...ਜਦੋਂ ਮਸਕਟ ਤੋਂ ਢਾਕਾ 126 ਯਾਤਰੀਆਂ ਨੂੰ ਲਿਜਾ ਰਹੇ ਜਹਾਜ਼ ਦੇ ਪਾਇਲਟ ਨੂੰ ਪਿਆ ਦਿਲ ਦਾ ਦੌਰਾ
Saturday, Aug 28, 2021 - 10:56 AM (IST)
ਨਾਗਪੁਰ/ਢਾਕਾ (ਭਾਸ਼ਾ) : ਬੀਮਾਨ ਬੰਗਲਾਦੇਸ਼ ਦੇ ਮਸਕਟ ਤੋਂ ਢਾਕਾ ਜਾ ਰਹੇ ਇਕ ਜਹਾਜ਼ ਦੇ ਪਾਇਲਟ ਨੂੰ ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਨਾਗਪੁਰ ਵਿਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਸ ਬੋਇੰਗ ਜਹਾਜ਼ ਵਿਚ 126 ਯਾਤਰੀ ਸਵਾਰ ਸਨ। ਜਹਾਜ਼ ਦੀ ਸਵੇਰੇ 11:40 ’ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਅਤੇ ਪਾਇਲਟ ਨੂੰ ਇਕ ਸਥਾਨਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ।
ਇਹ ਵੀ ਪੜ੍ਹੋ: ਕਾਬੁਲ ਧਮਾਕਿਆਂ ਪਿੱਛੋਂ ਅਮਰੀਕਾ ਦੀ ਜਵਾਬੀ ਕਾਰਵਾਈ, ISIS-K ਦੇ ਟਿਕਾਣਿਆ 'ਤੇ ਹਮਲਾ
ਉਨ੍ਹਾਂ ਦੱਸਿਆ ਕਿ ਜਦੋਂ ਜਹਾਜ਼ ਨੂੰ ਐਮਰਜੈਂਸੀ ਸਥਿਤੀ ਵਿਚ ਉਤਾਰਨ ਲਈ ਕੋਲਕਾਤਾ ਏ.ਟੀ.ਸੀ. ਨਾਲ ਸੰਪਰਕ ਕੀਤਾ ਗਿਆ, ਉਸ ਸਮੇਂ ਉਹ ਰਾਇਪੁਰ ਨੇੜੇ ਸੀ, ਜਿਸ ਤੋਂ ਬਾਅਦ ਉਸ ਨੂੰ ਨੇੜਲੇ ਨਾਗਪੁਰ ਹਵਾਈ ਅੱਡੇ ’ਤੇ ਉਤਰਨ ਦੀ ਸਲਾਹ ਦਿੱਤੀ ਗਈ। ਬੀਮਾਨ ਬੰਗਲਾਦੇਸ਼ ਨੇ ਹਾਲ ਹੀ ਵਿਚ ਭਾਰਤ ਲਈ ਉਡਾਣ ਸੇਵਾਵਾਂ ਮੁੜ ਸ਼ੁਰੂ ਕੀਤੀਆਂ ਹਨ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਹਵਾਈ ਯਾਤਰਾ ਸੇਵਾ ਮੁਅੱਤਲ ਸੀ।
ਇਹ ਵੀ ਪੜ੍ਹੋ: ਫੂਡ ਐਲਰਜੀ ’ਚ ਪਰਹੇਜ਼ ਨਾਲ ਪੋਸ਼ਣ ’ਤੇ ਅਸਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।