ਪ੍ਰਬੰਧ 2 ਹਜ਼ਾਰ ਦਾ ਬੁਲਾਏ 5 ਹਜ਼ਾਰ ਵਿਦਿਆਰਥੀ, ਫਿਰ ਅਜੀਬ ਢੰਗ ਨਾਲ ਹੋਏ ਪੇਪਰ

10/28/2019 12:29:23 PM

ਪਟਨਾ— ਬਿਹਾਰ ਦੇ ਬੇਤੀਆ ਜ਼ਿਲੇ 'ਚ ਐਤਵਾਰ ਨੂੰ ਸਿੱਖਿਆ ਵਿਵਸਥਾ 'ਤੇ ਸਵਾਲੀਆ ਨਿਸ਼ਾਨ ਲਗਾਉਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ। ਜ਼ਿਲੇ ਦੇ ਇਕ ਡਿਗਰੀ ਕਾਲਜ 'ਚ ਹੋ ਰਹੀ ਪ੍ਰੀਖਿਆ 'ਚ ਸ਼ਾਮਲ ਵਿਦਿਆਰਥੀ ਖੁੱਲ੍ਹੇ 'ਚ ਇਕੱਠੇ ਬੈਠ ਕੇ ਪ੍ਰੀਖਿਆ ਦਿੰਦੇ ਦਿਖਾਈ ਦਿੱਤੇ। ਇਸ ਦੌਰਾਨ ਕਾਲਜ ਪ੍ਰਬੰਧਨ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਕਾਲਜ ਦੀ ਸਮਰੱਥਾ ਸਿਰਫ਼ 2 ਹਜ਼ਾਰ ਵਿਦਿਆਰਥੀਆਂ ਦੀ ਹੀ ਹੈ ਅਤੇ ਇੱਥੇ 5 ਹਜ਼ਾਰ ਵਿਦਿਆਰਥੀਆਂ ਦਾ ਸੈਂਟਰ ਬਣਾਇਆ ਗਿਆ ਹੈ।

PunjabKesariਦੱਸਿਆ ਜਾ ਰਿਹਾ ਹੈ ਕਿ ਇਹ ਤਸਵੀਰਾਂ ਸ਼ਨੀਵਾਰ ਨੂੰ ਉਸ ਸਮੇਂ ਲਈਆਂ ਗਈਆਂ, ਜਦੋਂ ਕਿ ਕਾਲਜ 'ਚ ਗਰੈਜੂਏਸ਼ਨ ਦੀ ਤੀਜੇ ਸਾਲ ਦੀ ਪ੍ਰੀਖਿਆ ਕਰਵਾਈ ਜਾ ਰਹੀ ਸੀ। ਬੇਤੀਆ ਦੇ ਰਾਮਲਖਨ ਸਿੰਘ ਕਾਲਜ 'ਚ ਸ਼ਨੀਵਾਰ ਨੂੰ ਗਰੈਜੂਏਸ਼ਨ ਪਾਠਕ੍ਰਮ ਦੇ ਤੀਜੇ ਸਾਲ ਦੀ ਪ੍ਰੀਖਿਆ ਆਯੋਜਿਤ ਕੀਤੀ ਗਈ ਸੀ। ਕਾਲਜ 'ਚ 2 ਹਜ਼ਾਰ ਵਿਦਿਆਰਥੀਆਂ ਦੇ ਬੈਠਣ ਦਾ ਸਥਾਨ ਹੋਣ ਦੇ ਬਾਵਜੂਦ ਪ੍ਰਸ਼ਾਸਨ ਨੇ ਇੱਥੇ 5 ਹਜ਼ਾਰ ਵਿਦਿਆਰਥੀਆਂ ਦਾ ਸੈਂਟਰ ਬਣਾ ਦਿੱਤਾ, ਜਿਸ ਕਾਰਨ ਵਿਦਿਆਰਥੀਆਂ ਨੂੰ ਪੌੜੀਆਂ ਅਤੇ ਖੁੱਲ੍ਹੇ ਮੈਦਾਨ 'ਚ ਬੈਠ ਕੇ ਪ੍ਰੀਖਿਆ ਦੇਣੀ ਪਈ।

PunjabKesariਕਾਲਜ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਇਸ ਗੱਲ ਦੀ ਜਾਣਕਾਰੀ ਵੀ ਦਿੱਤੀ ਸੀ। ਕਾਲਜ ਦੇ ਪ੍ਰੀਖਿਆ ਕੰਟਰੋਲਰ ਨੇ ਕਿਹਾ ਕਿ ਪ੍ਰਬੰਧਨ ਵਲੋਂ ਕਾਲਜ 'ਚ ਪ੍ਰੀਖਿਆ ਭਵਨ ਬਣਾਉਣ ਦੀ ਮੰਗ ਕਰਦੇ ਹੋਏ ਪ੍ਰਸ਼ਾਸਨ ਨੂੰ ਪੱਤਰ ਵੀ ਲਿਖਿਆ ਗਿਆ ਸੀ ਪਰ ਸਹੀ ਹੱਲ ਹੋਣ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੇ ਇੱਥੇ ਇਕੱਠੇ ਇੰਨੀ ਵਿਦਿਆਰਥੀਆਂ ਦਾ ਸੈਂਟਰ ਬਣਾ ਦਿੱਤਾ। ਹਾਲਾਂਕਿ ਬੇਤੀਆ ਦੇ ਜ਼ਿਲਾ ਪ੍ਰਸ਼ਾਸਨ ਨੇ ਇਸ ਸੰਬੰਧ 'ਚ ਫਿਲਹਾਲ ਕੋਈ ਬਿਆਨ ਨਹੀਂ ਦਿੱਤਾ ਹੈ।


DIsha

Content Editor

Related News