ਬਿਹਾਰ ’ਚ ਮੰਦਰਾਂ-ਮੱਠਾਂ ਤੇ ਟਰੱਸਟਾਂ ਨੂੰ ਦੇਣੀ ਹੋਵੇਗੀ ਆਪਣੀ ਜਾਇਦਾਦ ਦੀ ਜਾਣਕਾਰੀ, ਜਾਣੋ ਵਜ੍ਹਾ
Thursday, Aug 08, 2024 - 06:34 PM (IST)
ਪਟਨਾ (ਭਾਸ਼ਾ) - ਬਿਹਾਰ ਸਰਕਾਰ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਮੈਜਿਸਟ੍ਰੇਟਾਂ (ਡੀ.ਐੱਮ) ਨੂੰ ਇਹ ਯਕੀਨੀ ਬਣਾਉਣ ਦਾ ਹੁਕਮ ਦਿੱਤਾ ਹੈ ਕਿ ਉਨ੍ਹਾਂ ਦੇ ਜ਼ਿਲ੍ਹਿਆਂ ’ਚ ਸੰਚਾਲਿਤ ਗੈਰ-ਰਜਿਸਟਰਡ ਮੰਦਰਾਂ, ਮੱਠਾਂ ਅਤੇ ਟਰੱਸਟਾਂ ਦੀ ਰਜਿਸਟ੍ਰੇਸ਼ਨ ਕਰਵਾਈ ਜਾਵੇ ਅਤੇ ਉਨ੍ਹਾਂ ਦੀਆਂ ਅਚੱਲ ਜਾਇਦਾਦਾਂ ਦਾ ਵੇਰਵਾ ਰਾਜ ਧਾਰਮਿਕ ਟਰੱਸਟ ਬੋਰਡ ਨੂੰ ਮੁਹੱਈਆ ਕਰਾਇਆ ਜਾਵੇ। ਸੂਬੇ ਦੇ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਵੀ ਯਕੀਨੀ ਕਰਨ ਦਾ ਹੁਕਮ ਦਿੱਤਾ ਗਿਆ ਹੈ ਕਿ ਸਾਰੇ ‘ਰਜਿਸਟਰਡ ਮੰਦਰਾਂ/ਮੱਠਾਂ’ ਨਾਲ ਸਬੰਧਤ ਅਚੱਲ ਜਾਇਦਾਦਾਂ ਦਾ ਵੇਰਵਾ ਤੁਰੰਤ ਬਿਹਾਰ ਰਾਜ ਧਾਰਮਿਕ ਟਰੱਸਟ ਬੋਰਡ (ਬੀ. ਐੱਸ. ਬੀ. ਆਰ. ਟੀ.) ਨੂੰ ਮੁਹੱਈਆ ਕਰਵਾਇਆ ਜਾਵੇ ਤਾਂਕਿ ਇਸ ਨੂੰ ਉਸ ਦੀ ਵੈੱਬਸਾਈਟ ’ਤੇ ਅਪਲੋਡ ਕੀਤਾ ਜਾ ਸਕੇ।
ਇਹ ਵੀ ਪੜ੍ਹੋ - ਜੋੜੇ ਨੇ Swiggy ਤੋਂ ਆਰਡਰ ਕੀਤਾ ਮੰਗਣੀ ਦਾ ਪੂਰਾ ਖਾਣਾ, ਵੱਡਾ Order ਦੇਖ ਕੰਪਨੀ ਨੇ ਦਿੱਤਾ ਅਜਿਹਾ ਰਿਐਕਸ਼ਨ
BSBRT ਬਿਹਾਰ ਸਰਕਾਰ ਦੇ ਕਾਨੂੰਨ ਵਿਭਾਗ ਦੇ ਅਧਿਨ ਆਉਂਦਾ ਹੈ। ਬਿਹਾਰ ਦੇ ਕਾਨੂੰਨ ਮੰਤਰੀ ਨਿਤਿਨ ਨਵੀਨ ਨੇ ਵੀਰਵਾਰ ਨੂੰ ਕਿਹਾ, ‘‘ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਸਾਰੇ ਗੈਰ-ਰਜਿਸਟਰਡ ਮੰਦਰਾਂ, ਮੱਠਾਂ ਅਤੇ ਟਰੱਸਟਾਂ ਦਾ ਪਹਿਲ ਦੇ ਆਧਾਰ 'ਤੇ ਪੰਜੀਕਰਣ ਕੀਤਾ ਜਾਵੇ।'' ਬੀ. ਐੱਸ. ਬੀ. ਆਰ. ਟੀ. ਵੱਲੋਂ ਕੰਪਾਈਲ (35 ਜ਼ਿਲ੍ਹਿਆਂ ਤੋਂ ਪ੍ਰਾਪਤ) ਨਵੇਂ ਅੰਕੜਿਆਂ ਅਨੁਸਾਰ, ਸੂਬੇ ’ਚ ਕਰੀਬ 2,512 ਗੈਰ-ਰਜਿਸਟਰਡ ਮੰਦਰ ਜਾਂ ਮੱਠ ਹਨ ਅਤੇ ਉਨ੍ਹਾਂ ਕੋਲ 4321.64 ਏਕਡ਼ ਜ਼ਮੀਨ ਹੈ। ਬਿਹਾਰ ਸਰਕਾਰ ਦੇ ਕਾਨੂੰਨ ਵਿਭਾਗ ਦੇ ਅਨੁਸਾਰ ਸੂਬੇ ’ਚ ਰਜਿਸਟਰਡ ਮੰਦਰਾਂ ਦੀ ਕੁੱਲ ਗਿਣਤੀ 2,499 ਹੈ ਅਤੇ ਉਨ੍ਹਾਂ ਕੋਲ 18,456 ਏਕਡ਼ ਤੋਂ ਵੱਧ ਜ਼ਮੀਨ ਹੈ।
ਇਹ ਵੀ ਪੜ੍ਹੋ - ਕੁਰਕਰੇ ਬਣੇ ਕਾਲ, ਸਿਰਫ ਪੰਜ ਰੁਪਏ ਦੇ ਕੁਰਕਰੇ ਲਈ ਜਿਗਰੀ ਦੋਸਤ ਦਾ ਚਾਕੂ ਮਾਰ-ਮਾਰ ਕੀਤਾ ਕਤਲ
ਅੰਕੜਿਆਂ ਅਨੁਸਾਰ ਸਭ ਤੋਂ ਵੱਧ ਅਣ-ਰਜਿਸਟਰਡ ਮੰਦਰ/ਮੱਠ ਵੈਸ਼ਾਲੀ (438), ਕੈਮੂਰ (307), ਪੱਛਮੀ ਚੰਪਾਰਨ (273), ਭਾਗਲਪੁਰ (191), ਬੇਗੂਸਰਾਏ (185), ਸਾਰਨ (154), ਗਯਾ (152) ਆਦਿ ਵਿੱਚ ਹਨ। ਕੈਮੂਰ ਵਿੱਚ 307 ਗੈਰ-ਰਜਿਸਟਰਡ ਮੰਦਰਾਂ/ਮੱਠਾਂ ਕੋਲ ਲਗਭਗ 813 ਏਕੜ ਜ਼ਮੀਨ ਹੈ ਅਤੇ ਖਗੜੀਆ ਜ਼ਿਲ੍ਹੇ ਵਿੱਚ 100 ਗੈਰ-ਰਜਿਸਟਰਡ ਮੰਦਰਾਂ/ਮੱਠਾਂ ਕੋਲ 722 ਏਕੜ ਜ਼ਮੀਨ ਹੈ। ਬਾਂਕਾ ਜ਼ਿਲ੍ਹੇ ਵਿੱਚ ਲਗਭਗ 332 ਏਕੜ ਜ਼ਮੀਨ 78 ਗੈਰ-ਰਜਿਸਟਰਡ ਮੰਦਰਾਂ ਅਤੇ ਮੱਠਾਂ ਦੀ ਮਲਕੀਅਤ ਹੈ।
ਇਹ ਵੀ ਪੜ੍ਹੋ - ਪ੍ਰੇਮੀ ਨਾਲ ਵਿਆਹ ਕਰਨ ਲਈ ਭੈਣ ਕਰ ਰਹੀ ਸੀ ਜ਼ਿੱਦ, ਗੁੱਸੇ 'ਚ ਭਰਾ ਨੇ ਦਿੱਤੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8