ਉਪ ਚੋਣਾਂ ਦੀ ਗਿਣਤੀ: ਯੂ.ਪੀ. ਸਮੇਤ 17 ਸੂਬਿਆਂ ਦੀਆਂ 51 ਸੀਟਾਂ ਦਾ ਜਾਣੋ ਹਾਲ
Thursday, Oct 24, 2019 - 01:28 PM (IST)

ਨੈਸ਼ਨਲ ਡੈਸਕ— ਉੱਤਰ ਪ੍ਰਦੇਸ਼ ਅਤੇ ਬਿਹਾਰ ਸਮੇਤ ਦੇਸ਼ ਦੇ 17 ਸੂਬਿਆਂ ਦੀਆਂ 51 ਵਿਧਾਨ ਸਭਾ ਸੀਟਾਂ ਅਤੇ 2 ਲੋਕ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਯਾਨੀ ਵੀਰਵਾਰ ਨੂੰ ਆਉਣਗੇ। 21 ਅਕਤੂਬਰ ਨੂੰ ਬਿਹਾਰ ਦੇ ਸਮਸਤੀਪੁਰ ਅਤੇ ਮਹਾਰਾਸ਼ਟਰ ਦੇ ਸਤਾਰਾ ਲੋਕ ਸਭਾ ਸੀਟ ਲਈ ਵੋਟਿੰਗ ਹੋਈ ਸੀ। ਜਿਨ੍ਹਾਂ 'ਚੋਂ 51 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋਈ, ਉਨ੍ਹਾਂ 'ਚੋਂ ਉੱਤਰ ਪ੍ਰਦੇਸ਼ ਦੀਆਂ 11 ਸੀਟਾਂ, ਗੁਜਰਾਤ ਦੀਆਂ 6 ਸੀਟਾਂ, ਬਿਹਾਰ ਦੀਆਂ 5, ਆਸਾਮ ਦੀਆਂ 4, ਪੰਜਾਬ ਦੀਆਂ 4, ਕੇਰਲ ਦੀਆਂ 5, ਸਿੱਕਮ ਦੀਆਂ 3, ਰਾਜਸਥਾਨ ਦੀਆਂ 2, ਹਿਮਾਚਲ ਪ੍ਰਦੇਸ਼ ਦੀਆਂ 2 ਅਤੇ ਤਾਮਿਲਨਾਡੂ ਦੀਆਂ 2 ਸੀਟਾਂ ਸ਼ਾਮਲ ਹਨ। ਇਸ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਓਡੀਸ਼ਾ, ਛੱਤੀਸਗੜ੍ਹ, ਪੁਡੂਚੇਰੀ, ਮੇਘਾਲਿਆ ਅਤੇ ਤੇਲੰਗਾਨਾ ਦੀਆਂ ਇਕ-ਇਕ ਵਿਧਾਨ ਸਭਾ ਸੀਟਾਂ 'ਤੇ ਵੀ ਵੋਟਿੰਗ ਹੋਈ।
