ਮੁਰਾਦਾਬਾਦ ਕਤਲ ਮਾਮਲੇ ''ਚ ਵੱਡੇ ਖੁਲਾਸੇ! ਗਲਾ ਘੁੱਟਿਆ, ਫਿਰ ਪ੍ਰਾਈਵੇਟ ਪਾਰਟ ਸਮੇਤ ਮਾਰੇ 45 ਚਾਕੂ

Monday, Jun 02, 2025 - 09:12 PM (IST)

ਮੁਰਾਦਾਬਾਦ ਕਤਲ ਮਾਮਲੇ ''ਚ ਵੱਡੇ ਖੁਲਾਸੇ! ਗਲਾ ਘੁੱਟਿਆ, ਫਿਰ ਪ੍ਰਾਈਵੇਟ ਪਾਰਟ ਸਮੇਤ ਮਾਰੇ 45 ਚਾਕੂ

ਮੁਰਾਦਾਬਾਦ (ਇੰਟ.)- ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲੇ ਦੇ ਮੈਨਾਠੇਰ ਥਾਣਾ ਖੇਤਰ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਪਾਸੜ ਪਿਆਰ ਵਿਚ ਪਾਗਲ ਇਕ ਨੌਜਵਾਨ ਨੇ 20 ਸਾਲਾ ਲੜਕੀ ਸਾਇਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਖੁਸ਼ੀਆਂ ਨੂੰ ਲੱਗਿਆ ਗ੍ਰਹਿਣ! ਭਾਣਜੀ ਦੇ ਸ਼ਗਨ ਤੋਂ ਪਰਤ ਰਹੇ ਮਾਮੇ ਨਾਲ ਵਾਪਰ ਗਿਆ ਹਾਦਸਾ

ਮੁਲਜ਼ਮ ਨੇ ਪਹਿਲਾਂ ਸਾਇਰਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਫਿਰ ਉਸਦੇ ਪ੍ਰਾਈਵੇਟ ਪਾਰਟ ਸਮੇਤ ਸਰੀਰ ’ਤੇ 45 ਵਾਰ ਚਾਕੂ ਮਾਰੇ। ਇਹ ਘਟਨਾ ਸ਼ੁੱਕਰਵਾਰ ਸ਼ਾਮ ਨੂੰ ਵਾਪਰੀ ਜਦੋਂ ਸਾਇਰਾ ਬੱਕਰੀਆਂ ਲਈ ਘਾਹ ਇਕੱਠਾ ਕਰਨ ਲਈ ਖੇਤ ਗਈ ਸੀ। ਜਦੋਂ ਉਹ ਦੇਰ ਰਾਤ ਤੱਕ ਵਾਪਸ ਨਹੀਂ ਆਈ ਤਾਂ ਪਰਿਵਾਰ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ, ਪਰ ਐਤਵਾਰ ਸਵੇਰੇ ਉਸਦੀ ਲਾਸ਼ ਮੱਕੀ ਦੇ ਖੇਤ ਵਿਚ ਖੂਨ ਨਾਲ ਲੱਥਪੱਥ ਮਿਲੀ।

ਪੰਜਾਬ 'ਚ ਇੱਕ ਵਾਰ ਫਿਰ ਬਾਬਾ ਸਾਹਿਬ ਦੇ ਬੁੱਤ ਨਾਲ ਛੇੜਛਾੜ, Alert 'ਤੇ ਪੁਲਸ

ਪੁਲਸ ਅਤੇ ਫੋਰੈਂਸਿਕ ਟੀਮ ਮੌਕੇ ’ਤੇ ਪਹੁੰਚੀ ਅਤੇ ਜਾਂਚ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਰਿਪੋਰਟ ਵਿਚ ਪ੍ਰੇਮੀ ਦੀ ਬੇਰਹਿਮੀ ਦਾ ਖੁਲਾਸਾ ਹੋਇਆ ਕਿ ਲੜਕੀ ਦੇ ਸਰੀਰ ’ਤੇ ਕਈ ਗੰਭੀਰ ਸੱਟਾਂ ਸਨ ਅਤੇ ਉਸ ਨਾਲ ਅਣਮਨੁੱਖੀ ਵਿਵਹਾਰ ਕੀਤਾ ਗਿਆ ਸੀ।

ਪੰਜਾਬ ਕੈਬਨਿਟ 'ਚ ਵੱਡੇ ਫੈਸਲਿਆਂ 'ਤੇ ਮੋਹਰ! ਦੋਖੋ ਕੀ-ਕੀ ਹੋਏ ਐਲਾਨ

ਪੀੜਤਾ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਉਸੇ ਪਿੰਡ ਦੇ ਨੌਜਵਾਨ ਰਫੀ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਸਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News