ਬਿਹਾਰ ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਸਰਕਾਰੀ ਅਧਿਆਪਕ ਨਹੀਂ ਪੜ੍ਹਾ ਸਕਣਗੇ ਪ੍ਰਾਈਵੇਟ ਟਿਊਸ਼ਨ
Friday, Jun 12, 2026 - 01:17 AM (IST)
ਪਟਨਾ : ਬਿਹਾਰ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਸੁਧਾਰਨ ਲਈ ਇੱਕ ਵੱਡਾ ਅਤੇ ਸਖ਼ਤ ਕਦਮ ਚੁੱਕਿਆ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਨਵੇਂ ਫਰਮਾਨ ਅਨੁਸਾਰ, ਹੁਣ ਸਰਕਾਰੀ ਸਕੂਲਾਂ ਦੇ ਅਧਿਆਪਕ ਪ੍ਰਾਈਵੇਟ ਕੋਚਿੰਗ ਸੈਂਟਰਾਂ ਜਾਂ ਟਿਊਸ਼ਨ ਕਲਾਸਾਂ ਵਿੱਚ ਨਹੀਂ ਪੜ੍ਹਾ ਸਕਣਗੇ। ਸਰਕਾਰ ਨੇ ਇਨ੍ਹਾਂ ਗਤੀਵਿਧੀਆਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ।
ਸਿੱਖਿਆ ਦੇ ਪੱਧਰ ਨੂੰ ਸੁਧਾਰਨ ਲਈ ਲਿਆ ਫ਼ੈਸਲਾ
ਸਿੱਖਿਆ ਵਿਭਾਗ ਅਨੁਸਾਰ ਇਸ ਸਖ਼ਤ ਨਿਰਦੇਸ਼ ਦਾ ਮੁੱਖ ਉਦੇਸ਼ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦੇ ਪੱਧਰ ਨੂੰ ਬਿਹਤਰ ਬਣਾਉਣਾ ਅਤੇ ਅਧਿਆਪਕਾਂ ਦੀ ਹਾਜ਼ਰੀ ਤੇ ਸਕੂਲ ਪ੍ਰਤੀ ਨਿਸ਼ਠਾ ਨੂੰ ਯਕੀਨੀ ਬਣਾਉਣਾ ਹੈ। ਅਕਸਰ ਇਹ ਸ਼ਿਕਾਇਤਾਂ ਮਿਲਦੀਆਂ ਸਨ ਕਿ ਕਈ ਅਧਿਆਪਕ ਸਰਕਾਰੀ ਸਕੂਲ ਵਿੱਚ ਡਿਊਟੀ ਨੂੰ ਮਹਿਜ਼ ਇੱਕ ਰਸਮ ਮੰਨਦੇ ਹਨ ਅਤੇ ਆਪਣੀ ਪੂਰੀ ਊਰਜਾ ਪ੍ਰਾਈਵੇਟ ਕੋਚਿੰਗ ਸੈਂਟਰਾਂ ਵਿੱਚ ਖਰਚ ਕਰਦੇ ਹਨ। ਇਸ ਦਾ ਸਿੱਧਾ ਨੁਕਸਾਨ ਉਨ੍ਹਾਂ ਗਰੀਬ ਬੱਚਿਆਂ ਨੂੰ ਹੁੰਦਾ ਹੈ, ਜੋ ਪੂਰੀ ਤਰ੍ਹਾਂ ਸਰਕਾਰੀ ਸਕੂਲਾਂ 'ਤੇ ਨਿਰਭਰ ਹਨ।
ਇਹ ਵੀ ਪੜ੍ਹੋ: ਰਾਜ ਸਭਾ ਮੈਂਬਰ ਚੁਣੇ ਜਾਣ 'ਤੇ ਤਰੁਣ ਚੁੱਘ ਨੇ PM ਮੋਦੀ ਦਾ ਕੀਤਾ ਧੰਨਵਾਦ, ਕਿਹਾ-'ਭਰੋਸੇ 'ਤੇ ਖ਼ਰਾ ਉਤਰਾਂਗਾ'
ਨਿਯਮ ਤੋੜਨ 'ਤੇ ਹੋਵੇਗੀ ਸਖ਼ਤ ਕਾਰਵਾਈ
ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਚਾਹੇ ਅਧਿਆਪਕ ਨਿਯਮਤ ਹੋਵੇ, ਨਿਯੋਜਿਤ ਹੋਵੇ ਜਾਂ ਕੰਟਰੈਕਟ (ਠੇਕੇ) 'ਤੇ ਕੰਮ ਕਰ ਰਿਹਾ ਹੋਵੇ, ਉਹ ਕਿਸੇ ਵੀ ਗੈਰ-ਸਰਕਾਰੀ ਵਿੱਦਿਅਕ ਸੰਸਥਾ ਜਾਂ ਵਪਾਰਕ ਕੋਚਿੰਗ ਸੈਂਟਰ ਨਾਲ ਨਹੀਂ ਜੁੜ ਸਕਦਾ। ਜੇਕਰ ਕੋਈ ਅਧਿਆਪਕ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਫੜਿਆ ਜਾਂਦਾ ਹੈ, ਤਾਂ ਇਸ ਨੂੰ 'ਸੇਵਾ ਸ਼ਰਤਾਂ ਦੀ ਉਲੰਘਣਾ' ਅਤੇ 'ਘੋਰ ਅਨੁਸ਼ਾਸਨਹੀਣਤਾ' ਮੰਨਿਆ ਜਾਵੇਗਾ। ਅਜਿਹੇ ਦੋਸ਼ੀ ਅਧਿਆਪਕਾਂ ਖਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ, ਜਿਸ ਵਿੱਚ ਤਨਖਾਹ ਰੋਕਣ ਅਤੇ ਮੁਅੱਤਲ (ਸਸਪੈਂਡ) ਕਰਨ ਵਰਗੇ ਸਖ਼ਤ ਕਦਮ ਸ਼ਾਮਲ ਹਨ।
ਕੋਚਿੰਗ ਸੈਂਟਰਾਂ 'ਤੇ ਵੀ ਰਹੇਗੀ ਨਜ਼ਰ
ਸਰਕਾਰ ਸਿਰਫ਼ ਅਧਿਆਪਕਾਂ 'ਤੇ ਹੀ ਨਹੀਂ, ਸਗੋਂ ਉਨ੍ਹਾਂ ਕੋਚਿੰਗ ਸੈਂਟਰਾਂ 'ਤੇ ਵੀ ਸ਼ਿਕੰਜਾ ਕੱਸਣ ਦੀ ਤਿਆਰੀ ਵਿੱਚ ਹੈ, ਜੋ ਸਰਕਾਰੀ ਅਧਿਆਪਕਾਂ ਦੇ ਨਾਂਅ ਦੀ ਵਰਤੋਂ ਕਰਕੇ ਆਪਣਾ ਕਾਰੋਬਾਰ ਚਲਾਉਂਦੇ ਹਨ। ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (DEO) ਨੂੰ ਵਿਸ਼ੇਸ਼ ਤੌਰ 'ਤੇ ਨਿਗਰਾਨੀ ਕਰਨ ਅਤੇ ਕੋਚਿੰਗ ਸੈਂਟਰਾਂ ਦੀ ਅਚਨਚੇਤ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ਟਰੰਪ ਨੇ ਪਲਟਿਆ ਆਪਣਾ ਫੈਸਲਾ, ਈਰਾਨ 'ਤੇ ਨਹੀਂ ਕਰਨਗੇ ਹਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
