''PM ਤੇ ਮੇਰੇ ਕੋਲ ਪਤਨੀ ਵਾਲਾ ਮੁੱਦਾ ਨਹੀਂ ਹੈ...'', ਲੋਕ ਸਭਾ ''ਚ ਰਾਹੁਲ ਵਲੋਂ ਅਜਿਹਾ ਬੋਲਦੇ ਹੀ ਲੱਗੇ ਠਹਾਕੇ

Friday, Apr 17, 2026 - 04:29 PM (IST)

''PM ਤੇ ਮੇਰੇ ਕੋਲ ਪਤਨੀ ਵਾਲਾ ਮੁੱਦਾ ਨਹੀਂ ਹੈ...'', ਲੋਕ ਸਭਾ ''ਚ ਰਾਹੁਲ ਵਲੋਂ ਅਜਿਹਾ ਬੋਲਦੇ ਹੀ ਲੱਗੇ ਠਹਾਕੇ

ਨਵੀਂ ਦਿੱਲੀ- ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਮਜ਼ਾਕੀਆ ਅੰਦਾਜ਼ 'ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਕੋਲ 'ਪਤਨੀ ਵਾਲਾ ਮੁੱਦਾ' ਨਹੀਂ ਹੈ। ਲੋਕ ਸਭਾ 'ਚ ਔਰਤਾਂ ਲਈ ਰਾਖਵਾਂਕਰਨ ਕਾਨੂੰਨ 'ਚ ਸੋਧ ਅਤੇ ਇਕ ਹੱਦਬੰਦੀ ਕਮਿਸ਼ਨ ਦੇ ਗਠਨ ਲਈ ਪੇਸ਼ ਕੀਤੇ ਗਏ ਤਿੰਨ ਬਿੱਲਾਂ 'ਤੇ ਬਹਿਸ 'ਚ ਹਿੱਸਾ ਲੈਂਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਔਰਤਾਂ ਰਾਸ਼ਟਰੀ ਸੋਚ ਅਤੇ ਰਾਸ਼ਟਰੀ ਨਜ਼ਰੀਏ 'ਚ ਇਕ ਅਹਿਮ ਤਾਕਤ ਹਨ।

ਰਾਹੁਲ ਨੇ ਕਿਹਾ,''ਸਾਡੇ ਸਾਰਿਆਂ ਦੇ ਜੀਵਨ 'ਚ ਮਾਂ-ਭੈਣ ਦੇ ਰੂਪ 'ਚ ਔਰਤਾਂ ਹਨ। ਮਾਂ, ਭੈਣ, ਪਤਨੀ ਅਤੇ ਹੋਰ ਰੂਪਾਂ 'ਚ ਔਰਤਾਂ ਨੇ ਸਾਡੇ ਜੀਵਨ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ।'' ਉਨ੍ਹਾਂ ਕਿਹਾ,''ਬੇਸ਼ੱਕ, ਪ੍ਰਧਾਨ ਮੰਤਰੀ ਅਤੇ ਮੇਰੇ ਕੋਲ ਪਤਨੀ ਵਾਲਾ ਮੁੱਦਾ ਨਹੀਂ ਹੈ, ਇਸ ਲਈ ਸਾਨੂੰ ਉਹ ਇਨਪੁਟ ਨਹੀਂ ਮਿਲਦਾ ਪਰ ਸਾਡੇ ਕੋਲ ਸਾਡੀਆਂ ਮਾਵਾਂ ਅਤੇ ਭੈਣਾਂ ਹਨ।'' ਉਨ੍ਹਾਂ ਨੇ ਸੰਸਦੀ ਕਾਰਜ ਮੰਤਰੀ ਕਿਰਨ ਰਿਜਿਜੂ ਦੀ ਉਸ ਮਜ਼ਾਕੀਆ ਟਿੱਪਣੀ ਦਾ ਜ਼ਿਕਰ ਕੀਤਾ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਘਰ 'ਚ ਝਿੜਕਾਂ ਪਈਆਂ ਸਨ, ਕਿਉਂਕਿ ਉਨ੍ਹਾਂ ਨੇ ਆਪਣੀ ਪਤਨੀ ਲਈ ਕਵਿਤਾ ਨਹੀਂ ਲਿਖੀ ਸੀ, ਜਿਵੇਂ ਕਿ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕੀਤਾ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News