ਬਿਮਸਟੇਕ ਸੰਮੇਲਨ : ਪੀ.ਐੱਮ. ਮੋਦੀ ਨੇ ਨੇਪਾਲ ਦੀ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
Thursday, Aug 30, 2018 - 12:48 PM (IST)

ਕਾਠਮੰਡੂ/ਨਵੀਂ ਦਿੱਲੀ (ਬਿਊਰੋ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਸਵੇਰੇ ਗੁਆਂਢੀ ਦੇਸ਼ ਨੇਪਾਲ ਪਹੁੰਚ ਗਏ ਹਨ। ਇੱਥੇ ਪ੍ਰਧਾਨ ਮੰਤਰੀ ਬੇਅ ਆਫ ਬੰਗਾਲ ਇਨੀਸ਼ੀਏਟਿਵ ਫੌਰ ਸੈਕਟੋਰਲ ਟੈਕਨੀਕਲ ਐਂਡ ਇਕਨੋਮਿਕ ਕਾਰਪੋਰੇਸ਼ਨ ਦੇ ਚੌਥੇ ਸੰਮੇਲਨ ਵਿਚ ਹਿੱਸਾ ਲੈਣਗੇ। ਨੇਪਾਲ ਪਹੁੰਚਣ ਮਗਰੋਂ ਪੀ.ਐੱਮ. ਮੋਦੀ ਨੇ ਨੇਪਾਲ ਦੀ ਰਾਸ਼ਟਰਪਤੀ ਵਿੱਦਿਆ ਭੰਡਾਰੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੀ ਉਨ੍ਹਾਂ ਨਾਲ ਸੀ। ਇਸ ਮਗਰੋਂ ਸੰਮੇਲਨ ਦਾ ਪੂਰਨ ਉਦਘਾਟਨ ਸੈਸ਼ਨ ਦਾ ਆਯੋਜਨ ਹੋਵੇਗਾ। ਸੰਮੇਲਨ ਦੀ ਸਮਾਪਤੀ 31 ਅਗਸਤ ਨੂੰ ਹੋਵੇਗੀ।
#BIMSTEC leaders including PM Narendra Modi and Bangladesh PMSheikh Hasina meet Nepal President Bidhya Devi Bhandari in Kathmandu. pic.twitter.com/wR3Aqqre0G
— ANI (@ANI) August 30, 2018