ਬਿਹਾਰ ਚੋਣਾਂ: 28 ਤਾਰੀਖ਼ ਨੂੰ ਪਹਿਲੇ ਪੜਾਅ ਦੀ ਵੋਟਿੰਗ, ਜਾਣੋ EVM ਅਤੇ VVPAT ਤੋਂ ਕਿਵੇਂ ਪਾਈਏ ਵੋਟ

10/26/2020 2:39:59 PM

ਪਟਨਾ— ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ 28 ਅਕਤੂਬਰ ਯਾਨੀ ਕਿ ਬੁੱਧਵਾਰ ਨੂੰ ਹੋਣ ਜਾ ਰਹੀਆਂ ਹਨ। ਪਹਿਲੇ ਪੜਾਅ ਦੇ ਚੋਣ ਪ੍ਰਚਾਰ ਦਾ ਸੋਮਵਾਰ ਯਾਨੀ ਕਿ ਅੱਜ ਆਖ਼ਰੀ ਦਿਨ ਹੈ। ਸ਼ਾਮ 5 ਵਜੇ ਪਹਿਲੇ ਪੜਾਅ ਦੀਆਂ 71 ਸੀਟਾਂ ਲਈ ਚੋਣ ਪ੍ਰਚਾਰ ਦਾ ਦੌਰ ਖਤਮ ਹੋ ਜਾਵੇਗਾ। ਸਿਆਸੀ ਦਲ ਚਾਹੇ ਜਿੰਨਾ ਮਰਜ਼ੀ ਪ੍ਰਚਾਰ ਕਰ ਲੈਣ ਪਰ ਹਾਰ-ਜਿੱਤ ਤਾਂ ਵੋਟਰ ਹੀ ਤੈਅ ਕਰਨਗੇ। ਵੋਟ ਪਾਉਣ ਲਈ ਪਹਿਲੀ ਸ਼ਰਤ ਇਹ ਹੈ ਕਿ ਤੁਹਾਡਾ ਨਾਂ ਵੋਟਰ ਲਿਸਟ ਵਿਚ ਦਰਜ ਹੋਣਾ ਲਾਜ਼ਮੀ ਹੈ। ਵੋਟਰ ਲਈ ਇਹ ਵੀ ਜ਼ਰੂਰੀ ਹੈ ਕਿ ਉਹ ਜਾਣ ਲਵੇ ਕਿ ਵੋਟ ਕਿਵੇਂ ਪਾਉਣੀ ਹੈ। ਖ਼ਾਸ ਕਰ ਕੇ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਵੋਟਰਾਂ ਲਈ ਇਹ ਜਾਣਕਾਰੀ ਬੇਹੱਦ ਜ਼ਰੂਰੀ ਹੈ।

ਦੱਸ ਦੇਈਏ ਕਿ 28 ਅਕਤੂਬਰ ਨੂੰ ਹੋਣ ਵਾਲੀਆਂ ਪਹਿਲੇ ਪੜਾਅ ਦੀਆਂ ਵੋਟਾਂ ਲਈ 16 ਜ਼ਿਲ੍ਹਿਆਂ ਦੀਆਂ 71 ਵਿਧਾਨ ਸਭਾ ਸੀਟਾਂ 'ਤੇ 1,066 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ। ਕੁੱਲ ਦੋ ਕਰੋੜ 14 ਲੱਖ 6 ਹਜ਼ਾਰ ਵੋਟਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ, ਜਿਸ ਲਈ ਚੋਣ ਕਮਿਸ਼ਨ ਨੇ ਪੂਰੀ ਤਿਆਰੀ ਕਰ ਲਈ ਹੈ। ਦੱਸਣਯੋਗ ਹੈ ਕਿ ਬਿਹਾਰ ਵਿਧਾਨ ਸਭਾ ਚੋਣਾਂ ਲਈ 243 ਸੀਟਾਂ 'ਤੇ ਵੋਟਾਂ ਪੈਣਗੀਆਂ। ਤਿੰਨ ਪੜਾਅ 'ਚ ਵੋਟਿੰਗ ਹੋਵੇਗੀ— ਜੋ ਕਿ 28 ਅਕਤੂਬਰ, 3 ਨਵੰਬਰ, 7 ਨਵੰਬਰ ਨੂੰ ਹੋਵੇਗੀ ਅਤੇ 10 ਨਵੰਬਰ ਨੂੰ ਵੋਟਾਂ ਦੇ ਨਤੀਜੇ ਐਲਾਨੇ ਜਾਣਗੇ।

