... ਜਦੋਂ ਬਿਹਾਰ ਰੈਲੀ ''ਚ ਰਾਹੁਲ ਨੇ ਮੋਦੀ ਅਤੇ ਨਿਤੀਸ਼ ਨੂੰ ਪਕੌੜਾ ਖੁਆਉਣ ਦੀ ਗੱਲ ਕਹੀ (ਵੀਡੀਓ)

Wednesday, Oct 28, 2020 - 03:12 PM (IST)

ਬਿਹਾਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਬਿਹਾਰ ਦੀ ਧਰਤੀ 'ਤੇ ਹਨ। ਰਾਹੁਲ ਨੇ ਪੱਛਮੀ ਚੰਪਾਰਨ 'ਚ ਰੈਲੀ ਕਰ ਕੇ ਮਹਾਗਠਜੋੜ ਲਈ ਵੋਟ ਦੀ ਅਪੀਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਬਿਹਾਰ ਦੇ ਮੁੱਖ ਮੰਤਰੀ  ਨਿਤੀਸ਼ ਕੁਮਾਰ 'ਤੇ ਟਿੱਪਣੀ ਵੀ ਕੀਤੀ। ਐੱਨ.ਡੀ.ਏ. ਦੇ ਨੇਤਾਵਾਂ 'ਤੇ ਝੂਠ ਬੋਲਣ ਦਾ ਦੋਸ਼ ਲਗਾਉਂਦੇ ਹੋਏ ਰਾਹੁਲ ਨੇ ਕਿਹਾ ਕਿ ਸਾਡੇ ਅੰਦਰ ਕਮੀ ਇਹ ਹੈ ਕਿ ਅਸੀਂ ਝੂਠ 'ਚ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਪਾਉਂਦੇ। ਇਸ ਦੌਰਾਨ ਸਟੇਜ ਦੇ ਸਾਹਮਣੇ ਤੋਂ ਰੈਲੀ 'ਚ ਮੌਜੂਦ ਇਕ ਸ਼ਖਸ ਨੇ ਪਕੌੜਾ ਤਲਣ ਵਾਲੀ ਗੱਲ ਯਾਦ ਦਿਵਾਈ। ਇਸ 'ਤੇ ਰਾਹੁਲ ਨੇ ਆਪਣਾ ਭਾਸ਼ਣ ਰੋਕਿਆ ਅਤੇ ਸ਼ਖਸ ਤੋਂ ਪੁੱਛਿਆ ਕਿ ਕੀ ਤੁਸੀਂ ਪਕੌੜਾ ਬਣਾਇਆ ਹੈ। ਇਹ ਕਹਿੰਦੇ ਹੋਏ ਰਾਹੁਲ ਨੇ ਸ਼ਖਸ ਨੂੰ ਕਿਹਾ ਕਿ ਅਗਲੀ ਵਾਰ ਆਉਣਗੇ ਤਾਂ ਪਕੌੜਾ ਬਣਾ ਕੇ ਮੋਦੀ ਅਤੇ ਨਿਤੀਸ਼ ਨੂੰ ਖੁਆ ਦੇਣਾ।

ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਰੁਜ਼ਗਾਰ ਤੋਂ ਲੈ ਕੇ ਕਿਸਾਨਾਂ ਦੇ ਮੁੱਦਿਆਂ 'ਤੇ ਨਰਿੰਦਰ ਮੋਦੀ ਸਰਕਾਰ ਦੀ ਜੰਮ ਕੇ ਆਲੋਚਨਾ ਕੀਤੀ। ਨਾਲ ਹੀ ਤਾਲਾਬੰਦੀ ਦੌਰਾਨ ਮਜ਼ਦੂਰਾਂ ਦੀ ਸਥਿਤੀ 'ਤੇ ਵੀ ਸਰਕਾਰ ਨੂੰ ਘੇਰਿਆ। ਰਾਹੁਲ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਮਜ਼ਦੂਰਾਂ ਨੂੰ ਪੈਦਲ ਦੌੜਾਇਆ ਹੈ। ਉੱਥੇ ਹੀ ਖੇਤੀਬਾੜੀ ਕਾਨੂੰਨਾਂ 'ਤੇ ਕਿਸਾਨਾਂ ਦੇ ਵਿਰੋਧ ਦਾ ਜ਼ਿਕਰ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਪੰਜਾਬ 'ਚ ਇਸ ਵਾਰ ਦੁਸਹਿਰੇ ਮੌਕੇ ਰਾਵਣ ਦੀ ਜਗ੍ਹਾ ਪੀ.ਐੱਮ. ਮੋਦੀ ਦਾ ਪੁਤਲਾ ਸਾੜਿਆ ਗਿਆ ਹੈ। ਰਾਹੁਲ ਨੇ ਕਿਹਾ ਕਿ ਇਹ ਦੇਖ ਕੇ ਮੈਨੂੰ ਦੁਖ ਹੋਇਆ, ਕਿਉਂਕਿ ਪੀ.ਐੱਮ. ਦਾ ਪੁਤਲਾ ਇਸ ਤਰ੍ਹਾਂ ਨਹੀਂ ਸੜਨਾ ਚਾਹੀਦਾ ਪਰ ਕਿਸਾਨਾਂ ਨੇ ਅਜਿਹਾ ਇਸ ਲਈ ਕੀਤਾ, ਕਿਉਂਕਿ ਉਹ ਦੁਖੀ ਹਨ।

ਇਹ ਵੀ ਪੜ੍ਹੋ : 75 ਸਾਲ ਦੀ ਉਮਰ 'ਚ ਤਣ ਪੱਤਣ ਲੱਗਾ ਪਿਆਰ ਦਾ ਬੇੜਾ, ਧੂਮ ਧਾਮ ਨਾਲ ਕਰਾਇਆ ਵਿਆਹ


DIsha

Content Editor

Related News