ਬਿਹਾਰ : ਬਾਰਸ਼ ਤੇ ਹੜ੍ਹ ਤੋਂ ਬਾਅਦ ਹੁਣ ਡੇਂਗੂ ਦਾ ਕਹਿਰ, 900 ਤੱਕ ਪੁੱਜੀ ਮਰੀਜ਼ਾਂ ਦੀ ਗਿਣਤੀ

10/06/2019 5:05:07 PM

ਪਟਨਾ— ਬਿਹਾਰ 'ਚ ਹੜ੍ਹ ਅਤੇ ਬਾਰਸ਼ ਤੋਂ ਬਾਅਦ ਹੁਣ ਡੇਂਗੂ ਆਪਣਾ ਕਹਿਰ ਦਿਖਾ ਰਿਹਾ ਹੈ। ਪਾਣੀ ਇਕੱਠਾ ਹੋਣ ਕਾਰਨ ਅਤੇ ਗੰਦਗੀ ਦਰਮਿਆਨ ਮੱਛਰ ਆਉਣ ਨਾਲ ਵੱਡੀ ਗਿਣਤੀ 'ਚ ਲੋਕ ਇਸ ਜਾਨਲੇਵਾ ਬੀਮਾਰੀ ਦੀ ਲਪੇਟ 'ਚ ਆ ਗਏ ਹਨ। ਪ੍ਰਦੇਸ਼ ਭਰ 'ਚ ਮਰੀਜ਼ਾਂ ਦੀ ਗਿਣਤੀ 900 ਦੇ ਪਾਰ ਪਹੁੰਚ ਚੁਕੀ ਹੈ। ਸਿਰਫ਼ ਪਟਨਾ 'ਚ ਡੇਂਗੂ ਦੇ 640 ਮਰੀਜ਼ ਪਾਏ ਗਏ ਹਨ।

ਸ਼ਨੀਵਾਰ ਨੂੰ ਡੇਂਗੂ ਦੇ 120 ਮਾਮਲੇ ਪਾਜੀਟਿਵ ਪਾਏ ਗਏ, ਜਦੋਂ ਕਿ ਚਿਨਗੁਨੀਆ ਦੇ ਵੀ 70 ਤੋਂ ਵਧ ਮਾਮਲੇ ਸਾਹਮਣੇ ਆ ਚੁਕੇ ਹਨ। ਸਿਹਤ ਵਿਭਾਗ ਦੇ ਪ੍ਰਧਾਨ ਸਕੱਤਰ ਸੰਜੇ ਕੁਮਾਰ ਨੇ ਦੱਸਿਆ ਕਿ ਵਿਭਾਗ ਦੇ ਮਾਹਰਾਂ ਦੀ ਟੀਮ ਖੇਤਰਾਂ ਦਾ ਦੌਰ ਕਰ ਰਹੀ ਹੈ। ਟੀਮ ਅਨੁਸਾਰ, ਗੰਦਗੀ ਅਤੇ ਪਾਣੀ ਇਕੱਠਾ ਹੋਣ ਕਾਰਨ ਮੱਛਰ ਬਹੁਤ ਤੇਜ਼ੀ ਨਾਲ ਫੈਲ ਰਹੇ ਹਨ। ਮੱਛਰਾਂ ਨੂੰ ਮਾਰਨ ਲਈ 24 ਟੀਮਾਂ ਪ੍ਰਭਾਵਿਤ ਖੇਤਰਾਂ 'ਚ 'ਟੇਂਫੋਸ' ਦਾ ਛਿੜਕਾਅ ਕਰ ਰਹੀ ਹੈ। ਪ੍ਰਧਾਨ ਸਕੱਤਰ ਨੇ ਵੀ ਪਟਨਾ 'ਚ ਡੇਂਗੂ ਦੇ 640 ਮਾਮਲਿਆਂ ਸਮੇਤ ਰਾਜ ਭਰ 'ਚ ਹੁਣ ਤੱਕ 900 ਮਾਮਲੇ ਸਾਹਮਣੇ ਆਉਣ ਦੀ ਪੁਸ਼ਟੀ ਕੀਤੀ ਹੈ।


DIsha

Content Editor

Related News