ਨੌਜਵਾਨਾਂ ਲਈ ਪੁਲਸ ’ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦੀ ਕਰੋ ਅਪਲਾਈ

09/21/2020 12:11:32 PM

ਨਵੀਂ ਦਿੱਲੀ— ਪੁਲਸ ’ਚ ਨੌਕਰੀ ਕਰਨ ਦੇ ਚਾਹਵਾਨ ਉਮੀਦਵਾਰਾਂ ਲਈ ਖੁਸ਼ਖ਼ਬਰੀ ਹੈ। ਜੇਕਰ ਤੁਸੀਂ ਵੀ ਗਰੈਜੂਏਸ਼ਨ ਪੂਰੀ ਕਰ ਲਈ ਹੈ ਤਾਂ ਤੁਹਾਡੇ ਕੋਲ ਬਿਹਾਰ ਪੁਲਸ ’ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਬਿਹਾਰ ਪੁਲਸ ’ਚ 2 ਹਜ਼ਾਰਾਂ ਤੋਂ ਵਧੇਰੇ ਅਹੁਦਿਆਂ ’ਤੇ ਭਰਤੀਆਂ ਨਿਕਲੀਆਂ ਹਨ। ਇਸ ਲਈ ਬਿਹਾਰ ਪੁਲਸ ਅਧੀਨ ਸੇਵਾ ਕਮਿਸ਼ਨ ਵਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।

ਅਹੁਦਿਆਂ ਦੀ ਜਾਣਕਾਰੀ —
ਸਬ ਇੰਸਪੈਕਟਰ-1998
ਸਾਰਜੈਂਟ- 215 
ਕੁੱਲ ਅਹੁਦੇ- 2213

PunjabKesari

ਜ਼ਰੂਰੀ ਯੋਗਤਾਵਾਂ—
ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਪੂਰੀ ਕਰਨ ਵਾਲੇ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ। 

ਉਮਰ ਹੱਦ—
ਇਨ੍ਹਾਂ ਅਹੁਦਿਆਂ ’ਤੇ ਭਰਤੀ ਲਈ ਉਮੀਦਵਾਰਾਂ ਦੀ ਉਮਰ ਘੱਟ ਤੋਂ ਘੱਟ 20 ਸਾਲ ਅਤੇ ਵੱਧ ਤੋਂ ਵੱਧ 37 ਸਾਲ ਹੋਣੀ ਚਾਹੀਦੀ ਹੈ। ਰਿਜ਼ਰਵੇਸ਼ਨ ਸ਼੍ਰੇ੍ਰਣੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ ਹੱਦ ’ਚ ਛੋਟ ਦਿੱਤੀ ਜਾਵੇਗੀ।

ਅਪਲਾਈ ਕਰਨ ਦੀ ਜਾਣਕਾਰੀ—
ਇਨ੍ਹਾਂ ਅਹੁਦਿਆਂ ’ਤੇ ਪੁਰਸ਼ ਅਤੇ ਜਨਾਨੀ ਦੋਵੇਂ ਉਮੀਦਵਾਰਾਂ ਅਪਲਾਈ ਕਰ ਸਕਦੇ ਹਨ। ਅਪਲਾਈ ਬਿਹਾਰ ਪੁਲਸ ਅਧੀਨ ਸੇਵਾ ਕਮਿਸ਼ਨ ਦੀ ਵੈੱਬਸਾਈਟ http://www.bpsc.bih.nic.in/ ’ਤੇ ਜਾ ਕੇ ਆਨਲਾਈਨ ਮਾਧਿਅਮ ਤੋਂ ਕੀਤਾ ਜਾ ਸਕਦਾ ਹੈ।

ਅਰਜ਼ੀ ਫੀਸ—
ਆਮ, ਓ. ਬੀ. ਸੀ. ਅਤੇ ਈ. ਡਬਲਿਊ. ਐੱਸ. ਵਰਗ ਲਈ ਅਰਜ਼ੀ ਫੀਸ 700 ਰੁਪਏ ਹੈ। ਉੱਥੇ ਹੀ ਐੱਸ. ਸੀ, ਐੱਸ. ਟੀ ਅਤੇ ਦਿਵਯਾਂਗ ਉਮੀਦਵਾਰਾਂ ਨੂੰ 400 ਰੁਪਏ ਅਰਜ਼ੀ ਫੀਸ ਦਾ ਭੁਗਤਾਨ ਕਰਨਾ ਹੋਵੇਗਾ। ਫੀਸ ਦਾ ਭੁਗਤਾਨੁ ਡੇਬਿਟ ਕਾਰਡ, ¬ਕ੍ਰੇਡਿਟ ਕਾਰਡ, ਨੈੱਟ ਬੈਂਕਿੰਗ ਜ਼ਰੀਏ ਕਰ ਸਕਦੇ ਹੋ।

ਜ਼ਰੂਰੀ ਤਾਰੀਖ਼ਾਂ—
ਆਨਲਾਈਨ ਬੇਨਤੀ ਸ਼ੁਰੂ ਹੋਣ ਦੀ ਤਾਰੀਖ਼— 16 ਅਗਸਤ 2020
ਆਨਲਾਈਨ ਬੇਨਤੀ ਕਰਨ ਦੀ ਆਖ਼ਰੀ ਤਾਰੀਖ— 24 ਸਤੰਬਰ 2020
ਅਰਜ਼ੀ ਫੀਸ ਦਾ ਭੁਗਤਾਨ ਕਰਨ ਦੀ ਆਖ਼ਰੀ ਤਾਰੀਖ਼— 24 ਸਤੰਬਰ 2020

ਚੋਣ ਪ੍ਰਕਿਰਿਆ—
ਇਨ੍ਹਾਂ ਅਹੁਦਿਆਂ ’ਤੇ ਯੋਗ ਉਮੀਦਵਾਰਾਂ ਦੀ ਚੋਣ ਸ਼ੁਰੂਆਤੀ ਪ੍ਰੀਖਿਆ, ਮੁੱਖ ਪ੍ਰੀਖਿਆ ਅਤੇ ਸਰੀਰਕ ਸਮਰੱਥਾ ਦੇ ਆਧਾਰ ’ਤੇ ਕੀਤੀ ਜਾਵੇਗੀ।


Tanu

Content Editor

Related News