ਬਿਹਾਰ ਦੇ CM ਨਿਤੀਸ਼ ਕੁਮਾਰ ਨੇ ਛੱਡਿਆ ਸੱਤਾਧਾਰੀ ਗਠਜੋੜ, ਰਾਜਪਾਲ ਨੂੰ ਸੌਂਪਿਆ ਅਸਤੀਫ਼ਾ

Sunday, Jan 28, 2024 - 01:25 PM (IST)

ਬਿਹਾਰ ਦੇ CM ਨਿਤੀਸ਼ ਕੁਮਾਰ ਨੇ ਛੱਡਿਆ ਸੱਤਾਧਾਰੀ ਗਠਜੋੜ, ਰਾਜਪਾਲ ਨੂੰ ਸੌਂਪਿਆ ਅਸਤੀਫ਼ਾ

ਪਟਨਾ (ਏਜੰਸੀ)- ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂਨਾਈਟੇਡ) ਦੇ ਰਾਸ਼ਟਰੀ ਪ੍ਰਧਾਨ ਨਿਤੀਸ਼ ਕੁਮਾਰ ਐਤਵਾਰ ਨੂੰ ਪਟਨਾ ਦੇ ਰਾਜਭਵਨ ਪਹੁੰਚੇ ਅਤੇ ਰਾਜਪਾਲ ਰਾਜੇਂਦਰ ਆਰਲੇਕਰ ਨੂੰ ਅਸਤੀਫ਼ਾ ਸੌਂਪ ਦਿੱਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਰਾਜਪਾਲ ਨੇ ਨਿਤੀਸ਼ ਕੁਮਾਰ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਅਤੇ ਨਵੀਂ ਸਰਕਾਰ ਦੇ ਗਠਨ ਤੱਕ ਉਨ੍ਹਾਂ ਨੂੰ ਕਾਰਜਵਾਹਕ ਮੁੱਖ ਮੰਤਰੀ ਬਣੇ ਰਹਿਣ ਲਈ ਕਿਹਾ। ਕੁਮਾਰ ਜਨਤਾ ਦਲ (ਯੂ) ਦੇ ਸੀਨੀਅਰ ਮੰਤਰੀ ਬਿਜੇਂਦਰ ਯਾਦਵ ਨਾਲ ਰਾਜਭਵਨ ਗਏ ਸਨ। ਕੁਮਾਰ ਨੇ ਆਪਣੇ ਅਧਿਕਾਰਤ ਘਰ 'ਤੇ ਪਾਰਟੀ ਵਿਧਾਇਕਾਂ ਦੀ ਇਕ ਬੈਠਕ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਅਸਤੀਫ਼ਾ ਦਿੱਤਾ ਹੈ।

PunjabKesari

ਇਹ ਵੀ ਪੜ੍ਹੋ : ਅੱਜ ਸਵੇਰੇ ਅਸਤੀਫ਼ਾ ਦੇਣਗੇ ਨਿਤੀਸ਼ ਕੁਮਾਰ, ਸ਼ਾਮ ਤਕ ਭਾਜਪਾ ਨਾਲ ਮਿੱਲ ਕੇ ਬਣਾਉਣਗੇ ਨਵੀਂ ਸਰਕਾਰ!

ਰਾਜਭਵਨ 'ਚ ਰਾਜਪਾਲ ਨਾਲ ਮੁਲਾਕਾਤ ਕਰਦੇ ਹੋਏ ਨਿਤੀਸ਼ ਨੇ ਉਨ੍ਹਾਂ ਨੂੰ ਕਿਹਾ,''ਅਸੀਂ ਰਾਜ 'ਚ ਮਹਾਗਠਜੋੜ ਨਾਲ ਰਿਸ਼ਤਾ ਤੋੜਨ ਦਾ ਫ਼ੈਸਲਾ ਕੀਤਾ ਹੈ।'' ਇਹ ਘਟਨਾਕ੍ਰਮ ਇਸ ਚਰਚਾ ਵਿਚਾਲੇ ਆਇਆ ਹੈ ਕਿ ਨਿਤੀਸ਼ ਭਾਜਪਾ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐੱਨ.ਡੀ.ਏ.) 'ਚ ਮੁੜ ਸ਼ਾਮਲ ਹੋ ਜਾਣਗੇ, ਜਿਸ ਨਾਲ ਰਾਜ 'ਚ 'ਮਹਾਗਠਜੋੜ' ਸ਼ਾਸਨ ਦਾ ਅੰਤ ਹੋ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੇ ਸਮਰਥਨ ਨਾਲ ਸ਼ਾਮ ਤੱਕ ਨਵੀਂ ਸਰਕਾਰ ਦੇ ਗਠਨ ਦੀ ਸੰਭਾਵਨਾ ਹੈ।  

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News