ਬਿਹਾਰ ਦੇ ਉੱਪ ਮੁੱਖ ਮੰਤਰੀ ਸੁਸ਼ੀਲ ਮੋਦੀ ਕੋਰੋਨਾ ਪਾਜ਼ੇਟਿਵ, ਏਮਜ਼ ''ਚ ਹੋਏ ਦਾਖ਼ਲ

Thursday, Oct 22, 2020 - 03:12 PM (IST)

ਬਿਹਾਰ ਦੇ ਉੱਪ ਮੁੱਖ ਮੰਤਰੀ ਸੁਸ਼ੀਲ ਮੋਦੀ ਕੋਰੋਨਾ ਪਾਜ਼ੇਟਿਵ, ਏਮਜ਼ ''ਚ ਹੋਏ ਦਾਖ਼ਲ

ਪਟਨਾ- ਬਿਹਾਰ ਦੇ ਉੱਪ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਸੁਸ਼ੀਲ ਕੁਮਾਰ ਮੋਦੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਸੁਸ਼ੀਲ ਕੁਮਾਰ ਮੋਦੀ ਨੇ ਇਸ ਗੱਲ ਦੀ ਜਾਣਕਾਰੀ ਖ਼ੁਦ ਟਵੀਟ ਕਰ ਕੇ ਦਿੱਤੀ ਹੈ। ਦਰਅਸਲ ਹਾਲ ਦੇ ਦਿਨਾਂ 'ਚ ਸੁਸ਼ੀਲ ਮੋਦੀ ਨੇ ਬਿਹਾਰ 'ਚ ਚੋਣਾਵੀ ਜਨ ਸਭਾ ਅਤੇ ਪ੍ਰਚਾਰ ਦੀ ਕਮਾਨ ਸੰਭਾਲ ਰੱਖੀ ਹੈ, ਅਜਿਹੇ 'ਚ ਰੋਜ਼ਾਨਾ ਉਨ੍ਹਾਂ ਦੀ ਔਸਤਨ 5 ਤੋਂ 7 ਜਨ ਸਭਾਵਾਂ ਹੋ ਰਹੀਆਂ ਸਨ। ਚੋਣ ਪ੍ਰਚਾਰ ਤੋਂ ਪਹਿਲਾਂ ਹੀ ਭਾਜਪਾ ਦੇ ਸੀਨੀਅਰ ਨੇਤਾ ਸੁਸ਼ੀਲ ਮੋਦੀ ਬਿਹਾਰ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਘੁੰਮ ਰਹੇ ਸਨ, ਅਜਿਹੇ 'ਚ ਉਨ੍ਹਾਂ ਦੀ ਕੋਰੋਨਾ ਦੀ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਸੁਸ਼ੀਲ ਮੋਦੀ ਨੂੰ ਬਿਹਾਰ 'ਚ ਭਾਜਪਾ ਦਾ ਸਭ ਤੋਂ ਵੱਡਾ ਚਿਹਰਾ ਮੰਨਿਆ ਜਾਂਦਾ ਹੈ। ਸੁਸ਼ੀਲ ਨੇ ਖ਼ੁਦ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਟਵੀਟ ਦੇ ਮਾਧਿਅਮ ਨਾਲ ਦਿੱਤੀ ਹੈ। 

PunjabKesariਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਸੁਸ਼ੀਲ ਮੋਦੀ ਨੂੰ ਇਲਾਜ ਲਈ ਏਮਜ਼ 'ਚ ਦਾਖ਼ਲ ਕਰਵਾਇਆ ਗਿਆ ਹੈ। ਸੁਸ਼ੀਲ ਨੇ ਟਵੀਟ 'ਚ ਲਿਖਿਆ ਕਿ ਜਾਂਚ 'ਚ ਸਥਿਤੀ ਆਮ ਪਾਈ ਗਈ ਹੈ ਅਤੇ ਮੈਂ ਬਹੁਤ ਜਲਦ ਹੀ ਚੋਣ ਪ੍ਰਚਾਰ ਲਈ ਮੈਦਾਨ 'ਚ ਵੀ ਵਾਪਸ ਆਵਾਂਗਾ। ਸੁਸ਼ੀਲ ਮੋਦੀ ਤੋਂ ਪਹਿਲਾਂ ਭਾਜਪਾ ਦੇ 2 ਵੱਡੇ ਨੇਤਾ ਸ਼ਾਹਨਵਾਜ ਹੁਸੈਨ ਅਤੇ ਰਾਜੀਵ ਪ੍ਰਤਾਪ ਰੂੜੀ ਵੀ ਕੋਰੋਨਾ ਪੀੜਤ ਪਾਏ ਗਏ ਸਨ। ਬਿਹਾਰ 'ਚ ਪਹਿਲੇ ਪੜਾਅ ਦੀ ਵੋਟਿੰਗ 28 ਅਕਤੂਬਰ ਨੂੰ ਹੋਣੀ ਹੈ, ਅਜਿਹੇ 'ਚ ਸੁਸ਼ੀਲ ਮੋਦੀ ਨੂੰ ਕੋਰੋਨਾ ਹੋਣਾ ਭਾਜਪਾ ਦੀ ਪ੍ਰਚਾਰ ਮੁਹਿੰਮ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।


author

DIsha

Content Editor

Related News