ਬਿਹਾਰ: ਸਰਯੂ ਨਦੀ ''ਚ ਕਿਸ਼ਤੀ ਪਲਟ ਜਾਣ ਕਾਰਨ 2 ਲੋਕਾਂ ਦੀ ਮੌਤ, 5 ਹੋਰ ਲਾਪਤਾ

11/02/2023 12:55:19 PM

ਛਪਰਾ- ਬਿਹਾਰ ਦੇ ਸਾਰਣ ਜ਼ਿਲ੍ਹੇ ਵਿਚ ਬੁੱਧਵਾਰ ਸ਼ਾਮ ਨੂੰ ਸਰਯੂ ਨਦੀ 'ਚ ਇਕ ਕਿਸ਼ਤੀ ਦੇ ਪਲਟ ਜਾਣ ਨਾਲ ਦੋ ਔਰਤਾਂ ਦੀ ਮੌਤ ਹੋ ਗਈ, ਜਦਕਿ 5 ਹੋਰ ਵਿਅਕਤੀ ਲਾਪਤਾ ਦੱਸੇ ਜਾ ਰਹੇ ਹਨ। ਸਾਰਣ ਦੇ ਜ਼ਿਲ੍ਹਾ ਅਧਿਕਾਰੀ ਅਮਨ ਸਮੀਰ ਨੇ ਦੱਸਿਆ ਕਿ ਘਟਨਾ ਬੁੱਧਵਾਰ ਸ਼ਾਮ ਕਰੀਬ 6.30 ਵਜੇ ਵਾਪਰੀ, ਜਦੋਂ 18 ਲੋਕਾਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਮਾਂਝੀ ਡਵੀਜ਼ਨ ਅਧੀਨ ਮਟੀਆਰ ਘਾਟ ਕੋਲ ਸਰਯੂ ਨਦੀ ਵਿਚ ਪਲਟ ਗਈ। 

ਇਹ ਵੀ ਪੜ੍ਹੋ-  'ਦਿੱਲੀ ਨੂੰ ਬਣਾਵਾਂਗੇ ਖਾਲਿਸਤਾਨ', ਗੁਰਪਤਵੰਤ ਪੰਨੂ ਨੇ PM ਮੋਦੀ ਸਣੇ 25 ਲੋਕਾਂ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ

ਉਨ੍ਹਾਂ ਨੇ ਕਿਹਾ ਕਿ ਦੋ ਔਰਤਾਂ ਦੀਆਂ ਲਾਸ਼ਾਂ ਨਦੀ 'ਚੋਂ ਬਾਹਰ ਕੱਢ ਲਈਆਂ ਗਈਆਂ ਹਨ। ਮ੍ਰਿਤਕਾਂ ਦੀ ਪਛਾਣ ਫੂਲ ਕੁਮਾਰੀ ਅਤੇ ਛਠੀਆ ਦੇਵੀ ਦੇ ਰੂਪ 'ਚ ਹੋਈ ਹੈ। ਦੋਵੇਂ ਮਟੀਆਰ ਪਿੰਡ ਤੋਂ ਸਨ। ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ ਵਿਚ ਲਾਪਤਾ 5 ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸ਼ਤੀ 'ਤੇ ਸਵਾਰ ਹੋਰ ਵਿਅਕਤੀ ਤੈਰ ਕੇ ਸੁਰੱਖਿਅਤ ਨਦੀ ਵਿਚੋਂ ਬਾਹਰ ਨਿਕਲ ਆਏ ਸਨ।

ਇਹ ਵੀ ਪੜ੍ਹੋ-  Facebook 'ਤੇ ਮਿਲੀ ਗਰਲਫਰੈਂਡ ਨੇ ਕੀਤੀ ਜੱਗੋਂ ਤੇਰ੍ਹਵੀਂ, ਵਿਆਹ ਦਾ ਸੁਫ਼ਨਾ ਦਿਖਾ ਲਾਇਆ 22 ਲੱਖ ਦਾ ਚੂਨਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News