ਬਿਹਾਰ 'ਚ ਲੋਕਸਭਾ ਦੀ ਇਕ ਹੋਰ ਵਿਧਾਨ ਸਭਾ ਦੀਆਂ ਪੰਜ ਸੀਟਾਂ 'ਤੇ ਹੋਈਆਂ ਉਪ ਚੋਣਾਂ ਦੀ ਗਿਣਤੀ ਜਾਰੀ ਹੈ। ਸੂਬਾ ਚੋਣ ਦਫਤਰ ਦੇ ਮੁਤਾਬਕ ਸਮਸਤੀਪੁਰ (ਸੁਰੱਖਿਅਤ) ਸੰਸਦੀ ਖੇਤਰ ਦੇ ਨਾਲ ਹੀ ਕਿਸ਼ਨਗੰਜ ਜ਼ਿਲੇ ਦੇ ਕਿਸ਼ਨਗੰਜ ਸਹਰਸਾ ਜ਼ਿਲੇ ਦੇ ਸਮਿਰੀ ਬਖਿਤਆਰਪੁਰ, ਸਿਵਾਨ ਜ਼ਿਲੇ ਦੇ ਦਰੌਂਦਾ, ਭਾਗਲਪੁਰ ਜ਼ਿਲੇ ਦੇ ਨਾਥਨਗਰ ਅਤੇ ਬਾਂਕਾ ਜ਼ਿਲੇ ਦੇ ਬੇਲਹਰ ਵਿਧਾਨ ਸਭਾ ਸੀਟਾਂ ਦੇ ਲਈ 21 ਅਕਤੂਬਰ ਨੂੰ ਹੋਏ ਉਪ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ।
ਸਿੱਕਮ ਦੀਆਂ ਤਿੰਨ ਵਿਧਾਨ ਸਭਾ ਸੀਟਾਂ 'ਤੇ ਹੋਈਆਂ ਉਪ ਚੋਣਾਂ 'ਚ ਦੋ ਤੇ ਬੀ.ਜੇ.ਪੀ. ਅਤੇ ਇਕ 'ਤੇ ਸਿੱਕਮ ਕ੍ਰਾਂਤੀਕਾਰੀ ਮੋਰਚਾ ਉਮੀਦਵਾਰ ਜਿੱਤੇ
ਕਾਨਪੁਰ ਦੀ ਗੋਵਿੰਦਨਗਰ ਸੀਟ 'ਤੇ ਜਿੱਤੇ ਬੀ.ਜੇ.ਪੀ. ਦੇ ਸੁਰੇਂਦਰ ਮੈਥਾਨੀ, ਕਾਂਗਰਸ ਦੀ ਕਰਿਸ਼ਮਾ ਠਾਕੁਰ ਦੂਜੇ ਨੰਬਰ 'ਤੇ ਰਹੀ।
ਛੱਤੀਸਗੜ੍ਹ 'ਚ ਚਿਤਰਕੋਟ ਵਿਧਾਨ ਸਭਾ ਸੀਟ 'ਤੇ ਕਾਂਗਰਸ ਉਮੀਦਵਾਰ ਰਾਜਮਨ ਵੇਨਜਾਮ ਨੇ ਬੀ.ਜੇ.ਪੀ. ਲੱਛੂਰਾਮ ਕਸ਼ਯਪ ਨੂੰ 17,862 ਵੋਟਾਂ ਦੇ ਅੰਤਰ ਨਾਲ ਹਟਾਇਆ।
ਬਿਹਾਰ ਦੀ ਕਿਸ਼ਨਗੰਜ ਸੀਟ 'ਤੇ ਏ.ਆਈ.ਐੱਮ.ਆਈ.ਐੱਮ. ਉਮੀਦਵਾਰ ਕਮਰੂਲ ਹੁਡਾ ਜਿੱਤੇ।
ਅਸਮ ਦੀ ਰਾਤਾਬਾਰੀ ਸੀਟ 'ਤੇ ਬੀ.ਜੇ.ਪੀ. ਉਮੀਦਵਾਰ ਬਿਜਾਏ ਮਾਲਾਕਾਰ ਨੇ ਕਾਂਗਰਸ ਉਮੀਦਵਾਰ ਕੇਸ਼ਵ ਰਜਕ ਨੂੰ 24,001 ਵੋਟਾਂ ਦੇ ਅੰਤਰ ਨਾਲ ਹਰਾਇਆ।
