ਬਿਹਾਰ ਤੇ ਆਸਾਮ ਸਮੇਤ 5 ਸੂਬਿਆਂ ’ਚ ਸਭ ਨੂੰ ਮਿਲੇਗੀ ਮੁਫਤ ਕੋਰੋਨਾ ਵੈਕਸੀਨ
Thursday, Apr 22, 2021 - 10:41 AM (IST)
ਨਵੀਂ ਦਿੱਲੀ– ਕੇਂਦਰ ਸਰਕਾਰ ਵੱਲੋਂ 18 ਸਾਲ ਤੋਂ ਵੱਧ ਉਮਰ ਦੇ ਸਭ ਲੋਕਾਂ ਲਈ ਟੀਕਾਕਰਨ ਦੇ ਐਲਾਨ ਪਿੱਛੋਂ 5 ਸੂਬਿਆਂ ਨੇ ਆਪਣੇ-ਆਪਣੇ ਨਾਗਰਿਕਾਂ ਨੂੰ ਮੁਫਤ ਵਿਚ ਕੋਰੋਨਾ ਦੀ ਵੈਕਸੀਨ ਦੇਣ ਦਾ ਫੈਸਲਾ ਕੀਤਾ ਹੈ। ਕੇਂਦਰ ਦੇ ਐਲਾਨ ਪਿੱਛੋਂ ਉੱਤਰ ਪ੍ਰਦੇਸ਼ ਨੇ ਸਭ ਨੂੰ ਮੁਫਤ ਵਿਚ ਟੀਕਾ ਲਾਉਣ ਦਾ ਫੈਸਲਾ ਕੀਤਾ ਹੈ। ਉਸ ਪਿੱਛੋਂ ਮੱਧ ਪ੍ਰਦੇਸ਼, ਬਿਹਾਰ ਅਤੇ ਆਸਾਮ ਨੇ ਵੀ ਅਜਿਹਾ ਹੀ ਐਲਾਨ ਕੀਤਾ।
ਇਹ ਵੀ ਪੜ੍ਹੋ– ਕੋਰੋਨਾ ਦੇ ਟੁੱਟੇ ਸਾਰੇ ਰਿਕਾਰਡ, ਦੇਸ਼ 'ਚ ਪਿਛਲੇ 24 ਘੰਟਿਆਂ 'ਚ 3 ਲੱਖ ਦੇ ਪਾਰ ਨਵੇਂ ਮਾਮਲੇ ਆਏ ਸਾਹਮਣੇ
ਕੇਰਲ ਸਰਕਾਰ ਨੇ ਵੀ ਕਿਹਾ ਹੈ ਕਿ ਉਹ ਆਪਣੇ ਸੂਬੇ ਦੇ ਲੋਕਾਂ ਨੂੰ ਮੁਫਤ ਵਿਚ ਕੋਰੋਨਾ ਵਾਇਰਸ ਦਾ ਟੀਕਾ ਲਾਏਗੀ। ਕੇਰਲ ਦੇ ਮੁੱਖ ਮੰਤਰੀ ਪਿਨਰਈ ਵਿਜਯਨ ਨੇ ਬੁੱਧਵਾਰ ਕਿਹਾ ਕਿ ਉਨ੍ਹਾਂ ਦੀ ਸਰਕਾਰ 18 ਸਾਲ ਤੋਂ ਵੱਧ ਉਮਰ ਦੇ ਸਭ ਲੋਕਾਂ ਨੂੰ ਇਹ ਟੀਕੇ ਮੁਫਤ ਵਿਚ ਲਾਏਗੀ।
ਇਹ ਵੀ ਪੜ੍ਹੋ– ਆਕਸੀਜਨ, ICU ਬੈੱਡ, ਵੈਂਟੀਲੇਟਰ ਨੂੰ ਲੈ ਕੇ ਘਬਰਾਓ ਨਾ, ਜਾਣੋ ਮਰੀਜ਼ ਨੂੰ ਕਦੋਂ ਪੈਂਦੀ ਹੈ ਇਨ੍ਹਾਂ ਦੀ ਲੋੜ
ਬਿਹਾਰ ਵਿਚ ਟੀਕਾਕਰਨ ਮੁਹਿੰਮ ਪਹਿਲਾਂ ਤੋਂ ਹੀ ਮੁਫਤ ਵਿਚ ਚੱਲ ਰਹੀ ਹੈ। ਸੂਬੇ ਵਿਚ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੀ ਐੱਨ. ਡੀ. ਏ. ਨੇ ਆਪਣੇ ਮੈਨੀਫੈਸਟੋ ਵਿਚ ਸਭ ਨੂੰ ਮੁਫਤ ਵਿਚ ਟੀਕਾ ਦੇਣ ਦਾ ਵਾਅਦਾ ਕੀਤਾ ਸੀ। ਇਸ ਦੌਰਾਨ ਆਸਾਮ ਦੇ ਸਿਹਤ ਮੰਤਰੀ ਹਿਮੰਤਾ ਬਿਸਰ ਨੇ ਵੀ ਕਿਹਾ ਹੈ ਕਿ ਸੂਬਾ ਸਰਕਾਰ 1 ਮਈ ਤੋਂ 18 ਤੋਂ 45 ਸਾਲ ਦੀ ਉਮਰ ਦੇ ਲੋਕਾਂ ਦਾ ਮੁਫਤ ਵਿਚ ਟੀਕਾਕਰਨ ਕਰਵਾਏਗੀ। ਪਿਛਲੇ ਸਾਲ ਕੋਵਿਡ-19 ਨਾਲ ਨਜਿੱਠਣ ਲਈ ਮਿਲੀ ਦਾਨ ਦੀ ਰਕਮ ਦੀ ਵਰਤੋਂ ਇਸ ਮੰਤਵ ਲਈ ਕੀਤੀ ਜਾਏਗੀ। ਸੂਬੇ ਦਾ ਸਿਹਤ ਵਿਭਾਗ ਭਾਰਤ ਬਾਇਓਟੈਕ ਨੂੰ ਪਹਿਲਾਂ ਹੀ ਟੀਕੇ ਦੀਆਂ ਇਕ ਕਰੋੜ ਖੁਰਾਕਾਂ ਦੇਣ ਲਈ ਚਿੱਠੀ ਲਿਖ ਚੁੱਕਾ ਹੈ।
ਇਹ ਵੀ ਪੜ੍ਹੋ– ਜਨਵਰੀ ਤੋਂ ਹੁਣ ਤਕ ਕੋਰੋਨਾ ਵੈਕਸੀਨ ਦੀਆਂ 44 ਲੱਖ ਤੋਂ ਜ਼ਿਆਦਾ ਖੁਰਾਕਾਂ ਬਰਬਾਦ, RTI ਦਾ ਖੁਲਾਸਾ