ਬਿਲਕਿਸ ਬਾਨੋ ਮਾਮਲਾ: 3 ਦੋਸ਼ੀਆਂ ਨੇ ਖੜਕਾਇਆ SC ਦਾ ਦਰਵਾਜ਼ਾ, ਕੀਤੀ ਇਹ ਮੰਗ
Thursday, Jan 18, 2024 - 12:12 PM (IST)
ਨਵੀਂ ਦਿੱਲੀ- ਬਿਲਕਿਸ ਬਾਨੋ ਕੇਸ ਦੇ 11 ਦੋਸ਼ੀਆਂ 'ਚੋਂ ਤਿੰਨ ਨੇ ਜੇਲ੍ਹ ਪ੍ਰਸ਼ਾਸਨ ਅੱਗੇ ਆਤਮ ਸਮਰਪਣ ਕਰਨ ਲਈ ਸਮਾਂ ਵਧਾਉਣ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਤਿੰਨਾਂ ਦੋਸ਼ੀਆਂ ਨੇ ਆਤਮ ਸਮਰਪਣ ਲਈ ਹੋਰ ਸਮਾਂ ਮੰਗਿਆ ਹੈ। ਦੋਸ਼ੀਆਂ ਦੇ ਵਕੀਲ ਨੇ ਤੁਰੰਤ ਸੁਣਵਾਈ ਲਈ ਸੁਪਰੀਮ ਕੋਰਟ ਉਨ੍ਹਾਂ ਦੀ ਪਟੀਸ਼ਨ ਨੂੰ ਸੂਚੀਬੱਧ ਕਰਨ ਲਈ ਸਹਿਮਤ ਹੋ ਗਈ ਕਿਉਂਕਿ ਆਤਮ ਸਮਰਪਣ ਦਾ ਸਮਾਂ 21 ਜਨਵਰੀ ਨੂੰ ਖਤਮ ਹੋ ਰਿਹਾ ਹੈ।
ਇਹ ਵੀ ਪੜ੍ਹੋ- ਫਲਾਈਟ ਦੇ ਪਖ਼ਾਨੇ 'ਚ 1 ਘੰਟੇ ਤੱਕ ਯਾਤਰੀ ਦੇ ਅਟਕੇ ਰਹੇ ਸਾਹ, ਉਡਾਣ ਦੌਰਾਨ ਲਾਕ ਹੋਇਆ ਖਰਾਬ
ਕੀ ਹੈ ਪੂਰਾ ਮਾਮਲਾ?
ਗੁਜਰਾਤ 'ਚ ਹੋਏ 2002 ਦੇ ਦੰਗਿਆਂ ਦੌਰਾਨ ਬਿਲਕਿਸ ਬਾਨੋ ਨਾਲ ਸਮੂਹਿਕ ਬਲਾਤਕਾਰ ਅਤੇ ਉਨ੍ਹਾਂ ਦੇ ਪਰਿਵਾਰ ਦੇ 7 ਮੈਂਬਰਾਂ ਦੇ ਕਤਲ ਦੇ ਮਾਮਲੇ 'ਚ ਤਿੰਨ ਦੋਸ਼ੀਆਂ ਨੇ ਵੀਰਵਾਰ ਨੂੰ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਆਤਮ ਸਮਰਪਣ ਲਈ ਹੋਰ ਸਮਾਂ ਦੇਣ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ 'ਤੇ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਉਂਦਿਆਂ 2002 ਦੇ ਦੰਗਿਆਂ ਦੌਰਾਨ ਬਿਲਕਿਸ ਬਾਨੋ ਨਾਲ ਸਮੂਹਿਕ ਬਲਾਤਕਾਰ ਅਤੇ ਉਸ ਦੇ ਪਰਿਵਾਰ ਦੇ ਸੱਤ ਮੈਂਬਰਾਂ ਦੇ ਕਤਲ ਮਾਮਲੇ 'ਚ 11 ਦੋਸ਼ੀਆਂ ਨੂੰ ਸਜ਼ਾ ਮੁਆਫ ਕਰਨ ਦੇ ਸੂਬਾ ਸਰਕਾਰ ਦੇ ਫੈਸਲੇ ਨੂੰ ਜਨਵਰੀ 'ਚ ਰੱਦ ਕਰ ਦਿੱਤਾ ਸੀ ਅਤੇ ਦੋਸ਼ੀਆਂ ਨੂੰ ਦੋ ਹਫ਼ਤਿਆਂ ਦੇ ਅੰਦਰ ਜੇਲ੍ਹ ਭੇਜਣ ਦਾ ਨਿਰਦੇਸ਼ ਦਿੱਤਾ ਸੀ।
ਇਹ ਵੀ ਪੜ੍ਹੋ- ਹੈਰਾਨੀਜਨਕ ਮਾਮਲਾ; ਜਿਊਂਦੇ ਜੀ ਸ਼ਖ਼ਸ ਨੇ ਕੀਤਾ ਆਪਣਾ ਸਰਾਧ, ਦੋ ਦਿਨ ਬਾਅਦ ਤਿਆਗੇ ਪ੍ਰਾਣ
ਸੁਪਰੀਮ ਕੋਰਟ ਦੀ ਬੈਂਚ ਨੇ ਦਿੱਤਾ ਇਹ ਹੁਕਮ
ਜਸਟਿਸ ਬੀਵੀ ਨਾਗਰਥਨਾ ਅਤੇ ਜਸਟਿਸ ਸੰਜੇ ਕਰੋਲ ਦੀ ਬੈਂਚ ਸਾਹਮਣੇ ਹੋਰ ਸਮਾਂ ਦਿੱਤੇ ਜਾਣ ਸਬੰਧੀ ਮਾਮਲੇ ਦਾ ਜ਼ਿਕਰ ਕੀਤਾ ਗਿਆ। ਇਸ 'ਤੇ ਬੈਂਚ ਨੇ ਰਜਿਸਟਰੀ ਨੂੰ ਪਟੀਸ਼ਨ ਚੀਫ਼ ਜਸਟਿਸ ਦੇ ਸਾਹਮਣੇ ਪੇਸ਼ ਕਰਨ ਨੂੰ ਕਿਹਾ। ਬੈਂਚ ਨੇ ਕਿਹਾ ਕਿ ਤਿੰਨਾਂ ਬਚਾਓ ਪੱਖਾਂ ਦੀ ਵਲੋਂ ਕਿਹਾ ਗਿਆ ਹੈ ਕਿ ਆਤਮ ਸਮਰਪਣ ਅਤੇ ਜੇਲ੍ਹ ਜਾਣ ਲਈ ਸਮਾਂ ਵਧਾਉਣ ਲਈ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਹਨ। ਬੈਂਚ ਦਾ ਪੁਨਰਗਠਨ ਕੀਤਾ ਜਾਣਾ ਹੈ ਅਤੇ ਕਿਉਂਕਿ ਸਮਾਂ ਐਤਵਾਰ ਨੂੰ ਖਤਮ ਹੋ ਰਿਹਾ ਹੈ। ਇਸ ਲਈ ਰਜਿਸਟਰੀ ਨੂੰ ਬੈਂਚ ਦੇ ਪੁਨਰਗਠਨ ਲਈ ਚੀਫ਼ ਜਸਟਿਸ ਤੋਂ ਆਦੇਸ਼ ਲੈਣ ਦੀ ਲੋੜ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8