ਅਰੁਣਾਚਲ ਪ੍ਰਦੇਸ਼ ਦੀ ਖੋਂਸਾ ਵੇਸਟ ਵਿਧਾਨ ਸਭਾ ਸੀਟ 'ਤੇ ਅਜ਼ਾਦ ਉਮੀਦ ਚਕਤ ਅਬੋ 1887 ਵੋਟਾਂ ਦੇ ਅੰਤਰ ਨਾਲ ਜਿੱਤੀ।
ਗੁਜਰਾਤ ਦੀ ਰਾਧਨਪੁਰ ਸੀਟ 'ਤੇ ਅਲਪੇਸ਼ ਠਾਕੁਰ ਹਾਰੇ।
ਗੁਜਰਾਤ 'ਚ ਕਾਂਗਰਸ ਨੇ ਥਰਾਡ ਅਤੇ ਬਯਾਡ ਸੀਟਾਂ 'ਤੇ ਜਿੱਤ ਹਾਸਲ ਕੀਤੀ।
ਯੂ.ਪੀ. ਦੀ ਲਖਨਊ ਕੈਂਟ ਸੀਟ 'ਤੇ ਬੀ.ਜੇ.ਪੀ. ਦੇ ਸ਼ੁਰੇਸ਼ ਤਿਵਾੜੀ ਨੇ 30 ਹਜ਼ਾਰ ਤੋਂ ਜ਼ਿਆਦਾ ਵੋਟਾਂ ਨਾਲ ਜਿੱਤ ਹਾਸਲ ਕੀਤੀ।
ਯੂ.ਪੀ. ਦੇ ਬਾਲਹਾ ਸੀਟ 'ਤੇ ਬੀ.ਜੇ.ਪੀ. ਦੇ ਸਰੋਜ ਸੋਨਕਰ ਨੇ 89627 ਵੋਟ ਹਾਸਲ ਕਰ ਐੱਸ.ਪੀ. ਦੀ ਕਿਰਨ ਭਾਰਤੀ (43146) ਨੂੰ ਹਰਾ ਦਿੱਤਾ ਹੈ।
ਬਿਹਾਰ: ਏ.ਆਈ.ਐੱਮ.ਆਈ.ਐੱਮ. ਕੈਂਡੀਡੇਟ ਕਾਮਰੂਲ ਹੋਦਾ ਨੇ ਕਿਸ਼ਨਗੰਜ 'ਚ 11000 ਵੋਟਾਂ ਨਾਲ ਜਿੱਤ ਦਰਜ ਕੀਤੀ।
ਕੇਰਲ ਦੀ ਕੋਨੀ ਸੀਟ 'ਤੇ ਕਮਿਊਨਿਟੀ ਪਾਰਟੀ ਆਫ ਇੰਡੀਆ ਦੇ ਕੈਂਡੀਡੇਟ ਐਡਵੋਕੇਟ ਕੇ.ਯੂ.ਜੇਨਿਸ਼ ਕੁਮਾਰ ਨੇ 9953 ਵੋਟਾਂ ਦੇ ਅੰਤਰ ਨਾਲ ਜਿੱਤ ਦਰਜ ਕੀਤੀ।
ਹਿਮਾਚਲ ਪ੍ਰਦੇਸ਼:ਕਾਂਗਰਸ ਉਮੀਦਵਾਰ ਦੀ ਜਮਾਨਤ ਰੱਦ, ਧਰਮਸ਼ਾਲਾ ਤੋਂ ਕਾਂਗਰਸ ਕੈਂਡੀਡੇਟ ਵਿਜੇ ਇੰਦਰ ਨੂੰ ਮਿਲੇ ਸਿਰਫ 8221 ਵੋਟ।
LIVE UPDATE:
—ਕਿਸ਼ਨਗੰਜ ਸੀਟ ਤੋਂ ਏ.ਆਈ.ਐੱਮ.ਆਈ.ਐੱਮ. ਦੇ ਕਮਰੂਲ ਹੋਦਾ 16352 ਵੋਟਾਂ ਨਾਲ ਜਿੱਤੇ
—ਸਿਮਰੀ ਬਖਤਿਆਰ ਵਿਧਾਨ ਸਭਾ ਸੀਟ ਤੋਂ ਰਾਜਦ ਦੇ ਜਫਲ ਆਲਮ ਅੱਗੇ
