ਬਿਹਾਰ MLC ਚੋਣਾਂ : ਭਾਜਪਾ ਦਾ ਸਭ ਤੋਂ ਵੱਧ 8 ਸੀਟਾਂ ’ਤੇ ਕਬਜ਼ਾ
Friday, Apr 08, 2022 - 03:21 AM (IST)
ਪਟਨਾ- ਬਿਹਾਰ ’ਚ ਹੋਈਆਂ ਐੱਮ. ਐੱਲ. ਸੀ. ਚੋਣਾਂ ’ਚ ਐੱਨ. ਡੀ. ਏ. ਭਾਰੀ ਪਈ ਹੈ ਤੇ ਉਸ ਨੇ 24 ’ਚੋਂ 14 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਇਸ ਵਾਰ 24 ਸੀਟਾਂ ਲਈ 187 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਸੀ। ਭਾਜਪਾ 8 ਸੀਟਾਂ ਨਾਲ ਸਭ ਤੋਂ ਅੱਗੇ ਰਹੀ, ਜਦਕਿ ਰਾਜਦ ਨੂੰ 6 ਤੇ ਜਦਯੂ ਨੂੰ 4 ਸੀਟਾਂ ਮਿਲੀਆਂ।
ਇਹ ਖ਼ਬਰ ਪੜ੍ਹੋ-ਦੱਖਣੀ ਅਫਰੀਕਾ ਦੀ ਸਾਬਕਾ ਕਪਤਾਨ ਨੇ ਵਨ ਡੇ ਤੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ
24 ’ਚੋਂ ਕੁਝ ਸੀਟਾਂ ਤਾਂ ਅਜਿਹੀਆਂ ਰਹੀਆਂ ਜਿੱਥੇ ਉਮੀਦ ਤੋਂ ਉਲਟ ਫੈਸਲਾ ਆਇਆ। ਹਾਲਾਂਕਿ ਜੇਕਰ ਪੂਰੀਆਂ ਚੋਣਾਂ ਨੂੰ ਵੇਖੀਏ ਤਾਂ ਮੁਕਾਬਲਾ ਟੱਕਰ ਦਾ ਹੋਇਆ। ਪਟਨਾ ਸੀਟ ’ਤੇ ਰਾਜਦ ਦੇ ਬਾਹੂਬਲੀ ਨੇਤਾ ਅਨੰਤ ਸਿੰਘ ਦੇ ਕਰੀਬੀ ਕਾਰਤੀਕੇ ਸਿੰਘ ਉਰਫ ਮਾ. ਕਾਰਤੀਕੇ ਨੇ ਜਿੱਤ ਦਰਜ ਕੀਤੀ ਹੈ। ਇੱਥੇ ਜਦਯੂ ਉਮੀਦਵਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਮੁਜ਼ੱਫਰਪੁਰ ਸੀਟ ਦੀ ਗੱਲ ਕਰੀਏ ਤਾਂ ਇੱਥੇ ਐੱਨ. ਡੀ. ਏ. ਨੇ ਕਬਜ਼ਾ ਜਮਾਇਆ ਹੈ। ਮੁਜ਼ੱਫਰਪੁਰ ਸੀਟ ਤੋਂ ਜੇ. ਡੀ. ਯੂ. ਦੇ ਦਿਨੇਸ਼ ਸਿੰਘ ਨੇ ਧਮਾਕੇਦਾਰ ਜਿੱਤ ਹਾਸਲ ਕੀਤੀ ਹੈ। ਦਿਨੇਸ਼ ਸਿੰਘ ਨੇ 4400 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਰਾਜਦ ਉਮੀਦਵਾਰ ਸ਼ੰਭੂ ਸਿੰਘ ਨੂੰ ਸਿਰਫ਼ 774 ਵੋਟਾਂ ਹੀ ਮਿਲੀਆਂ। ਦਿਨੇਸ਼ ਸਿੰਘ ਨੂੰ ਕੁਲ ਵੈਲਿਡ ਵੋਟਾਂ ਦਾ 85 ਫੀਸਦੀ ਵੋਟਾਂ ਮਿਲੀਆਂ ਹਨ। ਉੱਥੇ ਹੀ ਕਾਂਗਰਸੀ ਉਮੀਦਵਾਰ ਅਜੈ ਯਾਦਵ ਨੂੰ ਸਿਰਫ਼ 21 ਵੋਟਾਂ ਨਾਲ ਸਬਰ ਕਰਨਾ ਪਿਆ।
ਇਹ ਖ਼ਬਰ ਪੜ੍ਹੋ-ਪੈਟ ਕਮਿੰਸ ਨੇ ਲਗਾਇਆ IPL ਦਾ ਸਭ ਤੋਂ ਤੇਜ਼ ਅਰਧ ਸੈਂਕੜਾ, ਰਾਹੁਲ ਦਾ ਰਿਕਾਰਡ ਕੀਤਾ ਬਰਾਬਰ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।