ਹੁਣ ਦਿੱਲੀ ਦੀਆਂ ਸੜਕਾਂ 'ਤੇ ਦਿਸੀ 'Bike Taxi' ਤਾਂ ਖੈਰ ਨਹੀਂ, ਲੱਗ ਸਕਦੈ ਮੋਟਾ ਜੁਰਮਾਨਾ

Monday, Feb 20, 2023 - 11:36 AM (IST)

ਹੁਣ ਦਿੱਲੀ ਦੀਆਂ ਸੜਕਾਂ 'ਤੇ ਦਿਸੀ 'Bike Taxi' ਤਾਂ ਖੈਰ ਨਹੀਂ, ਲੱਗ ਸਕਦੈ ਮੋਟਾ ਜੁਰਮਾਨਾ

ਨਵੀਂ ਦਿੱਲੀ- ਟਰਾਂਸਪੋਰਟ ਵਿਭਾਗ ਨੇ ਦਿੱਲੀ ਦੀਆਂ ਸੜਕਾਂ 'ਤੇ ਚੱਲਣ ਵਾਲੀਆਂ ਬਾਈਕ ਟੈਕਸੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਮੋਟਰ ਵਹੀਕਲ ਐਕਟ,1988 ਦਾ ਉਲੰਘਣ ਹੈ ਅਤੇ ਇਸ ਦਾ ਉਲੰਘਣ ਕਰਨ ਵਾਲੀਆਂ ਕੰਪਨੀਆਂ 'ਤੇ 1 ਲੱਖ ਰੁਪਏ ਤੱਕ ਦਾ ਜੁਰਮਾਨਾ ਲੱਗ ਸਕਦਾ ਹੈ। ਵਿਭਾਗ ਦੇ ਇਕ ਜਨਤਕ ਨੋਟਿਸ 'ਚ ਕਿਹਾ ਗਿਆ ਕਿ ਦੋ-ਪਹੀਆ ਵਾਹਨਾਂ ਦਾ ਵਪਾਰਕ ਉਦੇਸ਼ ਨਾਲ ਇਸਤੇਮਾਲ ਮੋਟਰ ਵਹੀਕਲ ਐਕਟ,1988 ਦਾ ਉਲੰਘਣ ਹੈ।

ਇਹ ਵੀ ਪੜ੍ਹੋ- iPhone ਦੀ ਚਾਹਤ 'ਚ ਬਣਿਆ 'ਸਨਕੀ', ਡਿਲਿਵਰੀ ਬੁਆਏ ਦਾ ਕਤਲ ਕਰ ਘਰ 'ਚ ਰੱਖੀ ਲਾਸ਼ ਤੇ ਫ਼ਿਰ

ਪਹਿਲੀ ਵਾਰ ਉਲੰਘਣ ਕਰਦੇ ਫੜੇ ਜਾਣ 'ਤੇ 5,000 ਰੁਪਏ ਦਾ ਜੁਰਮਾਨਾ, ਜਦਕਿ ਦੂਜੀ ਵਾਰ ਫੜੇ ਜਾਣ 'ਤੇ 10,000 ਰੁਪਏ ਦਾ ਜੁਰਮਾਨਾ ਅਤੇ ਇਕ ਸਾਲ ਤੱਕ ਦੀ ਜੇਲ੍ਹ ਵੀ ਹੋ ਸਕਦੀ ਹੈ। ਅਜਿਹੀ ਸਥਿਤੀ 'ਚ ਵਾਹਨ ਚਾਲਕ ਦਾ ਲਾਇਸੈਂਸ ਵੀ 3 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ- ਤਿੰਨ ਭੈਣਾਂ ਦੇ ਇਕਲੌਤੇ ਭਰਾ ਨੂੰ ਕੁੱਤਿਆ ਨੇ ਨੋਚਿਆ, ਮਾਸੂਮ ਦੀ ਮੌਤ ਨਾਲ ਪਰਿਵਾਰ 'ਚ ਪਸਰਿਆ ਮਾਤਮ

ਨੋਟਿਸ ਵਿਚ ਕਿਹਾ ਗਿਆ ਕਿ ਕੁਝ ਐਪ-ਆਧਾਰਿਤ ਕੰਪਨੀਆਂ ਖ਼ੁਦ ਨੂੰ ਕੰਪਨੀ ਦੇ ਤੌਰ 'ਤੇ ਪੇਸ਼ ਕਰਦੀਆਂ ਹਨ, ਜੋ 1988 ਐਕਟ ਦਾ ਉਲੰਘਣ ਹੈ। ਇਸ 'ਤੇ ਇਕ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਸੁਪਰੀਮ ਕੋਰਟ ਨੇ ਬਾਈਕ ਟੈਕਸੀ ਕੰਪਨੀ 'ਰੈਪੀਡੋ' ਨੂੰ ਕੰਪਨੀ ਨੂੰ ਲਾਇਸੈਂਸ ਦੇਣ ਤੋਂ ਇਨਕਾਰ ਕਰਨ ਦੇ ਮਹਾਰਾਸ਼ਟਰ ਸਰਕਾਰ ਦੇ ਫ਼ੈਸਲੇ ਵਿਰੁੱਧ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਮੋਟਰ ਵਹੀਕਲ ਐਕਟ 2019 'ਚ ਕੀਤੀਆਂ ਸੋਧਾਂ ਨੇ ਸਪੱਸ਼ਟ ਕੀਤਾ ਹੈ ਕਿ ਕੰਪਨੀਆਂ ਵੈਧ (ਕਾਨੂੰਨੀ) ਲਾਇਸੈਂਸ ਤੋਂ ਬਿਨਾਂ ਕੰਮ ਨਹੀਂ ਕਰ ਸਕਦੀਆਂ।


author

Tanu

Content Editor

Related News