—ਬੇਲਹਰ ਵਿਧਾਨਸਭਾ ਸੀਟ ਤੋਂ ਰਾਜਦ ਦੇ ਰਾਮਦੇਵ ਯਾਦਵ 20000 ਵੋਟਾਂ ਨਾਲ ਅੱਗੇ
—ਦਰੌਂਦਾ 'ਚ ਆਜ਼ਾਦ ਉਮੀਦਵਾਰ ਕਰਨਜੀਤ ਸਿੰਘ 10000 ਵੋਟਾਂ ਨਾਲ ਅੱਗੇ
—ਕਿਸ਼ਨਗੰਜ ਏ.ਆਈ.ਐੱਮ.ਆਈ.ਐੱਮ. ਦੇ ਕਮਰੂਲ ਹੋਦਾ 10,575 ਵੋਟਾਂ ਨਾਲ ਅੱਗੇ
—ਨਾਥ ਨਗਰ ਵਿਧਾਨ ਸਭਾ ਉਪ ਚੋਣਾਂ 'ਚ 7294 ਵੋਟਾਂ ਨਾਲ ਜੇ.ਡੀ.ਯੂ. ਉਮੀਦਵਾਰ ਲਕਸ਼ਮੀਕਾਂਤ ਮੰਡਲ ਅੱਗੇ
—ਸਮਸਤੀਪੁਰ ਲੋਕ ਸਭਾ ਸੀਟਾਂ ਤੋਂ ਲੋਜਪਾ ਦੇ ਪ੍ਰਿੰਸ ਰਾਜ 21914 ਵੋਟ ਨਾਲ ਅੱਗੇ
5 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ
ਵੋਟਾਂ ਦੀ ਗਿਣਤੀ ਲਈ ਬਣਾਏ ਗਏ ਕੇਂਦਰਾਂ 'ਤੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਇਸ ਉਪ ਚੋਣਾਂ 'ਚ ਵੋਟ ਲਈ 3258 ਵੋਟਰ ਵੈਰੀਫਾਈਟ ਪੇਪਰ ਆਡਿਟ ਟ੍ਰੇਲ (ਵੀ.ਵੀ.ਪੈਟ.) ਦੀ ਵਰਤੋਂ ਕੀਤੀ ਗਈ ਹੈ। ਉਪ ਚੋਣਾਂ ਲਈ ਸੋਮਵਾਰ ਨੂੰ ਹੋਏ ਵੋਟਿੰਗ 'ਚ ਵੋਟਰਾਂ ਨੇ ਕੁੱਲ 51 ਉਮੀਦਵਾਰਾਂ ਦੀ ਕਿਸ਼ਮਤ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ 'ਚ ਕੈਦ ਕਰ ਦਿੱਤਾ ਹੈ ਜਿਸ ਦਾ ਪਤਾ ਵੀਰਵਾਰ ਨੂੰ ਚੱਲ ਜਾਵੇਗਾ।
ਕੁੱਲ 49.26 ਫੀਸਦੀ ਹੋਈ ਵੋਟਿੰਗ
