ਕਤਰ 'ਚ ਮੌਤ ਦੀ ਸਜ਼ਾ ਪ੍ਰਾਪਤ 8 ਭਾਰਤੀਆਂ ਨੂੰ ਲੈ ਕੇ ਆਈ ਵੱਡੀ ਖ਼ਬਰ
Thursday, Dec 28, 2023 - 04:42 PM (IST)
ਨਵੀਂ ਦਿੱਲੀ- ਕਤਰ 'ਚ ਮੌਤ ਦੀ ਸਜ਼ਾ ਪ੍ਰਾਪਤ 8 ਸਾਬਕਾ ਜਲ ਸੈਨਿਕ ਅਫ਼ਸਰਾਂ ਨੂੰ ਵੱਡੀ ਰਾਹਤ ਮਿਲੀ ਹੈ। ਕਤਰ 'ਚ ਬੰਦ ਇਨ੍ਹਾਂ ਭਾਰਤੀਆਂ ਦੀ ਮੌਤ ਦੀ ਸਜ਼ਾ 'ਤੇ ਰੋਕ ਲਾ ਦਿੱਤੀ ਗਈ ਹੈ। ਪਿਛਲੇ ਸਾਲ ਕਤਰ 'ਚ ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਭਾਰਤੀਆਂ ਨੂੰ ਜਾਸੂਸੀ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਸੁਣਾਈ ਸੀ। ਕਤਲ ਦੀ ਅਦਾਲਤ ਦੇ ਇਸ ਫ਼ੈਸਲੇ 'ਤੇ ਭਾਰਤ ਸਰਕਾਰ ਨੇ ਹੈਰਾਨੀ ਜਤਾਈ ਸੀ।
ਇਹ ਵੀ ਪੜ੍ਹੋ- ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੇ ਜਲੰਧਰ ਦੇ ਆਰਮੀ ਹਸਪਤਾਲ 'ਚ ਲਿਆ ਆਖ਼ਰੀ ਸਾਹ, 8 ਸਾਲਾਂ ਤੋਂ ਕੋਮਾ 'ਚ ਸਨ
ਹੁਣ ਉਨ੍ਹਾਂ ਦੀ ਮੌਤ ਦੀ ਸਜ਼ਾ ਨੂੰ ਰੋਕ ਦਿੱਤਾ ਗਿਆ ਹੈ। ਇਹ ਫ਼ੈਸਲਾ ਕਤਰ ਦੀ ਕੋਰਟ ਆਫ਼ ਅਪੀਲ ਨੇ ਵੀਰਵਾਰ ਨੂੰ ਸੁਣਾਇਆ। ਇਸ ਬਾਬਤ ਵਿਦੇਸ਼ ਮੰਤਰਾਲਾ ਨੇ ਜਾਣਕਾਰੀ ਦਿੱਤੀ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਉਸ ਫ਼ੈਸਲੇ 'ਤੇ ਅਸੀਂ ਗੌਰ ਕੀਤਾ ਹੈ, ਜਿਸ ਵਿਚ ਸਜ਼ਾ ਨੂੰ ਰੋਕ ਦਿੱਤਾ ਗਿਆ ਹੈ। ਕਤਰ ਦੇ ਕੋਰਟ ਆਫ਼ ਅਪੀਲ ਦੇ ਵਿਸਥਾਰਪੂਰਵਕ ਫ਼ੈਸਲੇ ਦੀ ਅਸੀਂ ਉਡੀਕ ਕਰ ਰਹੇ ਹਾਂ। ਇਸ ਤੋਂ ਇਲਾਵਾ ਸਾਡਾ ਅਗਲਾ ਕਦਮ ਕੀ ਹੋਵੇਗਾ, ਇਸ 'ਤੇ ਫ਼ੈਸਲਾ ਲੈਣ ਲਈ ਸਾਡੀ ਕਾਨੂੰਨੀ ਟੀਮ ਨਾਲ ਪਰਿਵਾਰ ਦੇ ਮੈਂਬਰਾਂ ਨਾਲ ਵੀ ਸੰਪਰਕ ਵਿਚ ਹਾਂ।
ਇਹ ਵੀ ਪੜ੍ਹੋ- ਬੱਸ ਅਤੇ ਡੰਪਰ ਵਿਚਾਲੇ ਜ਼ਬਰਦਸਤ ਟੱਕਰ, 13 ਲੋਕ ਜ਼ਿੰਦਾ ਸੜੇ
ਜਾਣੋ ਕੌਣ ਹਨ ਇਹ 8 ਭਾਰਤੀ?
ਕਤਰ 'ਚ ਫਾਂਸੀ ਦੀ ਸਜ਼ਾ ਸੁਣਾਏ ਗਏ 8 ਸਾਬਕਾ ਜਲ ਸੈਨਾ ਅਧਿਕਾਰੀਆਂ ਦੇ ਨਾਂ ਹਨ- ਕੈਪਟਨ ਨਵਤੇਜ ਸਿੰਘ ਗਿੱਲ, ਕੈਪਟਨ ਸੌਰਭ ਵਸ਼ਿਸ਼ਟ, ਕੈਪਟਨ ਬੀਰੇਂਦਰ ਕੁਮਾਰ ਵਰਮਾ, ਕਮਾਂਡਰ ਪੂਰਨੇਂਦੂ ਤਿਵਾੜੀ, ਕਮਾਂਡਰ ਸੁਗਨਾਕਰ ਪਕਾਲਾ, ਕਮਾਂਡਰ ਸੰਜੀਵ ਗੁਪਤਾ, ਕਮਾਂਡਰ ਅਮਿਤ ਨਾਗਪਾਲ ਅਤੇ ਮਲਾਹ ਰਾਗੇਸ਼। ਇਹ ਸਾਰੇ ਕਤਰ ਵਿਚ ਦਹਰਾ ਗਲੋਬਲ ਟੈਕਨਾਲੋਜੀਜ਼ ਐਂਡ ਕੰਸਲਟੈਂਸੀ ਨਾਮ ਦੀ ਇਕ ਨਿੱਜੀ ਕੰਪਨੀ ਵਿਚ ਕੰਮ ਕਰਦੇ ਸਨ। ਇਹ ਕੰਪਨੀ ਰੱਖਿਆ ਸੇਵਾਵਾਂ ਪ੍ਰਦਾਨ ਕਰਦੀ ਹੈ। ਓਮਾਨ ਏਅਰ ਫੋਰਸ ਦੇ ਰਿਟਾਇਰਡ ਸਕੁਐਡਰਨ ਲੀਡਰ ਖਾਮਿਸ ਅਲ ਅਜਾਮੀ ਇਸ ਦੇ ਮੁਖੀ ਹਨ।
ਇਹ ਵੀ ਪੜ੍ਹੋ- UGC ਦੀ ਵਿਦਿਆਰਥੀਆਂ ਨੂੰ ਸਲਾਹ; MPhil ਕੋਰਸ 'ਚ ਨਾ ਲਓ ਦਾਖ਼ਲਾ, ਦੱਸੀ ਇਹ ਵਜ੍ਹਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8