ਬਿਹਾਰ : ਕੋਵਿਡ-19 ਨਾਲ 25 ਲੋਕਾਂ ਦੀ ਮੌਤ, ਕੋਰੋਨਾ ਕੇਸ ਦੀ ਗਿਣਤੀ 4,273 ਹੋਈ
Wednesday, Jun 03, 2020 - 09:37 PM (IST)
ਪਟਨਾ- ਬਿਹਾਰ 'ਚ ਕੋਰੋਨਾ ਵਾਇਰਸ ਨਾਲ ਬੁੱਧਵਾਰ ਤੱਕ 25 ਲੋਕਾਂ ਦੀ ਮੌਤ ਹੋਈ ਹੈ। ਸੂਬੇ 'ਚ ਕੁੱਲ 4,273 ਲੋਕਾਂ ਦੇ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕੋਰੋਨਾ ਵਾਇਰਸ ਪਾਜ਼ੇਟਿਵ ਨਾਲ ਜਮੁਈ ਜ਼ਿਲ੍ਹੇ 'ਚ ਇਕ ਹੋਰ ਮਰੀਜ਼ ਦੀ ਮੌਤ ਦੇ ਨਾਲ ਪ੍ਰਦੇਸ਼ 'ਚ ਬੁੱਧਵਾਰ ਨੂੰ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 25 ਹੋ ਗਈ ਹੈ। ਕੋਰੋਨਾ ਵਾਇਰਸ ਨਾਲ ਹੁਣ ਤੱਕ ਮਰਨ ਵਾਲਿਆਂ 25 ਮਰੀਜ਼ਾਂ 'ਚ ਖਗਡਿਆ 'ਚ ਤਿੰਨ, ਬੇਗੂਸਰਾਏ, ਭੋਜਪੁਰ ਪਟਨਾ, ਸੀਤਾਮਡੀ, ਸਿਵਾਨ ਤੇ ਵੈਸ਼ਾਲੀ 'ਚ 2-2 ਤੇ ਭਾਗਲਪੁਰ, ਜਮੁਈ, ਜਨਾਨਾਬਾਦ, ਮਧੇਪੁਰਾ, ਮੁੰਗੇਰ, ਨਾਲੰਦਾ, ਪੂਰਵੀ ਚੰਪਾਰਣ, ਰੋਹਤਾਸ, ਸਮਸਤੀਪੁਰ ਤੇ ਸਾਰਣ ਜ਼ਿਲ੍ਹੇ 'ਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ। ਬਿਹਾਰ 'ਚ ਕੋਰੋਨਾ ਵਾਇਰਸ ਦੇ 4273 ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਵਿਚ ਪਟਨਾ 'ਚ 263, ਖਗੜੀਆ 'ਚ 256, ਬੇਗੂਸਰਾਏ 'ਚ 250, ਰੋਬਤਾਸ 'ਚ 208, ਮਧੁਬਨੀ 'ਚ 201, ਭਾਗਲਪੁਰ 'ਚ 195, ਜਹਾਨਾਬਾਦ 'ਚ 163, ਮੁੰਗੇਰ 'ਚ 158, ਕਟਿਹਾਰ 'ਚ 156, ਬਾਂਕਾ 'ਚ 123, ਬਕਸਰ 'ਚ 121, ਗੋਪਾਲਗੰਜ 'ਚ 116, ਪੂਰਬੀ ਚੰਪਾਰਮ 'ਚ 113, ਦਰਭੰਗਾ 'ਚ 112, ਨਾਲੰਦਾ 'ਚ 111, ਪੂਰਨੀਆ 'ਚ 105, ਸ਼ੇਖਪੁਪਾ 'ਚ 107, ਸਿਵਾਨ 'ਚ 102 , ਨਵਾਦਾ 'ਚ 97, ਮਥੇਪੁਰਾ 'ਚ 93, ਸਮਸਤੀਪੁਰ 'ਚ 91, ਭੋਜਪੁਰ ਤੇ ਕੇਮੂਰ 'ਚ 89-89, ਗਯਾ 'ਚ 86, ਸਾਰਣ 'ਚ 84, ਸੁਪੌਲ 'ਚ 83, ਕਿਸ਼ਨਗੰਜ 'ਚ 77, ਔਰੰਗਾਬਾਦ 74, ਮੁਜ਼ੱਫਰਪੁਰ 'ਚ 73, ਵੈਸ਼ਲੀ 'ਚ 72, ਸਹਰਸਾ 'ਚ 71, ਸੀਤਾਮਡੀ 'ਚ 64, ਅਰਰੀਆ ਤੇ ਲਖੀਸਰਾਏ 'ਚ 62-62, ਅਰਵਲ 'ਚ 47, ਪੱਛਮੀ ਚੰਪਾਰਣ 'ਚ 45, ਜਮੁਈ 'ਚ 43 ਤੇ ਸ਼ਿਵਹਰ 'ਚ 11 ਮਾਮਲੇ ਹਨ। ਬਿਹਾਰ 'ਚ ਹੁਣ ਤੱਕ 84,729 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਤੇ 2,025 ਲੋਕ ਇਲਾਜ਼ ਤੋਂ ਬਾਅਦ ਕੋਰੋਨਾ ਵਾਇਰਸ ਤੋਂ ਮੁਕਤ ਹੋਏ ਹਨ।