ਬਿਹਾਰ: ਗਯਾ ''ਚ ATM ਕੱਟ ਕੇ ਸਾਢੇ 12 ਲੱਖ ਲੈ ਕੇ ਫਰਾਰ ਹੋਏ ਲੁਟੇਰੇ

7/9/2020 6:48:47 PM

ਗਯਾ (ਭਾਸ਼ਾ)— ਬਿਹਾਰ ਦੇ ਗਯਾ ਜ਼ਿਲ੍ਹੇ ਵਿਚ ਡੋਭੀ ਥਾਣੇ ਦੇ ਅਧੀਨ ਚਤਰਾ ਮੋੜ 'ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਇਕ ਏ. ਟੀ. ਐੱਮ. ਨੂੰ ਕੱਟ ਕੇ ਅਣਪਛਾਤੇ ਬਦਮਾਸ਼ ਬੁੱਧਵਾਰ ਰਾਤ ਸਾਢੇ 12 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਸੀਨੀਅਰ ਪੁਲਸ ਅਧਿਕਾਰੀ ਰਾਜੀਵ ਮਿਸ਼ਰਾ ਨੇ ਵੀਰਵਾਰ ਨੂੰ ਦੱਸਿਆ ਕਿ ਏ. ਟੀ. ਐੱਮ. ਤੋਂ ਰੁਪਏ ਚੋਰੀ ਹੋਣ ਦੀ ਇਕ ਸੂਚਨਾ ਪ੍ਰਾਪਤ ਹੋਈ ਹੈ।

ਉਨ੍ਹਾਂ ਨੇ ਕਿਹਾ ਕਿ ਵਾਰਦਾਤ ਵਾਲੀ ਥਾਂ ਨੇੜੇ ਇਕ ਪੈਟਰੋਲ ਪੰਪ ਵਿਚ ਲੱਗੇ ਸੀ. ਸੀ. ਟੀ. ਵੀ. 'ਚ ਇਹ ਘਟਨਾ ਕੈਦ ਹੋ ਗਈ, ਜਿਸ ਤੋਂ ਮਾਮਲੇ ਵਿਚ ਅਹਿਮ ਸਬੂਤ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਦੋ ਮਹੀਨੇ ਪਹਿਲਾਂ ਗਯਾ ਸ਼ਹਿਰ ਵਿਚ ਇਸ ਤਰ੍ਹਾਂ ਦੀ ਇਕ ਘਟਨਾ ਵਿਚ ਕਈ ਅਪਰਾਧੀਆਂ ਨੂੰ ਲੁੱਟ ਦੀ ਰਕਮ ਨਾਲ ਪੁਲਸ ਫੜ੍ਹਨ ਲਈ ਸਫਲ ਹੋਈ ਸੀ ਪਰ ਦੋ ਮੁੱਖ ਦੋਸ਼ੀ ਅਜੇ ਵੀ ਫਰਾਰ ਹਨ। ਪੁਲਸ ਉਨ੍ਹਾਂ ਦੀ ਭਾਲ ਵਿਚ ਥਾਂ-ਥਾਂ ਛਾਪੇਮਾਰੀ ਕਰ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Tanu

Content Editor Tanu