ਲਾਤੂਰ ''ਚ ਮਸ਼ਹੂਰ ਕਾਲਜ ਦੇ ਸੰਸਥਾਪਕ ਨੇ ਚੁੱਕਿਆ ਵੱਡਾ ਕਦਮ ! ਘਰ ''ਚ ਹੀ...

Tuesday, Sep 15, 2026 - 05:30 PM (IST)

ਲਾਤੂਰ ''ਚ ਮਸ਼ਹੂਰ ਕਾਲਜ ਦੇ ਸੰਸਥਾਪਕ ਨੇ ਚੁੱਕਿਆ ਵੱਡਾ ਕਦਮ ! ਘਰ ''ਚ ਹੀ...

ਨੈਸ਼ਨਲ ਡੈਸਕ- ਮਹਾਰਾਸ਼ਟਰ ਤੋਂ ਇਕ ਸਨਸਨੀਖੇਜ਼ ਖਬਰ ਸਾਹਮਣੇ ਆਈ ਹੈ, ਜਿੱਥੋਂ ਦੇ ਲਾਤੂਰ ਸ਼ਹਿਰ 'ਚ ਇੱਕ ਮਸ਼ਹੂਰ ਕਾਲਜ ਦੇ 65 ਸਾਲਾ ਸੰਸਥਾਪਕ ਸੰਜੀਵ ਸੋਨਵਣੇ ਨੇ ਆਪਣੇ ਘਰ 'ਚ ਖ਼ੁਦ ਨੂੰ ਗੋਲੀ ਮਾਰ ਕੇ ਜੀਵਨਲੀਲਾ ਸਮਾਪਤ ਕਰ ਲਈ ਹੈ। ਪੁਲਸ ਅਨੁਸਾਰ ਇਹ ਘਟਨਾ 14 ਸਤੰਬਰ ਦੀ ਦੇਰ ਰਾਤ ਵਾਪਰੀ, ਜਿਸ ਬਾਰੇ ਮੰਗਲਵਾਰ ਸਵੇਰੇ ਜਾਣਕਾਰੀ ਸਾਹਮਣੇ ਆਈ।

ਸੰਜੀਵ ਸੋਨਵਣੇ ਲਾਤੂਰ ਸਥਿਤ 'ਚੰਦਰਭਾਨੂ ਸੋਨਵਣੇ ਜੂਨੀਅਰ ਕਾਲਜ' ਦੇ ਸੰਸਥਾਪਕ ਸਨ। ਉਹ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਕੇਸ਼ਵਰਾਓ ਸੋਨਵਣੇ ਦੇ ਭਤੀਜੇ ਸਨ। ਸਬ-ਡਿਵੀਜ਼ਨਲ ਪੁਲਸ ਅਫ਼ਸਰ ਸਮੀਰਸਿੰਘ ਸਾਲਵੇ ਅਨੁਸਾਰ, ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਸੋਨਵਣੇ ਨੇ ਆਪਣੇ ਲਾਇਸੈਂਸੀ ਹਥਿਆਰ ਨਾਲ ਖ਼ੁਦ ਨੂੰ ਗੋਲੀ ਮਾਰੀ ਹੈ। ਉਨ੍ਹਾਂ ਦੀ ਲਾਸ਼ ਕੋਲੋਂ ਇੱਕ ਸੁਸਾਈਡ ਨੋਟ ਬਰਾਮਦ ਹੋਇਆ ਹੈ, ਜਿਸ 'ਚ ਸੁਸਾਈਡ ਨੋਟ ਵਿੱਚ ਉਨ੍ਹਾਂ ਨੇ ਆਪਣੀ ਮੌਤ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ ਅਤੇ ਲਿਖਿਆ ਹੈ ਕਿ ਉਹ ਆਪਣੀ ਮਰਜ਼ੀ ਨਾਲ ਇਹ ਕਦਮ ਚੁੱਕ ਰਹੇ ਹਨ।

ਫਿਲਹਾਲ ਪੁਲਸ ਟੀਮ ਘਰ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ। ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਪਰਿਵਾਰਕ ਮੈਂਬਰਾਂ ਅਤੇ ਸਬੰਧਤ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


author

Harpreet SIngh

Content Editor

Related News