ਉਪ ਚੋਣਾਂ ਲਈ 21 ਅਕਤੂਬਰ ਨੂੰ ਹੋਏ ਵੋਟਿੰਗ 'ਚ ਕੁੱਲ 49.26 ਫੀਸਦੀ ਵੋਟਾਂ ਪਈਆਂ ਸਨ। ਸਮਸਤੀਪੁਰ ਲੋਕਸਭਾ ਖੇਤਰ 'ਚ ਵੋਟਿੰਗ ਫੀਸਦੀ 45 ਰਹੀ। ਕਿਸ਼ਨਗੰਜ ਜ਼ਿਲੇ ਦੇ ਕਿਸ਼ਨਗੰਜ ਵਿਧਾਨ ਸਭਾ ਖੇਤਰ 'ਚ 59.18 ਫੀਸਦੀ, ਸਿਵਾਨ ਜ਼ਿਲੇ ਖੇਤਰ ਦੇ ਦਰੌਂਦਾ 'ਚ 42.20 ਫੀਸਦੀ ਅਤੇ ਭਾਗਲਪੁਰ ਜ਼ਿਲੇ ਦੇ ਨਾਥਨਗਰ ਵਿਧਾਨ ਸਭਾ ਖੇਤਰ 'ਚ 43.20 ਫੀਸਦੀ ਵੋਟਰਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ। ਇਸ ਦੌਰਾਨ ਸਹਰਸਾ ਜ਼ਿਲੇ ਦੇ ਸਿਮਰੀ ਬਖਤਿਆਰਪੁਰ ਵਿਧਾਨ ਸਭਾ ਖੇਤਰ 'ਚ 52.5 ਫੀਸਦੀ ਵੋਟਰਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ ਉੱਧਰ ਬੇਹਰਲ ਦੀ ਵੋਟਿੰਗ ਫੀਸਦੀ 53.49 ਰਹੀ।
ਇਨ੍ਹਾਂ ਉਮੀਦਵਾਰਾਂ ਦੇ ਵਿਚਕਾਰ ਮੁਕਾਬਲਾ
ਸਮਸਤੀਪੁਰ ਲੋਕਸਭਾ ਸੀਟ 'ਤੇ ਚੋਣਾਵੀਂ ਮੈਦਾਨ 'ਚ 8 ਉਮੀਦਵਾਰ ਸਨ ਜਿਨ੍ਹਾਂ 'ਚੋਂ ਦੋ ਮਹਿਲਾ ਅਤੇ 3 ਆਜ਼ਾਦ ਉਮੀਦਵਾਰ ਸ਼ਾਮਲ ਸਨ। ਇਸ ਸੀਟ 'ਤੇ ਸਿੱਧਾ ਮੁਕਾਬਲਾ ਲੋਜਪਾ ਉਮੀਦਵਾਰ ਅਤੇ ਸਵ. ਸਾਬਕਾ ਸੰਸਦ ਮੈਂਬਰ ਰਾਮਚੰਦਰ ਪਾਸਵਾਨ ਦੇ ਪੁੱਤਰ ਪ੍ਰਿੰਸ ਰਾਜ ਅਤੇ ਕਾਂਗਰਸ ਉਮੀਦਵਾਰ ਅਸ਼ੋਕ ਕੁਮਾਰ ਦੇ ਵਿਚਕਾਰ ਹੈ। ਕਿਸ਼ਨਗੰਜ ਵਿਧਾਨ ਸਭਾ ਸੀਟ 'ਤੇ ਚੁਣਾਵੀ ਮੈਦਾਨ 'ਚ 8 ਉਮੀਦਵਾਰ ਡਟੇ ਰਹੇ ਜਿਨ੍ਹਾਂ 'ਚੋਂ ਦੋ ਮਹਿਲਾ ਅਤੇ 4 ਆਦਾਜ਼ ਉਮੀਦਵਾਰ ਸ਼ਾਮਲ ਸਨ। ਇਸ ਸੀਟ 'ਤੇ ਕਾਂਗਰਸ ਉਮੀਦਵਾਰ ਸਾਇਦਾ ਬਾਨੋ ਅਤੇ ਭਾਜਪਾ ਉਮੀਦਵਾਰ ਸਵੀਟੀ ਸਿੰਘ ਆਹਮਣੇ-ਸਾਹਮਣੇ ਹੈ। ਸਿਮਰੀ ਬਖਤਿਆਰਪੁਰ ਵਿਧਾਨ ਸਭਾ ਸੀਟ 'ਤੇ ਚੁਣਾਵੀ ਮੈਦਾਨ 'ਚ 6 ਉਮੀਦਵਾਰ ਡਟੇ ਰਹੇ ਜਿਨ੍ਹਾਂ 'ਚੋਂ ਇਕ ਆਜ਼ਾਦ ਉਮੀਦਵਾਰ ਸ਼ਾਮਲ ਸੀ। ਇਸ ਸੀਟ 'ਚ ਜੇ.