PM ਮੋਦੀ ਨੇ ਰਾਮਵਿਲਾਸ ਪਾਸਵਾਨ ਨੂੰ ਕੀਤਾ ਯਾਦ ਤਾਂ ਭਾਵੁਕ ਹੋਏ ਚਿਰਾਗ, ਕਹੀ ਇਹ ਗੱਲ

10/23/2020 4:09:56 PM

ਨਵੀਂ ਦਿੱਲੀ- ਬਿਹਾਰ ਵਿਧਾਨ ਸਭਾ ਚੋਣਾਂ ਲਈ ਮੈਦਾਨ 'ਚ ਉਤਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਲੋਜਪਾ ਸੰਸਥਾਪਕ ਅਤੇ ਸਾਬਕਾ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਨੂੰ ਸ਼ਰਧਾਂਜਲੀ ਦਿੰਦੇ ਹੋਏ ਆਪਣੀ ਪਹਿਲੀ ਚੋਣ ਰੈਲੀ ਦੀ ਸ਼ੁਰੂਆਤ ਕੀਤੀ। ਪੀ.ਐੱਮ. ਮੋਦੀ ਵਲੋਂ ਆਪਣੇ ਪਿਤਾ ਨੂੰ ਯਾਦ ਕਰਨ 'ਤੇ ਲੋਜਪਾ ਦੇ ਰਾਸ਼ਟਰੀ ਪ੍ਰਧਾਨ ਚਿਰਾਗ ਪਾਸਵਾਨ ਭਾਵੁਕ ਹੋ ਗਏ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਆਪਣੇ ਪਿਤਾ ਦੇ ਪ੍ਰਤੀ ਪੀ.ਐੱਮ. ਮੋਦੀ ਦਾ ਸਨੇਹ ਅਤੇ ਸਨਮਾਨ ਦੇਖ ਕੇ ਚੰਗਾ ਲੱਗਾ। ਚਿਰਾਗ ਪਾਸਵਾਨ ਨੇ ਟਵੀਟ ਕੀਤਾ,''ਮਾਨਯੋਗ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਿਹਾਰ ਆਉਂਦੇ ਹੈ ਅਤੇ ਪਾਪਾ ਨੂੰ ਇਕ ਸੱਚੇ ਸਾਥੀ ਵਾਂਗ ਸ਼ਰਧਾਂਜਲੀ ਦਿੰਦੇ ਹਨ। ਇਹ ਕਹਿਣਾ ਕਿ ਪਾਪਾ ਦੀ ਆਖਰੀ ਸਾਹ ਤੱਕ ਉਹ ਨਾਲ ਸਨ ਮੈਨੂੰ ਭਾਵੁਕ ਕਰ ਗਿਆ।'' ਉਨ੍ਹਾਂ ਨੇ ਕਿਹਾ ਕਿ ਇਕ ਬੇਟੇ ਦੇ ਤੌਰ 'ਤੇ ਸੁਭਾਵਿਕ ਹੈ ਪਾਪਾ ਦੇ ਪ੍ਰਤੀ ਪ੍ਰਧਾਨ ਮੰਤਰੀ ਜੀ ਦਾ ਇਹ ਸਨੇਹ ਅਤੇ ਸਨਮਾਨ ਦੇਖ ਕੇ ਚੰਗਾ ਲੱਗਾ। ਲੋਜਪਾ ਪ੍ਰਧਾਨ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਕੀਤਾ ਹੈ।

PunjabKesariਦਰਅਸਲ ਬਿਹਾਰ ਦੇ ਸਾਸਾਰਾਮ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ,''ਹਾਲ ਹੀ 'ਚ ਬਿਹਾਰ ਨੇ ਆਪਣੇ 2 ਬੇਟਿਆਂ ਨੂੰ ਗਵਾਇਆ ਹੈ, ਜਿਨ੍ਹਾਂ ਨੇ ਇੱਥੋਂ ਦੇ ਲੋਕਾਂ ਦੀ ਦਹਾਕਿਆਂ ਤੱਕ ਸੇਵਾ ਕੀਤੀ ਹੈ। ਮੇਰੇ ਕਰੀਬੀ ਦੋਸਤ, ਗਰੀਬਾਂ, ਦਲਿਤਾਂ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਅਤੇ ਆਖਰੀ ਸਾਹ ਤੱਕ ਮੇਰੇ ਨਾਲ ਰਹਿਣ ਵਾਲੇ ਰਾਮਵਿਲਾਸ ਪਾਸਵਾਨ ਜੀ ਨੂੰ ਮੈਂ ਸ਼ਰਧਾਂਜਲੀ ਭੇਟ ਕਰਦਾ ਹਾਂ।''


DIsha

Content Editor DIsha