਆਮੇਟ ਵਿਚ 24, ਰਾਜਸਮੰਦ ਵਿਚ 22 ਸੈਂਟੀਮੀਟਰ ਤੇ ਅਜਮੇਰ ਵਿਚ 16 ਸੈਂਟੀਮੀਟਰ ਬਾਰਿਸ਼ ਦਰਜ ਕੀਤੀ ਗਈ। 

ਇਹ ਖ਼ਬਰ ਵੀ ਪੜ੍ਹੋ - 'ਆਦਿਪੁਰਸ਼' ਵਿਵਾਦ 'ਤੇ ਅਨੁਰਾਗ ਠਾਕੁਰ ਦਾ ਪਹਿਲਾ ਬਿਆਨ, ਫ਼ਿਲਮ 'ਚ ਬਦਲਾਅ ਕਰਨ ਬਾਰੇ ਕਹੀ ਇਹ ਗੱਲ

ਅਜਮੇਰ ਵਿਚ ਸੋਮਵਾਰ ਨੂੰ ਸਭ ਤੋਂ ਵੱਧ 100.5 ਐੱਮ.ਐੱਮ. ਬਾਰਿਸ਼ ਦਰਜ ਕੀਤੀ ਗਈ। ਮੌਸਮ ਦਫ਼ਤਰ ਮੁਤਾਬਕ, ਮੰਗਲਵਾਰ ਲਈ ਕਿਸੇ ਵੀ ਜ਼ਿਲ੍ਹੇ ਲਈ ਕੋਈ ਰੈੱਡ ਅਲਰਟ ਜਾਰੀ ਨਹੀਂ ਕੀਤਾ ਗਿਆ, ਪਰ ਸਵਾਈਮਾਧੋਪੁਰ, ਬਾਰਾਂ ਤੇ ਕੋਟਾ ਜ਼ਿਲ੍ਹਿਆਂ ਦੇ ਵੱਖ-ਵੱਖ ਇਲਾਕਿਆਂ ਵਿਚ ਬਹੁਤ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਉੱਥੇ ਹੀ ਬੂੰਦੀ, ਟੋਂਕ, ਝਾਲਾਵਾੜ ਤੇ ਕਰੋਲੀ ਜ਼ਿਲ੍ਹਿਆਂ ਵਿਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News