ਇਹ ਵੀ ਪੜ੍ਹੋ: ਚੀਨ ਨਾਲ ਨਜਿੱਠਣ ਲਈ ਤਿਆਰ ਰਹੇ ਭਾਰਤ: ਮੋਹਨ ਭਾਗਵਤ

PunjabKesari

ਇਹ ਹੈ ਵੋਟਰ ਲਈ ਵੋਟ ਪਾਉਣ ਦੀ ਪ੍ਰਕਿਰਿਆ—
ਵੋਟਾਂ ਵਾਲੇ ਦਿਨ ਵੋਟਿੰਗ ਕੇਂਦਰ ਜਾਣ 'ਤੇ ਵੋਟ ਅਧਿਕਾਰੀ ਵੋਟਰ ਸੂਚੀ ਵਿਚ ਤੁਹਾਡਾ ਨਾਂ ਵੇਖ ਕੇ ਪਛਾਣ ਪੱਤਰ ਨਾਲ ਮਿਲਾਉਣਗੇ। ਇਸ ਤੋਂ ਬਾਅਦ ਦੂਜੇ ਵੋਟ ਅਧਿਕਾਰੀ ਤੁਹਾਡੀ ਉਂਗਲ 'ਤੇ ਨਿਸ਼ਾਨ ਲਾ ਕੇ ਇਕ ਪਰਚੀ ਦੇਣਗੇ ਅਤੇ ਰਜਿਸਟਰ 'ਤੇ ਦਸਤਖ਼ਤ ਕਰਾਉਣਗੇ। ਇਸ ਤੋਂ ਬਾਅਦ ਤੀਜੇ ਵੋਟ ਅਧਿਕਾਰੀ ਕੋਲ ਤੁਹਾਨੂੰ ਉਸ ਪਰਚੀ ਨੂੰ ਜਮ੍ਹਾਂ ਕਰਾਉਣਾ ਹੋਵੇਗਾ। ਉਹ ਤੁਹਾਡੀ ਸਿਆਹੀ ਲੱਗੀ ਉਂਗਲੀ ਵੇਖਣ ਤੋਂ ਬਾਅਦ ਵੋਟਿੰਗ ਲਈ ਜਾਣ ਦੀ ਆਗਿਆ ਦੇਣਗੇ।

ਇਹ ਵੀ ਪੜ੍ਹੋ: ਭਾਰਤ ਦੇ ਇਸ ਸ਼ਹਿਰ 'ਚ 'ਪਲਾਸਟਿਕ ਕੂੜੇ' ਦਾ ਬੀਬੀਆਂ ਨੇ ਲੱਭਿਆ ਹੱਲ, ਬੇਹੱਦ ਖ਼ਾਸ ਹੈ ਤਰੀਕਾ


PunjabKesari
ਜਾਣੋ ਕਿਵੇਂ ਪਾਈਏ ਈ. ਵੀ. ਐੱਮ. ਅਤੇ ਵੀ. ਵੀ. ਪੈਟ ਤੋਂ ਵੋਟ —
ਵੋਟਿੰਗ ਕੇਂਦਰ 'ਤੇ ਨਿਯਮ ਸਥਾਨ 'ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ. ਵੀ. ਐੱਮ.) ਰੱਖੀ ਹੋਵੇਗੀ, ਜਿੱਥੇ ਵੋਟਰ ਨੂੰ ਜਾਣਾ ਹੋਵੇਗਾ। ਉੱਥੇ ਤੁਸੀਂ ਆਪਣੀ ਪਸੰਦੀਦਾ ਉਮੀਦਵਾਰ ਦੇ ਚੋਣ ਚਿੰਨ੍ਹ ਦੇ ਸਾਹਮਣੇ ਈ. ਵੀ. ਐੱਮ. ਮਸ਼ੀਨ ਤੋਂ ਬਟਨ ਦਬਾ ਕੇ ਆਪਣੀ ਵੋਟ ਪਾਓਗੇ। ਬਟਨ ਦਬਣ 'ਤੇ ਬੀਪ ਦੀ ਆਵਾਜ਼ ਸੁਣਵਾਈ ਦੇਵੇਗੀ। ਇਸ ਤੋਂ ਬਾਅਦ ਵੀ. ਵੀ. ਪੈਟ ਮਸ਼ੀਨ ਦੇ ਪਾਰਦਰਸ਼ੀ ਵਿੰਡੋ 'ਚ 7 ਸਕਿੰਟ ਤੱਕ ਉਮੀਦਵਾਰ ਦੇ ਸੀਨੀਅਲ ਨੰਬਰ, ਨਾਂ ਅਤੇ ਸਿੰਬਲ ਨਾਲ ਪਰਚੀ ਦਿਖਾਈ ਦੇਵੇਗੀ, ਉਸ ਦੀ ਜਾਂਚ ਕਰ ਲਓ। 

ਇਹ ਵੀ ਪੜ੍ਹੋ: ਹੈਰਾਨੀਜਨਕ: ਪਿਤਾ ਨੇ ਮੋਬਾਇਲ ਦੇਣ ਤੋਂ ਕੀਤਾ ਇਨਕਾਰ ਤਾਂ 10 ਸਾਲ ਦੇ ਬੱਚੇ ਨੇ ਕੀਤੀ ਖ਼ੁਦਕੁਸ਼ੀ


PunjabKesari
ਉਮੀਦਵਾਰ ਪਸੰਦ ਨਹੀਂ ਤਾਂ ਦਬਾਓ 'ਨੋਟਾ' ਦਾ ਬਟਨ—
ਇਹ ਤਾਂ ਗੱਲ ਹੋਈ ਆਪਣੇ ਪਸੰਦੀਦਾ ਵੋਟਰ ਨੂੰ ਵੋਟ ਪਾਉਣ ਦੀ। ਪਰ ਜੇਕਰ ਤੁਸੀਂ ਕਿਸੇ ਵੀ ਉਮੀਦਵਾਰ ਨੂੰ ਪਸੰਦ ਨਹੀਂ ਕਰਦੇ ਤਾਂ ਤੁਸੀਂ ਨੋਟਾ ਬਟਨ ਦਬਾ ਸਕਦੇ ਹੋ। ਇਹ ਈ. ਵੀ. ਐੱਮ. ਮਸ਼ੀਨ 'ਤੇ ਆਖ਼ਰੀ ਬਟਨ ਹੁੰਦਾ ਹੈ।


Tanu

Content Editor

Related News