ਡੀ.ਯੂ. ਉਮੀਦਵਾਰ ਅਰੁਣ ਯਾਦਵ ਅਤੇ ਰਾਜਦ ਉਮੀਦਵਾਰ ਜਫਰ ਆਲਮ ਦੇ ਵਿਚਕਾਰ ਕੰਢੇ ਦੀ ਟੱਕਰ ਦੇਖਣ ਨੂੰ ਮਿਲ ਰਹੀ ਹੈ।
ਦਰੌਂਦਾ ਵਿਧਾਨ ਸਭਾ ਸੀਟ 'ਤੇ ਚੁਣਾਵੀਂ ਮੈਦਾਨ 'ਚ 1 ਉਮੀਦਵਾਰ ਡਟੇ ਰਹੇ ਜਿਨ੍ਹਾਂ 'ਚੋਂ 7 ਆਜ਼ਾਦ ਉਮੀਦ ਸ਼ਾਮਲ ਸਨ। ਇਸ ਸੀਟ 'ਤੇ ਮੁੱਖ ਮੁਕਾਬਲਾ ਜੇ.ਡੀ.ਯੂ. ਉਮੀਦਵਾਰ ਅਜੇ ਸਿੰਘ ਅਤੇ ਰਾਜਦ ਉਮੀਦਵਾਰ ਉਮੇਸ਼ ਸਿੰਘ ਦੇ ਵਿਚਕਾਰ ਹੈ। ਨਾਥਨਗਰ ਵਿਧਾਨ ਸਭਾ ਸੀਟ 'ਤੇ ਚੁਣਾਵੀ ਮੈਦਾਨ 'ਚ 14 ਉਮੀਦਵਾਰ ਡਟੇ ਰਹੇ ਜਿਨ੍ਹਾਂ 'ਚੋਂ ਦੋ ਔਰਤਾਂ ਅਤੇ 7 ਆਦਾਜ਼ ਉਮੀਦਵਾਰ ਸ਼ਾਮਲ ਸਨ। ਇਸ ਸੀਟ 'ਤੇ ਜੇ.ਡੀ.ਯੂ. ਉਮੀਦਵਾਰ ਲਕਸ਼ਮੀਕਾਂਤ ਮੰਡਲ ਅਤੇ ਰਾਜਦ ਉਮੀਦਵਾਰ ਰਬੀਆ ਖਾਤੂਨ ਦੇ ਵਿਚਕਾਰ ਸਖਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਬੇਲਹਰ ਵਿਧਾਨ ਸਭਾ ਸੀਟ 'ਤੇ ਚੁਣਾਵੀ ਮੈਦਾਨ 'ਚ 4 ਉਮੀਦਵਾਰ ਡਟੇ ਰਹੇ ਜਿਨ੍ਹਾਂ 'ਚੋਂ 2 ਆਜ਼ਾਦ ਉਮੀਦਵਾਰ ਸ਼ਾਮਲ ਸਨ। ਇਸ ਸੀਟ 'ਤੇ ਮੁੱਖ ਮੁਕਾਬਲਾ ਜੇ.ਡੀ.ਯੂ. ਉਮੀਦਵਾਰ ਲਾਲਧਾਰੀ ਯਾਦਵ ਅਤੇ ਰਾਜਦ (ਰਾਸ਼ਟਰੀ ਜਨਤਾ ਦਲ) ਉਮੀਦਵਾਰ ਰਾਮਦੇਵ ਯਾਦਵ ਦੇ ਵਿਚਕਾਰ ਹੈ।