ਬਿਹਾਰ ਰੇਲ ਹਾਦਸਾ, ਟਰੇਨ ਦੇ ਲੀਹੋਂ ਲੱਥਣ ਕਾਰਨ 4 ਲੋਕਾਂ ਦੀ ਮੌਤ, 100 ਤੋਂ ਵਧੇਰੇ ਜ਼ਖ਼ਮੀ

Thursday, Oct 12, 2023 - 09:03 AM (IST)

ਬਕਸਰ (ਭਾਸ਼ਾ)- ਦਿੱਲੀ-ਕਾਮਾਖਿਆ ਨਾਰਥ ਈਸਟ ਐਕਸਪ੍ਰੈਸ ਦੇ 6 ਡੱਬੇ ਬੁੱਧਵਾਰ ਰਾਤ ਨੂੰ ਬਿਹਾਰ ਦੇ ਬਕਸਰ ਜ਼ਿਲ੍ਹੇ ਦੇ ਰਘੁਨਾਥਪੁਰ ਸਟੇਸ਼ਨ ਨੇੜੇ ਪੱਟੜੀ ਤੋਂ ਉਤਰ ਗਏ, ਜਿਸ ਨਾਲ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵਧੇਰੇ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਟੈਲੀਵਿਜ਼ਨ ਫੁਟੇਜ ਵਿਚ ਦਿਖਾਇਆ ਗਿਆ ਹੈ ਕਿ ਏਸੀ ਥ੍ਰੀ-ਟੀਅਰ ਦੇ ਘੱਟੋ-ਘੱਟ 2 ਡੱਬੇ ਪਲਟ ਗਏ, ਜਦੋਂਕਿ 4 ਹੋਰ ਡੱਬੇ ਪਟੜੀ ਤੋਂ ਉਤਰ ਗਏ। ਇਹ ਹਾਦਸਾ ਰਾਤ 9:53 'ਤੇ ਵਾਪਰਿਆ। ਬਕਸਰ ਦੇ ਪੁਲਸ ਸੁਪਰਡੈਂਟ ਮਨੀਸ਼ ਕੁਮਾਰ ਨੇ ਦੱਸਿਆ ਹਾਦਸੇ ਵਿਚ 4 ਯਾਤਰੀਆਂ ਦੀ ਮੌਤ ਹੋ ਗਈ ਹੈ। ਰੇਲਵੇ ਪੁਲਸ ਬਲ ਦੇ ਇਕ ਅਧਿਕਾਰੀ ਨੇ ਦੱਸਿਆ ਇਸ ਹਾਦਸੇ ਵਿਚ 100 ਤੋਂ ਵਧੇਰੇ ਯਾਤਰੀ ਜ਼ਖਮੀ ਹੋ ਗਏ, ਉਨ੍ਹਾਂ ਨੂੰ ਸਥਾਨਕ ਹਸਪਤਾਲਾਂ ਵਿਚ ਦਾਖ਼ਲ ਕਰਾਇਆ ਗਿਆ ਹੈ। ਉਨ੍ਹਾਂ ਦੱਸਿਆ ਗੰਭੀਰ ਰੂਪ ਨਾਲ ਜ਼ਖਮੀ ਲੋਕਾਂ ਨੂੰ ਪਟਨਾ ਦੇ ਏਮਜ਼ ਵਿਚ ਲਿਜਾਇਆ ਗਿਆ ਹੈ।

ਇਹ ਵੀ ਪੜ੍ਹੋ: ਹਮਾਸ ਖ਼ਿਲਾਫ਼ ਜੰਗ ਦੌਰਾਨ ਗੋਲਾ-ਬਾਰੂਦ ਲੈ ਕੇ ਪਹਿਲਾ ਅਮਰੀਕੀ ਜਹਾਜ਼ ਪਹੁੰਚਿਆ ਇਜ਼ਰਾਈਲ

ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਸੋਸ਼ਨ ਮੀਡੀਆ ਮੰਚ 'ਐਕਸ' 'ਤੇ ਲਿਖਿਆ, 'ਅਸੀਂ ਟਰੇਨ ਦੇ ਪਟੜੀ ਤੋਂ ਉਤਰਨ ਦੇ ਕਾਰਨਾਂ ਦਾ ਪਤਾ ਕਰਾਂਗੇ।' ਉਨ੍ਹਾਂ ਨੇ ਹਾਦਸੇ ਵਿਚ ਜਾਨ ਗਵਾਉਣ ਵਾਲਿਆਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਮੰਤਰੀ ਨੇ ਕਿਹਾ ਬਚਾਅ ਮੁਹਿੰਮ ਪੂਰੀ ਹੋ ਗਈ ਹੈ ਅਤੇ ਸਾਰੇ ਡੱਬਿਆਂ ਦੀ ਜਾਂਚ ਕਰ ਲਈ ਗਈ ਹੈ। 23 ਕੋਚਾਂ ਵਾਲੀ 12506 ਨਾਰਥ ਈਸਟ ਐਕਸਪ੍ਰੈਸ ਬੁੱਧਵਾਰ ਸਵੇਰੇ 7:40 'ਤੇ ਦਿੱਲੀ ਦੇ ਆਨੰਦ ਵਿਹਾਰ ਟਰਮੀਨਲ ਤੋਂ ਰਵਾਨਾ ਹੋਈ ਸੀ ਅਤੇ ਕਰੀਬ 33 ਘੰਟਿਆਂ ਦੀ ਯਾਤਰਾ ਦੇ ਬਾਅਦ ਕਾਮਾਖਿਆ ਪਹੁੰਚਣਾ ਸੀ। ਸਥਾਨਕ ਨਿਵਾਸੀ ਹਰੀ ਪਾਠਕ ਨੇ ਦੱਸਿਆ, 'ਟਰੇਨ ਸਾਧਾਰਨ ਰਫ਼ਤਾਰ ਨਾਲ ਆ ਰਹੀ ਸੀ ਪਰ ਫਿਰ ਅਸੀਂ ਜ਼ੋਰਦਾਰ ਸੁਣੀ ਅਤੇ ਟਰੇਨ ਵਿਚੋਂ ਧੂੰਆਂ ਉੱਠਣ ਲੱਗਾ। ਅਸੀਂ ਦੇਖਣ ਲਈ ਦੌੜੇ ਕਿ ਕੀ ਹੋਇਆ ਹੈ। ਅਸੀਂ ਦੇਖਿਆ ਕਿ ਟਰੇਨ ਪਟੜੀ ਤੋਂ ਉਤਰ ਗਈ ਹੈ ਅਤੇ ਏਸੀ ਡੱਬੇ ਸਭ ਤੋਂ ਵੱਧ ਨੁਕਸਾਨੇ ਗਏ ਸਨ।

ਇਹ ਵੀ ਪੜ੍ਹੋ: ਇਜ਼ਰਾਈਲ-ਹਮਾਸ ਜੰਗ ਦਾ ਅੱਜ ਪੰਜਵਾਂ ਦਿਨ, ਹੁਣ ਤੱਕ 2100 ਲੋਕਾਂ ਦੀ ਮੌਤ, ਤਸਵੀਰਾਂ 'ਚ ਵੇਖੋ ਤਾਜ਼ਾ ਹਾਲਾਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News