ਮੁਸਲਿਮ ਵਿਆਹ ਅਤੇ ਤਲਾਕ ਕਾਨੂੰਨ ਨੂੰ ਰੱਦ ਕਰਨ ਵਾਲਾ ਬਿੱਲ ਵਿਧਾਨ ਸਭਾ ''ਚ ਪਾਸ
Thursday, Aug 29, 2024 - 04:16 PM (IST)
ਗੁਹਾਟੀ (ਭਾਸ਼ਾ)- ਆਸਾਮ ਵਿਧਾਨ ਸਭਾ ਨੇ ਵੀਰਵਾਰ ਨੂੰ ਇਕ ਬਿੱਲ ਪਾਸ ਕੀਤਾ, ਜਿਸ 'ਚ ਮੁਸਲਮਾਨਾਂ ਦੇ ਵਿਆਹ ਅਤੇ ਤਲਾਕ ਦੀ ਰਜਿਸਟ੍ਰੇਸ਼ਨ ਨਾਲ ਸਬੰਧਤ ਇਕ ਕਾਨੂੰਨ ਨੂੰ ਰੱਦ ਕੀਤਾ ਗਿਆ ਹੈ। ਮਾਲੀਆ ਅਤੇ ਆਫ਼ਤ ਪ੍ਰਬੰਧਨ ਮੰਤਰੀ ਜੋਗੇਨ ਮੋਹਨ ਨੇ 22 ਅਗਸਤ ਨੂੰ ਵਿਧਾਨ ਸਭਾ 'ਚ ਆਸਾਮ ਰੀਪੀਲ ਬਿੱਲ, 2024 ਨੂੰ ਪੇਸ਼ ਕੀਤਾ ਸੀ, ਜਿਸ 'ਚ ਆਸਾਮ ਮੁਸਲਿਮ ਵਿਆਹ ਅਤੇ ਤਲਾਕ ਰਜਿਸਟ੍ਰੇਸ਼ਨ ਐਕਟ 1935 ਅਤੇ ਆਸਾਮ ਰੀਪੀਲ ਆਰਡੀਨੈਂਸ 2024 ਨੂੰ ਰੱਦ ਕਰਨ ਦੀ ਵਿਵਸਥਾ ਕੀਤੀ ਗਈ ਹੈ। ਸਦਨ 'ਚ ਬਿੱਲ 'ਤੇ ਚਰਚਾ ਦੌਰਾਨ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਕਿਹਾ,''ਸਾਡਾ ਉਦੇਸ਼ ਨਾ ਸਿਰਫ਼ ਬਾਲ ਵਿਆਹ ਨੂੰ ਖ਼ਤਮ ਕਰਨਾ ਹੈ ਸਗੋਂ ਕਾਜ਼ੀ ਪ੍ਰਣਾਲੀ ਤੋਂ ਛੁਟਕਾਰਾ ਪਾਉਣਾ ਵੀ ਹੈ। ਅਸੀਂ ਮੁਸਲਮਾਨਾਂ ਦੇ ਵਿਆਹ ਅਤੇ ਤਲਾਕ ਦੀ ਰਜਿਸਟ੍ਰੇਸ਼ਨ ਨੂੰ ਸਰਕਾਰੀ ਪ੍ਰਣਾਲੀ ਅਧੀਨ ਲਿਆਉਣਾ ਚਾਹੁੰਦੇ ਹਾਂ।
ਉਨ੍ਹਾਂ ਕਿਹਾ ਕਿ ਸਾਰੇ ਵਿਆਹਾਂ ਨੂੰ ਰਜਿਸਟਰੇਸ਼ਨ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਕਰਨਾ ਹੋਵੇਗਾ ਪਰ ਰਾਜ ਸਰਕਾਰ ਇਸ ਮਕਸਦ ਲਈ ਕਾਜ਼ੀਆਂ ਵਰਗੀ ਵੱਖਰੀ ਨਿੱਜੀ ਸੰਸਥਾ ਦਾ ਸਮਰਥਨ ਨਹੀਂ ਕਰ ਸਕਦੀ। ਵਿਰੋਧੀ ਪਾਰਟੀਆਂ ਨੇ ਇਸ ਫ਼ੈਸਲੇ ਦੀ ਨਿੰਦਾ ਕਰਦੇ ਹੋਏ ਇਸ ਨੂੰ ਮੁਸਲਮਾਨਾਂ ਵਿਰੁੱਧ ਪੱਖਪਾਤੀ ਅਤੇ ਚੋਣ ਸਾਲ 'ਚ ਵੋਟਰਾਂ ਦਾ ਧਰੁਵੀਕਰਨ ਕਰਾਰ ਦਿੱਤਾ। ਆਸਾਮ ਸਰਕਾਰ ਨੇ ਮੰਗਲਵਾਰ ਨੂੰ ਆਸਾਮ ਮੁਸਲਿਮ ਵਿਆਹ ਅਤੇ ਤਲਾਕ ਲਾਜ਼ਮੀ ਰਜਿਸਟ੍ਰੇਸ਼ਨ ਬਿੱਲ 2024 ਪੇਸ਼ ਕੀਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8