ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਫਿਰ ਚੁਣੇ ਗਏ JDU ਦੇ ਰਾਸ਼ਟਰੀ ਪ੍ਰਧਾਨ

Wednesday, Oct 30, 2019 - 01:11 PM (IST)

ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਫਿਰ ਚੁਣੇ ਗਏ JDU ਦੇ ਰਾਸ਼ਟਰੀ ਪ੍ਰਧਾਨ

ਨਵੀਂ ਦਿੱਲੀ—ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਅੱਜ ਦਿੱਲੀ 'ਚ ਹੋ ਰਹੀ ਜਨਤਾ ਦਲ ਯੂਨਾਈਟਿਡ (ਜੇ. ਡੀ. ਯੂ) ਦੀ ਰਾਸ਼ਟਰੀ ਪਰਿਸ਼ਦ ਦੀ ਬੈਠਕ 'ਚ ਸਰਬ ਸੰਮਤੀ ਨਾਲ ਰਾਸ਼ਟਰੀ ਪ੍ਰਧਾਨ ਚੁਣੇ ਗਏ। ਮਾਵਲੰਕਰ ਹਾਲ 'ਚ ਜਨਤਾ ਦਲ ਯੂਨਾਈਟਿਡ ਦੀ ਬੈਠਕ ਹੋਈ ਸੀ, ਜਿਸ 'ਚ ਦੇਸ਼ ਭਰ ਤੋਂ ਆਏ ਪ੍ਰਤੀਨਿਧ ਪਹੁੰਚੇ। ਨੀਤੀਸ਼ ਕੁਮਾਰ ਦਾ ਇਹ ਕਾਰਜਕਾਲ 2022 ਤੱਕ ਰਹੇਗਾ। ਦੱਸਿਆ ਜਾਂਦਾ ਹੈ ਕਿ ਨੀਤੀਸ਼ ਕੁਮਾਰ 2016 'ਚ ਜਨਤਾ ਦਲ ਯੂਨਾਈਟਿਡ ਦੇ ਰਾਸ਼ਟਰੀ ਪ੍ਰਧਾਨ ਬਣੇ ਸੀ।

ਰਾਸ਼ਟਰੀ ਪਰਿਸ਼ਦ ਨੇ ਨੀਤੀਸ਼ ਨੂੰ ਇਸ ਗੱਲ ਲਈ ਜਾਣੂ ਕਰਵਾਇਆ ਹੈ ਕਿ ਉਹ ਪਾਰਟੀ ਦੇ ਰਾਸ਼ਟਰੀ ਕਾਰਜਕਾਰੀ ਦੇ ਗਠਨ ਸਮੇਤ ਹੋਰ ਰਾਜਨੀਤਿਕ ਫੈਸਲੇ ਲੈਣ। ਇਹ ਵੀ ਦੱਸਿਆ ਜਾਂਦਾ ਹੈ ਕਿ ਨੀਤੀਸ਼ ਨੇ ਪਹਿਲੀ ਵਾਰ ਅਪ੍ਰੈਲ 2016 'ਚ ਜੇ. ਡੀ. ਯੂ ਦੀ ਕਮਾਨ ਸੰਭਾਲੀ ਸੀ, ਤਾਂ ਉਸ ਸਮੇਂ ਪ੍ਰਧਾਨ ਸ਼ਰਦ ਯਾਦਵ ਨੇ ਚੌਥੀ ਵਾਰ ਪ੍ਰਧਾਨ ਬਣਨ ਤੋਂ ਇਨਕਾਰ ਕਰ ਦਿੱਤਾ ਸੀ।


author

Iqbalkaur

Content Editor

Related News