ਵੱਡੀ ਭੈਣ ਨੇ ਟੀਵੀ ਦੇਖਣ ''ਤੇ ਝਿੜਕਿਆ ਤਾਂ ਭਰਾ ਨੇ ਨਦੀ ''ਚ ਛਾਲ ਮਾਰ ਦਿੱਤੀ ਜਾ.ਨ

Monday, Dec 02, 2024 - 05:28 PM (IST)

ਵੱਡੀ ਭੈਣ ਨੇ ਟੀਵੀ ਦੇਖਣ ''ਤੇ ਝਿੜਕਿਆ ਤਾਂ ਭਰਾ ਨੇ ਨਦੀ ''ਚ ਛਾਲ ਮਾਰ ਦਿੱਤੀ ਜਾ.ਨ

ਨੈਸ਼ਨਲ ਡੈਸਕ- ਵੱਡੀ ਭੈਣ ਦੀ ਝਿੜਕ ਤੋਂ ਨਾਰਾਜ਼ ਇਕ ਨਾਬਾਲਗ ਨੇ ਸੋਮਵਾਰ ਨੂੰ ਨਦੀ 'ਚ ਛਾਲ ਮਾਰ ਕੇ ਜਾਨ ਦੇ ਦਿੱਤੀ। ਇਸ ਦਰਦਨਾਕ ਘਟਨਾ ਉੱਤਰ ਪ੍ਰਦੇਸ਼ 'ਚ ਪ੍ਰਯਾਗਰਾਜ ਦੇ ਕਰਛਨਾ ਖੇਤਰ 'ਚ ਵਾਪਰੀ। ਪੁਲਸ ਸੂਤਰਾਂ ਨੇ ਦੱਸਿਆ ਕਿ ਕਟਕਾ ਪਿੰਡ ਵਾਸੀ ਲੱਲੂ ਰਾਮ ਵਿਸ਼ਵਕਰਮਾ ਦਾ ਬੇਟਾ ਸੋਨੂੰ (14) ਅੱਜ ਸਵੇਰੇ ਸਕੂਲ ਜਾਣ ਦੀ ਤਿਆਰੀ ਕਰਨ ਦੀ ਬਜਾਏ ਟੀਵੀ ਦੇਖ ਰਿਹਾ ਸੀ, ਜਿਸ 'ਤੇ ਉਸ ਦੀ ਵੱਡੀ ਭੈਣ ਰੋਸ਼ਨੀ ਨੇ ਚਿੜ੍ਹ ਕੇ ਟੀਵੀ ਬੰਦ ਕਰ ਦਿੱਤਾ ਅਤੇ ਉਸ ਨੂੰ ਝਿੜਕਦੇ ਹੋਏ ਤਿਆਰ ਹੋ ਕੇ ਸਕੂਲ ਜਾਣ ਲਈ ਕਿਹਾ।

ਉਨ੍ਹਾਂ ਦੱਸਿਆ ਕਿ ਕੁਝ ਦੇਰ ਬਾਅਦ ਸੋਨੂੰ ਘਰੋਂ ਨਿਕਲਿਆ ਅਤੇ ਪਿੰਡ ਦੇ ਕੋਲ ਵਗ ਰਹੀ ਟੋਂਸ ਨਦੀ 'ਤੇ ਬਣੇ ਪੁਲ ਤੋਂ ਛਾਲ ਮਾਰ ਦਿੱਤੀ। ਉਸ ਨੂੰ ਨਦੀ 'ਚ ਛਾਲ ਮਾਰਦੇ ਦੇਖ ਕੁਝ ਰਾਹਗੀਰਾਂ ਨੇ ਦੇਖ ਰੌਲਾ ਪਾਇਆ। ਮਲਾਹਾਂ ਦੇ ਪਹੁੰਚਣ ਤੋਂ ਪਹਿਲਾਂ ਉਹ ਡੂੰਘੇ ਪਾਣੀ 'ਚ ਚਲਾ ਗਿਆ। ਪੁਲਸ ਨੇ ਮਲਾਹਾਂ ਦੀ ਮਦਦ ਨਾਲ ਜਾਲ ਪਾਇਆ। ਕਰੀਬ ਇਕ ਘੰਟੇ ਬਾਅਦ ਉਸ ਦੀ ਲਾਸ਼ ਬਰਾਮਦ ਹੋਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News