ਕੇਂਦਰੀ ਮੰਤਰੀ ਖ਼ਿਲਾਫ਼ ਦਰਜ ਹੋਈ FIR ! ਬਿਹਾਰ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂਂ ਹੋਈ ਵੱਡੀ ਕਾਰਵਾਈ

Tuesday, Nov 04, 2025 - 03:37 PM (IST)

ਕੇਂਦਰੀ ਮੰਤਰੀ ਖ਼ਿਲਾਫ਼ ਦਰਜ ਹੋਈ FIR ! ਬਿਹਾਰ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂਂ ਹੋਈ ਵੱਡੀ ਕਾਰਵਾਈ

ਨੈਸ਼ਨਲ ਡੈਸਕ- ਬਿਹਾਰ ਵਿਧਾਨ ਸਭਾ ਚੋਣਾਂ ਤੋਂ ਕੁਝ ਹੀ ਦਿਨ ਪਹਿਲਾਂ ਚੋਣ ਕਮਿਸ਼ਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਕੇਂਦਰੀ ਮੰਤਰੀ ਰਾਜੀਵ ਰੰਜਨ ਸਿੰਘ (ਲਲਨ ਸਿੰਘ) ਦੇ ਖ਼ਿਲਾਫ਼ FIR ਦਰਜ ਕੀਤੀ ਗਈ ਹੈ। ਉਨ੍ਹਾਂ ‘ਤੇ ਮੋਕਾਮਾ 'ਚ ਚੋਣ ਪ੍ਰਚਾਰ ਦੌਰਾਨ ਵਿਵਾਦਿਤ ਬਿਆਨ ਦੇਣ ਦਾ ਦੋਸ਼ ਲੱਗਾ ਹੈ।

ਇਹ ਵੀ ਪੜ੍ਹੋ : 11 ਕਰੋੜ ਦੀ ਲਾਟਰੀ ਜਿੱਤਣ ਵਾਲੇ ਨੇ ਦਿਖਾਈ ਦਰਿਆਦਿਲੀ ! ਦੋਸਤ ਦੀਆਂ ਧੀਆਂ ਨੂੰ 50-50 ਲੱਖ ਦੇਣ ਦਾ ਕੀਤਾ ਐਲਾਨ

ਵਾਇਰਲ ਹੋਈ ਵੀਡੀਓ

ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਈ, ਜਿਸ 'ਚ ਲਲਨ ਸਿੰਘ ਨੂੰ ਇਹ ਕਹਿੰਦੇ ਸੁਣਿਆ ਗਿਆ,“ਇੱਥੇ ਕੁਝ ਨੇਤਾ ਹਨ, ਜਿਨ੍ਹਾਂ ਨੂੰ ਚੋਣਾਂ ਵਾਲੇ ਦਿਨ ਘਰੋਂ ਬਾਹਰ ਨਾ ਨਿਕਲਣ ਦਿਓ। ਘਰ 'ਚ ਹੀ ਬੰਦ ਰੱਖੋ। ਜੇ ਹੱਥ-ਪੈਰ ਜੋੜਨ ਤਾਂ ਕਹਿਣਾ ਕਿ ਪਹਿਲਾਂ ਸਾਡੇ ਨਾਲ ਆ ਕੇ ਵੋਟ ਪਾਓ, ਫਿਰ ਘਰ ਜਾਓ।” ਇਸ ਬਿਆਨ ਤੋਂ ਬਾਅਦ RJD ਨੇ X (ਪੁਰਾਣਾ ਟਵਿੱਟਰ) ’ਤੇ ਵੀਡੀਓ ਸਾਂਝੀ ਕਰਦਿਆਂ ਦੋਸ਼ ਲਗਾਇਆ ਕਿ ਲਲਨ ਸਿੰਘ ਗਰੀਬਾਂ ਨੂੰ ਵੋਟ ਪਾਉਣ ਤੋਂ ਰੋਕ ਰਹੇ ਹਨ।

ਇਹ ਵੀ ਪੜ੍ਹੋ : ''ਹਰ ਰੋਜ਼ ਮਿਲ ਰਹੀ ਐ ਸਜ਼ਾ !'', ਅਹਿਮਦਾਬਾਦ ਪਲੇਨ ਕ੍ਰੈਸ਼ 'ਚ ਬਚੇ ਇਕਲੌਤੇ ਵਿਅਕਤੀ ਦਾ ਝਲਕਿਆ ਦਰਦ

ਚੋਣ ਕਮਿਸ਼ਨ ਦੀ ਕਾਰਵਾਈ ਅਤੇ ਜਵਾਬ

ਚੋਣ ਕਮਿਸ਼ਨ ਨੇ ਤੁਰੰਤ ਨੋਟਿਸ ਜਾਰੀ ਕਰਕੇ ਲਲਨ ਸਿੰਘ ਤੋਂ ਜਵਾਬ ਮੰਗਿਆ। ਇਸ ਤੋਂ ਬਾਅਦ ਮੰਗਲਵਾਰ ਨੂੰ FIR ਦਰਜ ਕੀਤੀ ਗਈ। ਦੂਜੇ ਪਾਸੇ, JDU ਨੇ ਸਾਰੇ ਦੋਸ਼ਾਂ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਵੀਡੀਓ ਐਡੀਟ ਕੀਤੀ ਹੋਈ ਹੈ ਅਤੇ ਲਲਨ ਸਿੰਘ ਨੇ ਕਿਸੇ ਨੂੰ ਵੋਟ ਪਾਉਣ ਤੋਂ ਰੋਕਣ ਦੀ ਗੱਲ ਨਹੀਂ ਕੀਤੀ।

ਅਨੰਤ ਸਿੰਘ ਦੇ ਖਿਲਾਫ਼ ਮਾਮਲਾ

ਅਨੰਤ ਸਿੰਘ ਨੂੰ ਦੁਲਾਰਚੰਦ ਯਾਦਵ ਕਤਲ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਮੋਕਾਮਾ ਖੇਤਰ 'ਚ ਉਨ੍ਹਾਂ ਦਾ ਕਾਫ਼ੀ ਦਬਦਬਾ ਰਿਹਾ ਹੈ।

ਬਿਹਾਰ ਚੋਣਾਂ ਦੀ ਤਾਰੀਕ

  • ਬਿਹਾਰ 'ਚ ਵਿਧਾਨ ਸਭਾ ਚੋਣਾਂ 2 ਪੜਾਵਾਂ 'ਚ ਹੋਣ ਜਾ ਰਹੀਆਂ ਹਨ —
  • ਪਹਿਲਾ ਪੜਾਅ: 6 ਨਵੰਬਰ
  • ਦੂਜਾ ਪੜਾਅ: 11 ਨਵੰਬਰ
  • ਚੋਣਾਂ ਦੇ ਨਤੀਜੇ 14 ਨਵੰਬਰ ਨੂੰ ਐਲਾਨ ਕੀਤੇ ਜਾਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News